ਚੰਪਾਵਤ (ਏਜੰਸੀ) : ਉੱਤਰਾਖੰਡ ’ਚ ਚੰਪਾਵਤ ਜ਼ਿਲੇ ਦੇ ਲੋਹਾਘਾਟ ਖੇਤਰ ’ਚ ਇਕ ਕਾਰ ਦੇ ਖੱਡ ’ਚ ਡਿੱਗਣ ਤੋਂ ਬਾਅਦ ਉਸ ’ਚ ਅੱਗ ਲੱਗ ਗਈ ਜਿਸ ਨਾਲ ਉਸ ’ਚ ਸੜ ਕੇ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਹਾਦਸੇ ਦੇ ਸਮੇਂ ਪਿਥੌਰਾਗੜ੍ਹ ਦੇ ਕਨਾਲੀਛੀਨਾ ਨਿਵਾਸੀ 36 ਸਾਲਾ ਬਲਦੇਵ ਕੁਮਾਰ ਹਲਦਵਾਨੀ ਤੋਂ ਨਵੀਂ ਕਾਰ ਖ਼ਰੀਦ ਕੇ ਪਰਿਵਾਰ ਦੇ ਨਾਲ ਪਰਤ ਰਹੇ ਸਨ ਜਦਕਿ ਉਨ੍ਹਾਂ ਦੀ ਕਾਰ ਡੀਡੀਹਾਟ ਨਿਵਾਸੀ ਰਾਜੇਂਦਰ ਕੁਮਾਰ (48) ਚਲਾ ਰਿਹਾ ਸੀ।
ਬੰਤੋਲੀ ਨੇੜੇ ਕਾਰ ਅਚਾਨਕ ਬੇਕਾਬੂ ਹੋ ਕੇ 100 ਮੀਟਰ ਡੂੰਘੀ ਖੱਡ ’ਚ ਡਿੱਗ ਗਈ ਅਤੇ ਡਿੱਗਦੇ ਹੀ ਉਸ ’ਚ ਅੱਗ ਲੱਗ ਗਈ। ਕਾਰ ’ਚ ਪਿੱਛੇ ਦੀ ਸੀਟ ’ਤੇ ਬੈਠੀ ਬਲਦੇਵ ਦੀ ਪਤਨੀ ਨੀਤੂ ਦੇਵੀ (35) ਤੇ ਉਨ੍ਹਾਂ ਦੇ 2 ਪੁੱਤਰ ਅਦਵਿਤ (8) ਅਤੇ ਆਰਵ (5) ਅਚਾਨਕ ਤਾਕੀ ਖੁੱਲ੍ਹਣ ਕਾਰਨ ਕਾਰ ’ਚੋਂ ਬਾਹਰ ਜਾ ਡਿੱਗੇ ਤੇ ਜ਼ਖਮੀ ਹੋ ਗਏ। ਹਾਲਾਂਕਿ, ਬਲਦੇਵ ਤੇ ਰਾਜੇਂਦਰ ਕਾਰ ’ਚ ਹੀ ਫਸ ਗਏ ਤੇ ਦੋਵਾਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਭਾਰਤ: ਹਰਦੀਪ ਪੁਰੀ
NEXT STORY