ਫਗਵਾੜਾ (ਹਰਜੋਤ) : ਬੀਤੇ ਕੱਲ੍ਹ ਚਿੱਟੀ ਵੇਈ ਨਦੀ ਦੇ ਤੇਜ਼ ਵਹਾਅ ਪਾਣੀ 'ਚ ਰੁੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਅੱਜ ਪਿੰਡ ਕੋਟਖੁਰਦ ਅਤੇ ਪਿੰਡ ਚਾਚੋਵਾਲ (ਜਮਸ਼ੇਰ) ਕੋਲੋਂ ਬਰਾਮਦ ਹੋਈਆਂ ਹਨ। ਐੱਸ.ਐੱਚ.ਓ. ਸਦਰ ਪੁਲਸ ਲਖਬੀਰ ਸਿੰਘ ਤੇ ਚਹੇੜੂ ਚੌਂਕੀ ਇੰਚਾਰਜ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਘੁੰਮਣਾ ਪਿੰਡ ਦੇ ਵਸਨੀਕ ਸਾਹਿਲ ਬੰਗਾ (21) ਦੀ ਲਾਸ਼ ਕੋਟਖੁਰਦ, ਜੋ ਚਹੇੜੂ ਵੇਈ ਤੋਂ ਕਰੀਬ 7 ਕਿਲੋਮੀਟਰ ਦੂਰੀ ਤੋਂ ਮਿਲੀ ਜਦਕਿ ਮੇਹਲੀਆਣਾ ਪਿੰਡ ਦੇ ਲਵਇੰਦਰ ਸਿੰਘ (22) ਦੀ ਲਾਸ਼ ਚਾਚੋਵਾਲੀ (ਜਮਸ਼ੇਰ), ਜੋ ਵੇਈ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ 'ਤੇ ਤੋਂ ਮਿਲੀ ਹੈ।
ਦੋਵੇਂ ਨੌਜਵਾਨ ਆਪਣੇ ਘਰੋਂ ਮੋਟਰਸਾਈਕਲ 'ਤੇ ਜਲੰਧਰ ਵੱਲ ਜਾ ਰਹੇ ਸਨ ਕਿ ਚਹੇੜ ਵੇਈ ਦੇ ਪੁਰਾਣੇ ਪੁਲ ਕੋਲ ਆਰਜ਼ੀ ਤੌਰ 'ਤੇ ਬਣੀ ਸੰਪਰਕ ਸੜਕ ਜਿਸ ਉਪਰੋਂ ਚਹੇੜੂ ਵੇਈ ਦਾ ਪਾਣੀ ਤੇਜ਼ਧਾਰ ਵਗ ਰਿਹਾ ਸੀ, ਵਿਚ ਮੋਟਰਸਾਈਕਲ ਸਮੇਤ ਰੁੜ ਗਏ ਸਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਭਾਲ ਲਈ 12 ਗੋਤਾਖੋਰ ਲਗਾਏ ਗਏ ਸਨ, ਗੋਤਾਖੋਰਾਂ ਨੇ ਮੋਟਰਸਾਈਕਲ ਤਾਂ ਵੀਰਵਾਰ ਨੂੰ ਹੀ ਲੱਭ ਲਿਆ ਸੀ ਪਰ ਨੌਜਵਾਨਾ ਦੀਆਂ ਲਾਸ਼ਾ ਨਹੀਂ ਮਿਲੀਆਂ ਸਨ। ਪੁਲਸ ਅਫ਼ਸਰਾ ਨੇ ਦੱਸਿਆ ਕਿ ਇਨ੍ਹਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿਸ ਉਪਰੰਤ ਇਨ੍ਹਾਂ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਮੇਰਾ ਭਾਸ਼ਣ ਸੁਨਣ ਤੋਂ ਬਾਅਦ ਮੁਸਕੁਰਾਈ ਹਰਸਿਮਰਤ : ਰਾਹੁਲ ਗਾਂਧੀ
NEXT STORY