ਜਲੰਧਰ— ਭਲਾ ਹੀ ਪੰਜਾਬ 'ਚ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਕਿਸਾਨਾਂ ਨੂੰ ਕਰਜੇ ਤੋਂ ਛੁਟਕਾਰਾ ਦਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਖੁਦਕੁਸ਼ੀ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਪੰਜਾਬ ਸਰਕਾਰ ਨੇ 3 ਯੂਨੀਵਰਸਿਟੀਆਂ ਦੀ ਸਹਾਇਤਾ ਨਾਲ ਡੋਰ-ਟੂ-ਡੋਰ ਸਰਵੇ ਕਰਵਾਇਆ ਹੈ ਅਤੇ ਸਾਲ 2010 ਤੋਂ 2016 ਤਕ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਆਂਕੜੇ ਜੁਟਾਏ ਹਨ। ਸਰਵੇ ਮੁਤਾਬਕ ਪਿਛਲੇ 6 ਸਾਲਾਂ 'ਚ 16,606 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਸਰਵੇ ਮੁਤਾਬਕ ਇਨ੍ਹਾਂ 'ਚੋਂ 87 ਫੀਸਦੀ ਕਿਸਾਨ ਅਜਿਹੇ ਸਨ, ਜਿਨ੍ਹਾਂ ਨੇ ਖੇਤੀ ਕਰਨ ਲਈ ਬੈਂਕਾਂ ਤੋਂ ਕਰਜਾ ਲਿਆ ਹੋਇਆ ਸੀ, ਜਦਕਿ ਖੁਦਕੁਸ਼ੀ ਕਰਨ ਵਾਲੇ ਇਨ੍ਹਾਂ ਕਿਸਾਨਾਂ 'ਚ 76 ਫੀਸਦੀ ਛੋਟੇ ਕਿਸਾਨ ਸਨ, ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਸੀ। ਮਰਨ ਵਾਲਿਆਂ 'ਚ ਖੇਤੀ ਕਰਨ ਵਾਲੇ ਮਜ਼ਦੂਰ ਵੀ ਸ਼ਾਮਲ ਸਨ, ਜਿਨ੍ਹਾਂ ਕੋਲ ਕੋਈ ਜ਼ਮੀਨ ਹੀ ਨਹੀਂ ਸੀ।
ਪੰਜਾਬ ਦੇ ਕਿਸਾਨ ਆਪਣਾ ਜੀਵਨ ਬਿਤਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਜ਼ਿਆਦਾਤਰ ਕਿਸਾਨਾਂ ਕੋਲ ਜ਼ਮੀਨ ਬਹੁਤ ਘੱਟ ਹੈ ਅਤੇ ਇਸ ਜ਼ਮੀਨ ਤੋਂ ਪਸ਼ੂਆਂ ਲਈ ਚਾਰਾ ਅਤੇ ਆਪਣੇ ਲਈ ਅਨਾਜ ਵੀ ਉਗਾਉਂਦੇ ਹਨ। ਪੰਜਾਬ 'ਚ ਕਿਸਾਨ ਪਸ਼ੂਆਂ ਦਾ ਦੁੱਧ ਵੇਚ ਕੇ ਆਮਦਨੀ ਇੱਕਠੀ ਕਰਦੇ ਹਨ। ਕਰਜਿਆਂ 'ਚ ਫਸੇ ਪਰਿਵਾਰਾਂ ਦੀ ਹਾਲਤ ਪੰਜਾਬ 'ਚ ਅਜਿਹੀ ਹੈ ਕਿ ਉਨ੍ਹਾਂ ਦੇ ਬੱਚੇ ਠੀਕ ਢੰਗ ਨਾਲ ਸਿੱਖਿਆ ਵੀ ਹਾਸਲ ਨਹੀਂ ਕਰ ਪਾ ਰਹੇ ਹਨ ਅਤੇ ਕਰਜਾ ਸਿਰ 'ਤੇ ਹੋਣ ਕਰਕੇ ਅਜਿਹੇ ਪਰਿਵਾਰਾਂ ਦੀਆਂ ਧੀਆਂ ਨੂੰ ਰਿਸ਼ਤੇ ਮਿਲਣੇ ਵੀ ਆਸਾਨ ਨਹੀਂ ਹੁੰਦੇ ਹਨ।
ਸਾਲ 2015 'ਚ ਪੰਜਾਬ ਸਰਕਾਰ ਨੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ 3 ਲੱਖ ਰੁਪਏ ਦੀ ਰਕਮ ਮੁਆਵਜੇ 'ਚ ਦੇਣ ਦੀ ਨੀਤੀ ਤਿਆਰ ਕੀਤੀ ਹੈ, ਜਿਸ ਨੂੰ ਕੈਪਟਨ ਸਰਕਾਰ ਨੇ 5 ਲੱਖ ਰੁਪਏ ਕਰ ਦਿੱਤਾ ਹੈ। ਜਿਸ ਨਾਲ ਕਿਸਾਨਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲ ਸਕੀ ਹੈ। ਪੰਜਾਬ 'ਚ ਖੇਤੀ ਦੇ ਕਾਰਨ ਕਰਜੇ 'ਚ ਫਸੇ ਕਿਸਾਨ ਹੁਣ ਖੇਤੀ ਕਰਨਾ ਹੀ ਨਹੀਂ ਚਾਹੁੰਦੇ। ਉਹ ਆਪਣੇ ਬੱਚਿਆਂ ਨੂੰ ਖੇਤੀ ਨਾ ਕਰਨ ਦੀ ਸਲਾਹ ਦੇਣ ਲੱਗੇ ਹਨ। ਖੇਤੀ ਤੋਂ ਆਮਦਨੀ ਨਾ ਹੋਣ ਕਾਰਨ ਉਹ ਆਪਣੇ ਬੱਚਿਆਂ ਨੂੰ ਨੌਕਰੀ ਤਲਾਸ਼ ਕਰਨ ਦੀ ਸਲਾਹ ਦਿੰਦੇ ਹਨ। ਖੇਤੀ ਕਰਨ ਨਾਲ ਜਿਥੇ ਖਰਚੇ ਵੱਧਦੇ ਜਾ ਰਹੇ ਹਨ, ਉਥੇ ਹੀ ਜਦੋਂ ਕੋਈ ਰਸਤਾ ਨਹੀਂ ਬਚਦਾ ਤਾਂ ਕਿਸਾਨ ਕਰਜੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਲੈਂਦੇ ਹਨ।
ਤਿੰਨ ਮਹੀਨਿਆਂ ਦੇ ਸ਼ਿਵਜੋਤ ਨੂੰ ਅਗਵਾ ਕਰਨ ਵਾਲਾ ਕਾਬੂ, 2 ਔਰਤਾਂ ਵੀ ਗ੍ਰਿਫਤਾਰ
NEXT STORY