ਅੰਮ੍ਰਿਤਸਰ, (ਰਮਨ)- ਬਾਬਾ ਬੁੱਢਾ ਐਵੀਨਿਊ ਜੀ. ਟੀ ਰੋਡ 'ਤੇ ਮਾਲ ਮੰਡੀ ਸਬ-ਡਵੀਜ਼ਨ ਵੱਲੋਂ ਬਿਜਲੀ ਮੀਟਰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਨਾਲ ਉਥੇ ਵਧੀਕ ਐੱਸ. ਡੀ. ਓ. ਨਵਲ ਕਿਸ਼ੋਰ, ਜੇ. ਈ. ਸੁਰਿੰਦਰ ਸਿੰਘ, ਲਾਈਨਮੈਨ ਪਰਮਜੀਤ ਸਿੰਘ ਤੇ ਅਮਰਜੀਤ ਸਿੰਘ ਮੀਟਰ ਬਾਹਰ ਕੱਢਣ ਦਾ ਕੰਮ ਕਰ ਰਹੇ ਸਨ ਕਿ ਉਥੇ ਚਰਨਜੀਤ ਨਾਂ ਦਾ ਵਿਅਕਤੀ ਆਪਣੇ ਸਾਥੀਆਂ ਸਮੇਤ ਲੜਾਈ ਕਰਨ 'ਤੇ ਭਾਰੂ ਹੋ ਗਿਆ। ਇਸ ਦੌਰਾਨ ਉਨ੍ਹਾਂ ਪਾਵਰਕਾਮ ਦੇ ਸਾਰੇ ਕਰਮਚਾਰੀਆਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜੇ. ਈ. ਸੁਰਿੰਦਰ ਸਿੰਘ ਦੀ ਦਸਤਾਰ ਉਤਾਰ ਦਿੱਤੀ। ਪਾਵਰਕਾਮ ਦੇ ਸਾਰੇ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਆਈਆਂ ਹਨ। ਮੌਕੇ 'ਤੇ ਐੱਸ. ਡੀ. ਓ. ਅਜੀਤ ਪਾਲ ਪੁੱਜੇ ਤੇ ਉਨ੍ਹਾਂ ਸੁਲਤਾਨਵਿੰਡ ਪੁਲਸ ਚੌਕੀ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਸਾਰਿਆਂ ਦਾ ਮੈਡੀਕਲ ਕਰਵਾਇਆ ਗਿਆ।
ਇਸ ਦੌਰਾਨ ਐੱਸ. ਡੀ. ਓ. ਅਜੀਤ ਪਾਲ ਨੇ ਕਿਹਾ ਕਿ ਸਰਕਾਰੀ ਕੰਮ ਵਿਚ ਅੜਚਨ ਪਾਈ ਗਈ ਹੈ। ਸਾਰਿਆਂ ਦੇ ਘਰਾਂ 'ਚ ਲੱਗੇ ਮੀਟਰਾਂ ਨੂੰ ਬਾਹਰ ਕੀਤਾ ਜਾ ਰਿਹਾ ਸੀ, ਉਕਤ ਵਿਅਕਤੀ ਦਾ ਵੀ ਕਰਮਚਾਰੀ ਮੀਟਰ ਬਾਹਰ ਕਰ ਰਹੇ ਸਨ ਕਿ ਪਿਉ-ਪੁੱਤ ਕਰਮਚਾਰੀਆਂ ਨਾਲ ਲੜ ਪਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਵਧੀਕ ਐੱਸ. ਡੀ. ਓ. ਸਮੇਤ ਬਾਕੀਆਂ ਨੂੰ ਵੀ ਗੰਭੀਰ ਸੱਟਾਂ ਆਈਆਂ ਹਨ। ਇਸ ਸਬੰਧੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵੇਰੇ ਪੁਲਸ ਕਮਿਸ਼ਨਰ ਨੂੰ ਸਾਰੇ ਅਧਿਕਾਰੀ ਤੇ ਕਰਮਚਾਰੀ ਮਿਲਣਗੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਵਾਉਣਗੇ। ਸੁਲਤਾਨਵਿੰਡ ਪੁਲਸ ਚੌਕੀ ਵੱਲੋਂ ਪਿਉ-ਪੁੱਤ ਨੂੰ ਕਰਮਚਾਰੀਆਂ ਨੂੰ ਕੁੱਟਣ ਦੇ ਦੋਸ਼ ਵਿਚ ਹਿਰਾਸਤ 'ਚ ਲੈ ਲਿਆ ਗਿਆ ਹੈ।
ਜਾਰਡਨ ਭੇਜੇ ਨੌਜਵਾਨ ਦੇ ਪਾਸਪੋਰਟ ਦੀ ਕੀਤੀ ਦੁਰਵਰਤੋਂ
NEXT STORY