ਚੰਡੀਗੜ੍ਹ (ਸ਼ਰਮਾ) : ਦਸੰਬਰ ਮਹੀਨੇ 'ਚ ਪ੍ਰਸਤਾਵਿਤ ਨਿਗਮ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ, ਨਗਰ ਪੰਚਾਇਤਾਂ ਤੇ ਮਿਊਂਸਪਲ ਕਮੇਟੀਆਂ ਦੇ ਅਧਿਕਾਰ ਖੇਤਰ ਦੇ ਬਿਜਲੀ ਖਪਤਕਾਰਾਂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਬਿਜਲੀ ਦਰਾਂ 'ਚ ਵਾਧਾ ਜੋ ਬੀਤੀ ਇਕ ਅਪ੍ਰੈਲ ਤੋਂ ਲਾਗੂ ਕੀਤਾ ਗਿਆ ਹੈ, ਦੇ ਬਾਅਦ ਹੁਣ ਸਰਕਾਰ ਨੇ ਇਨ੍ਹਾਂ ਖਪਤਕਾਰਾਂ 'ਤੇ ਮਿਊਂਸਪਲ ਟੈਕਸ ਦੇ ਰੂਪ 'ਚ 2 ਫੀਸਦੀ ਦਾ ਵਾਧੂ ਬੋਝ ਪਾ ਦਿੱਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਨੋਟੀਫਿਕੇਸ਼ਨ ਦੇ ਬਾਅਦ ਹੁਣ ਪੰਜਾਬ ਪਾਵਰਕਾਮ ਨੇ ਇਸ ਬਾਰੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਮੁਤਾਬਿਕ ਰਾਜ ਦੀਆਂ ਨਗਰ ਨਿਗਮਾਂ, ਨਗਰ ਪ੍ਰੀਸ਼ਦਾਂ, ਨਗਰ ਪੰਚਾਇਤਾਂ ਤੇ ਮਿਊਂਸਪਲ ਕਮੇਟੀਆਂ ਦੇ ਅਧਿਕਾਰ ਖੇਤਰ ਦੇ ਸਾਰੇ ਬਿਜਲੀ ਖਪਤਕਾਰਾਂ ਤੋਂ ਉਨ੍ਹਾਂ ਦੀ ਬਿਜਲੀ ਖਪਤ ਦੀ ਬਿੱਲ ਰਾਸ਼ੀ 'ਤੇ 2 ਫੀਸਦੀ ਮਿਊਂਸਪਲ ਟੈਕਸ ਵਸੂਲ ਕੀਤਾ ਜਾਏਗਾ। ਇਹ ਹੁਕਮ 1 ਨਵੰਬਰ ਤੋਂ ਲਾਗੂ ਹੋਣਗੇ।
ਸ਼ਹੀਦ ਫੌਜੀ ਦਾ ਪਿੰਡ ਸੋਗ 'ਚ ਡੁੱਬਿਆ, ਸ਼ਹੀਦ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ (ਤਸਵੀਰਾਂ)
NEXT STORY