ਜਲੰਧਰ : ਨਵੇਂ ਸਾਲ ਤੋਂ ਸ਼ਹਿਰ ਨੂੰ ਨਵੇਂ ਪਾਵਰ ਕਾਰੀਡੋਰ ਤੋਂ ਸਰਵਿਸ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਬਿਜਲੀ ਦੀ ਸਪਲਾਈ ਦੁੱਗਣੀ ਹੋ ਜਾਵੇਗੀ ਕਿਉਂਕਿ ਅੰਮ੍ਰਿਤ ਵਿਹਾਰ ਤੋਂ ਪਿੰਡ ਸਲੇਮਪੁਰ ਹੁੰਦੇ ਹੋਏ ਵਾਇਆ ਗੁਰੂ ਅਮਰਦਾਸ ਕਾਲੋਨੀ ਦੇ 66 ਕੇ. ਵੀ. ਬਿਜਲੀ ਗਰਿੱਡ ਨਾਲ ਨਵਾਂ ਪਾਵਰ ਕਾਰੀਡੋਰ ਜੋੜਨ ਦਾ ਕੰਮ ਸ਼ੁਰੂ ਹੋ ਗਿਆ ਹੈ। ਕਰਤਾਰਪੁਰ ਤੋਂ ਅੰਮ੍ਰਿਤ ਵਿਹਾਰ ਤੱਕ ਪਹਿਲਾਂ ਹੀ ਟਾਵਰ ਲਾਈਨ ਬਣ ਚੁੱਕੀ ਹੈ। ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ 'ਚ 2 ਕਿਲੋਮੀਟਰ ਲੰਬੀ ਅੰਡਰਗਰਾਊਂਡ ਕੇਬਲ ਪਾਉਣ ਦਾ ਕੰਮ ਵੀਰਵਾਰ ਸਵੇਰੇ ਸ਼ੁਰੂ ਕੀਤਾ ਗਿਆ। ਇੱਥੇ ਦੋਹਰੇ ਸਰਕਿਟ ਵਾਲੀਆਂ 8 ਕੇਬਲਾਂ ਵਿਛਾਈਆਂ ਜਾਣਗੀਆਂ, ਜਿਨ੍ਹਾਂ ਦੀ ਕੀਮਤ 12 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਅਜੇ ਸ਼ਹਿਰ ਨੂੰ ਪੀ. ਏ. ਪੀ. ਚੌਂਕ ਦੇ ਬੀ. ਬੀ. ਐੱਮ. ਬੀ. ਮਦਰ ਸਟੇਸ਼ਨ, ਬਾਦਸ਼ਾਹਪੁਰ ਮਦਰ ਸਬ ਸਟੇਸ਼ਨ ਤੋਂ ਬਿਜਲੀ ਆਉਂਦੀ ਹੈ, ਉਸ 'ਚ ਨਵੀਂ ਸਹੂਲਤ ਮਿਲੇਗੀ। ਇਸ ਨਾਲ ਚਾਲੂ ਹੋਣ 'ਤੇ ਸਾਰੇ ਬਿਜਲੀ ਘਰਾਂ ਦੀਆਂ ਤਾਰਾਂ ਦੇ ਛੱਲੇ ਬਣ ਜਾਣਗੇ ਅਤੇ ਇਹ ਸਾਰੇ ਬਿਜਲੀ ਘਰ ਆਪਸ 'ਚ ਲਿੰਕ ਹੋ ਜਾਣਗੇ। ਇਸ ਨਾਲ ਜਦੋਂ ਕਿਸੇ ਇਕ ਗਰਿੱਡ ਦੀ ਲਾਈਨ ਖਰਾਬ ਹੋਵੇਗੀ ਤਾਂ ਦੂਜੀ ਲਾਈਨ ਉਸ ਨੂੰ ਬਿਜਲੀ ਦੇਵੇਗੀ। ਇਸ ਨਵੇਂ ਪਾਵਰ ਕਾਰੀਡੋਰ ਦਾ ਵਿਧਾਨ ਸਭਾ ਹਲਕਾ ਉੱਤਰ ਦੀ ਲਗਭਗ 1 ਲੱਖ ਦੀ ਆਬਾਦੀ ਨੂੰ ਲਾਭ ਹੋਵੇਗਾ। ਨਾਲ ਹੀ ਗਦਈਪੁਰ ਏਰੀਆ 'ਚ ਨਵਾਂ 66 ਕੇ. ਵੀ. ਸਬ ਸਟੇਸ਼ਨ ਵੀ ਬਣਾਇਆ ਜਾਵੇਗਾ, ਜਿੱਥੋਂ ਘਰਾਂ ਅਤੇ ਇੰਡਸਟਰੀ ਨੂੰ ਬਿਜਲੀ ਮਿਲੇਗੀ।
ਪਾਕਿ ਦਾ ਸਿੱਖਾਂ ਨੂੰ ਇਕ ਹੋਰ ਤੋਹਫਾ, ਕਰਤਾਰਪੁਰ ਸਾਹਿਬ 'ਚ ਬਣਾਇਆ ਸਿੱਖ ਅਜਾਇਬ ਘਰ
NEXT STORY