ਪਾਤੜਾਂ (ਸੁਖਦੀਪ ਸਿੰਘ ਮਾਨ) : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਹਲਕਾ ਸੁਤਰਾਣਾ ਦੇ ਪਿੰਡ ਕਕਰਾਲਾ ਭਾਈਕਾ ਵਿਖੇ ਬਿਜਲੀ ਵਿਭਾਗ ਦੇ ਇਕ ਮੁਲਾਜ਼ਮ ਨੂੰ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਹੋਏ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਬਾਹਰ ਵਿਛੀਆਂ ਲਾਸ਼ਾਂ, ਅੰਦਰ RCB ਦਾ ਜਸ਼ਨ ਜਾਰੀ! ਲੋਕ ਬੋਲੇ-'ਸ਼ਰਮ ਕਰ ਲਓ ਕੁਝ...'
ਮਿਲੀ ਜਾਣਕਾਰੀ ਮੁਤਾਬਕ ਗੁਰਤੇਜ ਸਿੰਘ ਨਾਮ ਦੇ ਵਿਅਕਤੀ ਕੋਲੋ ਟ੍ਰਾਂਸਫਾਰਮਰ ਲਾਉਣ ਬਦਲੇ ਪੈਸੇ ਦੀ ਮੰਗ ਕੀਤੀ ਗਈ ਸੀ, ਦੱਸਣ ਅਨੁਸਾਰ ਜਿਹੜਾ ਹਨੇਰੀ ਕਾਰਨ ਡਿੱਗ ਗਿਆ ਸੀ। ਇਸ ਦੌਰਾਨ ਸੌਦਾ ਤੈਅ ਹੋਣ 'ਤੇ ਅੱਜ ਕਕਰਾਲਾ ਭਾਈਕਾ ਵਿਖੇ ਡਿਊਟੀ ਦੌਰਾਨ ਗੁਰਤੇਜ ਸਿੰਘ ਕੋਲੋ ਰਿਸ਼ਵਤ ਲੈਂਦਾ ਹਰਵਿੰਦਰ ਸਿੰਘ ਨਾਮ ਦਾ ਮੁਲਾਜ਼ਮ ਰੰਗੇ ਹੱਥੀ ਵਿਜੀਲੈਂਸ ਨੇ ਟ੍ਰੈਪ ਲਾ ਕੇ ਕਾਬੂ ਕਰ ਲਿਆ ਗਿਆ ਹੈ। ਜਿਸਨੂੰ ਗ੍ਰਿਫਤਾਰ ਕਰ ਕੇ ਪਟਿਆਲਾ ਦਫ਼ਤਰ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਈਥਾਨੌਲ ਮਾਮਲੇ 'ਚ ਲਾਪਰਵਾਹੀ 'ਤੇ ਪੁਲਸ ਚੌਕੀ ਕੋਟ ਸ਼ਮੀਰ ਦੇ ਇੰਚਾਰਜ ਰਾਜਪਾਲ ਸਿੰਘ ਲਾਈਨ ਹਾਜ਼ਰ
NEXT STORY