ਨੰਗਲ (ਰਾਕੇਸ਼)— ਬਿਜਲੀ ਵਿਭਾਗ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ, ਭਾਵੇਂ ਉਹ ਬਿਜਲੀ ਮੁੱਲਾਂ 'ਚ ਵਾਧੇ ਨੂੰ ਲੈ ਕੇ ਕੋਈ ਮਾਮਲਾ ਹੋਵੇ ਜਾਂ ਫਿਰ ਕਿਸੇ ਜ਼ਿਆਦਾ ਬਿਲ ਸਬੰਧੀ। ਅਜਿਹਾ ਹੀ ਲਾਪਰਵਾਹੀ ਦਾ ਇਕ ਮਾਮਲਾ ਨੰਗਲ ਸ਼ਹਿਰ 'ਚ ਦੇਖਣ ਨੂੰ ਮਿਲਿਆ, ਜਿੱਥੇ ਬਿਜਲੀ ਵਿਭਾਗ ਵੱਲੋਂ ਪਿੰਡ ਬਰਾਰੀ ਦੇ ਇਕ ਗਰੀਬ ਵਿਅਕਤੀ ਨੂੰ ਲਗਭਗ 14 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ ਗਿਆ। ਬਿਜਲੀ ਦੇ ਬਿਲ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਵਿਅਕਤੀ ਦੀ ਮੰਨੀਏ ਤਾਂ ਬਿਲ ਹਾਸਲ ਹੋਣ ਤੋਂ ਬਾਅਦ ਉਸ ਦੇ ਵੱਲੋਂ ਲਗਾਤਾਰ ਬਿਜਲੀ ਦਫਤਰ ਦੇ ਚੱਕਰ ਲਗਾਏ ਜਾ ਰਹੇ ਹਨ ਤਾਂਕਿ ਬਿਜਲੀ ਦੇ ਬਿਲ ਨੂੰ ਦਰੁੱਸਤ ਕੀਤਾ ਜਾ ਸਕੇ ਪਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਬੇਰੁਖੀ ਤੋਂ ਬਾਅਦ ਉਸ ਨੂੰ ਬਿਜਲੀ ਵਿਭਾਗ ਦੇ ਦਫਤਰ ਤੋਂ ਬਾਹਰ ਗਲੇ 'ਚ ਤਖਤੀ ਪਾ ਕੇ ਧਰਨੇ 'ਤੇ ਬੈਠਣਾ ਪਿਆ।

ਉਸ ਦੀ ਮੰਨੀਏ ਤਾਂ ਮੀਡੀਆ ਕਰਮਚਾਰੀਆਂ ਦੇ ਆਉਣ ਤੋਂ ਬਾਅਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਦਫਤਰ 'ਚ ਬੁਲਾ ਕੇ ਉਸ ਕੋਲੋਂ ਮੀਟਰ ਚੈਕਿੰਗ ਦੀ ਫੀਸ ਜਮ੍ਹਾ ਕਰਵਾ ਲਈ ਅਤੇ ਤਸੱਲੀ ਦਿੱਤੀ ਕਿ ਜਲਦੀ ਹੀ ਮੀਟਰ ਦੀ ਚੈਕਿੰਗ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੀ ਵਿਭਾਗ ਇਸ ਵਿਅਕਤੀ ਨੂੰ ਭੇਜੇ ਗਏ ਜ਼ਿਆਦਾ ਮੁੱਲ ਦੇ ਬਿਲ ਨੂੰ ਲੈ ਕੇ ਸੁਣਵਾਈ ਕਰਦਾ ਹੈ ਜਾਂ ਇਸ ਨੂੰ ਠੰਡੇ ਬਸਤੇ 'ਚ ਪਾ ਦਿੰਦਾ ਹੈ।
ਉਸ ਮੁਤਾਬਕ ਉਹ ਅਖਬਾਰ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਸ ਦਾ ਬਿੱਲ ਸਿਰਫ 300 ਦੇ ਕਰੀਬ ਹੀ ਆਉਂਦਾ ਸੀ। ਬਿਜਲੀ ਬਿਲ ਸਹੀ ਕਰਵਾਉਣ ਲਈ ਉਹ ਕਈ ਚੱਕਰ ਲਗਾ ਚੁੱਕਾ ਹੈ। ਵਿਭਾਗ ਨੇ ਮਾਮਲਾ ਗਰਮਾਉਂਦਾ ਦੇਖ ਕੇ ਉਪਭੋਗਤਾ ਤੋਂ ਮੀਟਰ ਚੈਕਿੰਗ ਦੀ ਫੀਸ ਜਮ੍ਹਾ ਕਰਵਾ ਕੇ ਤਸੱਲੀ ਦਿੱਤੀ।
ਪੰਜਾਬ : 6 ਸਾਲਾਂ 'ਚ 16,606 ਕਿਸਾਨ ਕਰ ਚੁਕੇ ਨੇ ਖੁਦਕੁਸ਼ੀ, 10 ਲੱਖ ਤੋਂ ਜ਼ਿਆਦਾ ਕਰਜੇ 'ਚ ਡੁੱਬੇ
NEXT STORY