ਹੁਸ਼ਿਆਰਪੁਰ (ਅਮਰਿੰਦਰ)— ਤਿਉਹਾਰੀ ਸੀਜ਼ਨ 'ਚ ਸਰਕਾਰੀ ਮਹਿਕਮੇ ਹੀ ਨਹੀਂ ਸਗੋਂ ਘਰੇਲੂ ਅਤੇ ਕਮਰਸ਼ੀਅਲ ਡਿਫਾਲਟਰ ਬਿਜਲੀ ਖਪਤਕਾਰਾਂ 'ਤੇ ਵੀ ਪਾਵਰਕਾਮ ਦਾ ਡੰਡਾ ਚੱਲ ਰਿਹਾ ਹੈ। ਇਕੱਲੇ ਸਰਕਾਰੀ ਮਹਿਕਮਿਆਂ ਨੇ ਆਪਣੇ 206 ਕਰੋੜ 49 ਲੱਖ ਰੁਪਏ 'ਚੋਂ ਅਕਤੂਬਰ ਮਹੀਨੇ 'ਚ 40 ਕਰੋੜ 63 ਲੱਖ ਰੁਪਏ ਅਤੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 'ਚ ਹੀ 18 ਕਰੋੜ ਰੁਪਏ ਸਮੇਤ ਕੁੱਲ 58 ਕਰੋੜ 63 ਲੱਖ ਰੁਪਏ ਤੋਂ ਵੀ ਜ਼ਿਆਦਾ ਰੁਪਏ ਪਾਵਰਕਾਮ ਦੇ ਖਾਤੇ 'ਚ ਜਮ੍ਹਾ ਕਰਵਾ ਦਿੱਤੇ। ਇਸੇ ਤਰ੍ਹਾਂ ਘਰੇਲੂ ਅਤੇ ਕਮਰਸ਼ੀਅਲ ਬਿਜਲੀ ਖਪਤਕਾਰਾਂ ਨੇ ਵੀ ਕੁਨੈਕਸ਼ਨ ਕੱਟਣ ਦੇ ਡਰੋਂ ਕੁੱਲ ਰਾਸ਼ੀ 6 ਕਰੋੜ 75 ਲੱਖ ਰੁਪਏ ਵਿਚੋਂ ਹੁਣ ਤੱਕ 4 ਕਰੋੜ 64 ਲੱਖ ਰੁਪਏ ਪਾਵਰਕਾਮ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ ਹਨ।
ਇਹ ਵੀ ਪੜ੍ਹੋ: ਸਰਕਾਰੀ ਜ਼ਮੀਨਾਂ 'ਤੇ ਖੇਤੀ ਕਰਦੇ ਤੇ ਰਹਿੰਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
168 ਬਿਜਲੀ ਕੁਨੈਕਸ਼ਨ ਕੱਟੇ
ਹੁਸ਼ਿਆਰਪੁਰ ਪਾਵਰਕਾਮ ਸਰਕਲ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਅਤੇ ਕਈ ਸਥਾਨਾਂ 'ਤੇ ਬਿਜਲੀ ਦੇ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ। ਇਕੱਲੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 7 ਨਵੰਬਰ ਤੱਕ ਬਿਜਲੀ ਵਿਚ ਗੜਬੜੀ ਕਰਨ ਵਾਲਿਆਂ ਦੇ 168 ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਸਰਕਾਰੀ ਮਹਿਕਮਿਆਂ ਨੇ ਵੀ ਪਾਵਰਕਾਮ ਵੱਲੋਂ ਵਾਰ-ਵਾਰ ਸਮਾਂ ਲੈ ਕੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਨਤੀਜਾ, ਪਤੀ ਸਣੇ ਸਹੁਰੇ ਪਰਿਵਾਰ ਨੇ ਵਿਆਹੁਤਾ ਦੀ ਜ਼ਿੰਦਗੀ ਬਣਾਈ ਨਰਕ
ਪਾਵਰਕਾਮ ਜ਼ੀਰੋ ਟਾਲਰੇਂਸ ਦੇ ਅਧੀਨ ਕਰ ਰਹੀ ਹੈ ਸਖ਼ਤ ਕਾਰਵਾਈ
ਬਿਜਲੀ ਚੋਰੀ ਅਤੇ ਬਿਨਾਂ ਮਨਜ਼ੂਰੀ ਲੋਡ ਵਧਾਏ ਬਿਜਲੀ ਖ਼ਪਤਕਾਰਾਂ 'ਤੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ, ਡਾਇਰੈਕਟਰ (ਡਿਸਟ੍ਰੀਬਿਊਸ਼ਨ) ਡੀ. ਪੀ. ਐੱਸ. ਗਰੇਵਾਲ ਅਤੇ ਨਾਰਥ ਜ਼ੋਨ ਦੇ ਚੀਫ ਇੰਜੀ. ਜੈਨਇੰਦਰ ਦਾਨੀਆ ਨੇ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੇਂਸ ਪਾਲਿਸੀ ਦੇ ਤਹਿਤ ਸਖ਼ਤ ਕਾਰਵਾਈ ਦੇ ਨਿਰਦੇਸ਼ ਦੇ ਰੱਖੇ ਹਨ। ਇਸ ਨਿਰਦੇਸ਼ 'ਤੇ ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਅਧੀਨ ਵੱਖ-ਵੱਖ ਟੀਮਾਂ ਨੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ 'ਚ 41 ਸਥਾਨਾਂ 'ਤੇ 1433 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਕੇ ਗਲਤ ਪਾਏ ਗਏ ਬਿਜਲੀ ਖਪਤਕਾਰਾਂ 'ਤੇ ਕੁੱਲ ਮਿਲਾ ਕੇ 5 ਲੱਖ 33 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਕ ਸਾਲ ਪੂਰਾ ਹੋਣ 'ਤੇ ਲਾਹੌਰ 'ਚ ਅੱਜ ਹੋਵੇਗਾ ਸਮਾਗਮ
ਸਮੇਂ 'ਤੇ ਬਿੱਲ ਅਦਾ ਨਾ ਕੀਤਾ ਤਾਂ ਡਿਫਾਲਟਰਾਂ 'ਤੇ ਹੁੰਦੀ ਰਹੇਗੀ ਸਖ਼ਤ ਕਾਰਵਾਈ : ਇੰਜੀ. ਖਾਂਬਾ
ਸੰਪਰਕ ਕਰਨ 'ਤੇ ਹੁਸ਼ਿਆਰਪੁਰ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪੀ. ਐੱਸ. ਖਾਂਬਾ ਨੇ ਕਿਹਾ ਕਿ ਪਾਵਰਕਾਮ ਮੁੱਖ ਦਫ਼ਤਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਡਿਫਾਲਟਰਾਂ 'ਤੇ ਕਾਰਵਾਈ ਕਰ ਰਹੀ ਹੈ। ਬਿਜਲੀ ਮਹਿਕਮੇ ਦੇ ਸਭ ਤੋਂ ਵੱਡੇ ਡਿਫਾਲਟਰ ਸਰਕਾਰੀ ਮਹਿਕਮੇ ਹਨ। ਸਖ਼ਤੀ ਵਰਤਣ 'ਤੇ ਸਰਕਾਰੀ ਮਹਿਕਮੇ ਵੱਲੋਂ ਕਰੀਬ 60 ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਹੋਈ ਹੈ। ਆਸ ਹੈ ਕਿ ਛੇਤੀ ਹੀ ਸਰਕਾਰੀ ਅਤੇ ਗ਼ੈਰ ਸਰਕਾਰੀ ਡਿਫਾਲਟਰ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਚਣ ਲਈ ਬਿੱਲ ਦੀ ਅਦਾਇਗੀ ਕਰ ਦੇਣਗੇ। ਪਾਵਰਕਾਮ ਬਿਜਲੀ ਚੋਰੀ ਅਤੇ ਕੁਨੈਕਸ਼ਨ 'ਚ ਗੜਬੜੀ ਕਰਨ ਵਾਲਿਆਂ 'ਤੇ ਵੀ ਸਖ਼ਤ ਕਾਰਵਾਈ ਕਰ ਰਹੀ ਹੈ। ਕੁਨੈਕਸ਼ਨ ਕੱਟੇ ਜਾਣ ਅਤੇ ਐੱਫ. ਆਈ. ਆਰ. ਦਰਜ ਹੋਣ ਦੇ ਡਰੋਂ ਹੁਣ ਲੋਕ ਬਾਕੀ ਰਕਮ ਜਮ੍ਹਾ ਕਰਵਾ ਰਹੇ ਹਨ। ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਖਿਲਾਫ ਤਿਉਹਾਰੀ ਸੀਜ਼ਨ ਵਿਚ ਕਾਰਵਾਈ ਤੇਜ਼ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ
ਇਹ ਵੀ ਪੜ੍ਹੋ: ਹਰੀਸ਼ ਰਾਵਤ ਭਲਕੇ ਜਲੰਧਰ ਦਾ ਕਰਨਗੇ ਦੌਰਾ, ਕਾਂਗਰਸ ਵਰਕਰਾਂ ਦੇ ਹੋਣਗੇ ਰੂ-ਬ-ਰੂ
ਫਗਵਾੜਾ 'ਚ ਗਰਜੇ ਸੁਖਬੀਰ ਬਾਦਲ, ਪੰਜਾਬ 'ਚ ਕੈਪਟਨ ਦਾ ਨਹੀਂ ਸਗੋਂ ਗੈਂਗਸਟਰਾਂ ਦਾ ਰਾਜ
NEXT STORY