ਟਾਂਡਾ (ਮੋਮੀ)—ਪੰਜਾਬ ਪਾਵਰ ਕਾਰਪੋਰੇਸ਼ਨ ਅਧੀਨ ਚਲ ਰਹੇ ਉਪ ਮੰਡਲ ਦਫਤਰ ਅੱਡਾ ਸਰਾਂ ਤੋਂ 8 ਘੰਟੇ ਮੋਟਰਾਂ ਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਸਬੰਧਿਤ ਜੇ.ਏ. ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਚਾਹਲ ਫੀਡਰ ਨਾਲ ਸਬੰਧਿਤ ਜੇ.ਈ. ਦਾ ਲਾਪਰਵਾਹੀ ਕਾਰਨ ਪਿੰਡ ਕਲੋਆ, ਹੰਬੜਾ, ਲਿਤਰਾਂ ਤੇ ਚਾਹਲਾਂ ਦੇ ਕਿਸਾਨਾਂ ਦੀਆਂ ਫਸਲਾਂ ਪਿਛਲੇ 20 ਦਿਨਾਂ ਤੋਂ ਬਿਜਲੀ ਸਪਲਾਈ ਨਾਲ ਮਿਲਣ ਕਾਰਨ ਖਰਾਬ ਹੋ ਰਹੀਆਂ ਹਨ ਤੇ ਇਸ ਸਬੰਧੀ ਜੇਕਰ ਜੇ.ਈ. ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਫੋਨ ਨਹੀਂ ਚੁੱਕਦੇ। ਇਸ ਕਾਰਨ ਗੁੱਸੇ 'ਚ ਆਏ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਅਤੇ ਕਿਹਾ ਕਿ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆ ਦਾ ਜਲਦ ਹੀ ਹੱਲ ਨਾ ਹੋਇਆ ਤਾਂ ਉਹ ਹੋਰਨਾਂ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਕਸ਼ਮੀਰ ਸਿੰਘ, ਇੰਦਰਪਾਲ ਸਿੰਘ ਚਾਹਲ, ਹਰਮਨਪ੍ਰੀਤ ਸਿੰਘ ਲਿਤਰਾਂ, ਜੋਗਿੰਦਰ ਸਿੰਘ ਕਲੋਆ, ਹਰਵਿੰਦਰ ਸਿੰਘ, ਰਣਵੀਰ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।
ਚਿੱਟੀ ਵੇਈ 'ਚ ਰੁੜੇ ਨੌਜਵਾਨਾਂ ਦੀ ਲਾਸ਼ਾਂ ਮਿਲੀਆਂ
NEXT STORY