ਜਲੰਧਰ- ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਵੀਰਵਾਰ ਨੂੰ ਅੰਤਿਮ ਅਰਦਾਸ ਹੋਈ। ਅੰਤਿਮ ਅਰਦਸ ਮੌਕੇ ਉਨ੍ਹਾਂ ਦੀ ਬੇਟੀ ਏਕਮਜੋਤ ਨੇ ਇਕ ਬਹੁਤ ਹੀ ਭਾਵੁਕ ਸਪੀਚ ਦਿੱਤੀ। ਏਕਮਜੋਤ ਨੇ ਕਿਹਾ ਕਿ ਪਾਪਾ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ ਅਤੇ ਉਨ੍ਹਾਂ ਦੇ ਸੁਫ਼ਨੇ ਅਧੂਰੇ ਰਹਿ ਗਏ ਹਨ। ਏਕਮਜੋਤ ਨੇ ਆਪਣੇ ਸ਼ਰਮਾਕਲ ਸੁਭਾਅ (ਸ਼ਾਈ ਨੇਚਰ) ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਦੇ ਵੀ ਆਪਣੇ ਪਿਤਾ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕੀ, ਜਿਸਦਾ ਉਸਨੂੰ ਅਫ਼ਸੋਸ ਰਹੇਗਾ।
ਇਹ ਵੀ ਪੜ੍ਹੋ: ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! 31 ਤਾਰੀਖ਼ ਲਈ ਪੰਜਾਬ 'ਚ ਹੋਇਆ ਵੱਡਾ ਐਲਾਨ, PAP ਚੌਂਕ 'ਚ....
ਪਿਤਾ ਦਾ ਸੁਫ਼ਨਾ ਪੂਰਾ ਕਰਨ ਦਾ ਪ੍ਰਣ ਏਕਮਜੋਤ ਨੇ ਭਰੇ ਮਨ ਨਾਲ ਕਿਹਾ ਕਿ ਘੁੰਮਣ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ, ਅਤੇ ਉਹ ਆਪਣੇ ਪਿਤਾ ਦਾ ਇਹ ਸੁਫ਼ਨਾ ਪੂਰਾ ਕਰਕੇ ਵਿਖਾਏਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਦੇ ਦੋਸਤਾਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਮ ਅਤੇ ਪ੍ਰਸਿੱਧੀ ਬਾਰੇ ਪਤਾ ਲੱਗਦਾ ਸੀ, ਤਾਂ ਉਹ ਆਪਣੀ ਬੇਟੀ ਹੋਣ 'ਤੇ ਮਾਣ ਮਹਿਸੂਸ ਕਰਦੀ ਸੀ ਅਤੇ ਉਨ੍ਹਾਂ ਦਾ ਸਿਰ ਗਰਵ ਨਾਲ ਉੱਚਾ ਹੋ ਜਾਂਦਾ ਸੀ। ਏਕਮਜੋਤ ਨੇ ਇਹ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰਦੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਰਹਿ ਗਈਆਂ ਹਨ ਅਤੇ ਉਹ ਆਪਣੀ ਕਮਾਈ ਨਾਲ ਆਪਣੇ ਪਿਤਾ ਨੂੰ 'ਐਸ਼' ਕਰਵਾਉਣਾ ਚਾਹੁੰਦੀ ਸੀ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਹੀ ਉਨ੍ਹਾਂ ਦੀ ਤਾਕਤ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਸਸਪੈਂਡ SHO ਦੀਆਂ ਵਧੀਆਂ ਮੁਸ਼ਕਿਲਾਂ! ਹੁਣ ਕੀਤੀ ਗਈ ਇਹ ਵੱਡੀ ਕਾਰਵਾਈ, ਮਚੀ ਤੜਥੱਲੀ
ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਪ੍ਰਮੁੱਖ ਲੋਕ ਅੰਤਿਮ ਅਰਦਾਸ ਵਿੱਚ ਪੰਜਾਬੀ ਅਦਾਕਾਰ ਕਰਤਾਰ ਚੀਮਾ ਅਤੇ ਪਰਮਜੀਤ ਸਿੰਘ ਸੋਹੀ ਵੀ ਪਹੁੰਚੇ ਸਨ। ਪਰਮਜੀਤ ਸਿੰਘ ਸੋਹੀ ਨੇ ਘੁੰਮਣ ਨੂੰ ਪੰਜਾਬ ਦਾ ਸ਼ੇਰ ਦੱਸਿਆ। ਸੋਹੀ ਨੇ ਮੁੰਬਈ ਦਾ ਇਕ ਕਿੱਸਾ ਵੀ ਸਾਂਝਾ ਕੀਤਾ, ਜਿੱਥੇ ਮਰਾਠਾ ਲੋਕ ਘੁੰਮਣ ਦੇ ਲੰਬੇ-ਚੌੜੇ ਕੱਦ ਨੂੰ ਵੇਖ ਕੇ ਹੈਰਾਨ ਹੋ ਗਏ ਸਨ। ਇਸ ਤੋਂ ਇਲਾਵਾ, ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਆਗੂ ਰਾਜਵਿੰਦਰ ਤਿਹਾੜ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਅਤੇ ਮਹਿੰਦਰ ਸਿੰਘ ਕੇਪੀ ਵੀ ਸ਼ਰਧਾਂਜਲੀ ਦੇਣ ਪਹੁੰਚੇ ਸਨ। ਸਾਬਕਾ ਸੰਸਦ ਮੈਂਬਰ ਰਿੰਕੂ ਨੇ ਘੁੰਮਣ ਦੀ ਮੌਤ ਦੀ ਜਾਂਚ ਲਈ ਇੱਕ ਪੈਨਲ ਗਠਿਤ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਭਾਜਪਾ ਦਾ ਸੀਨੀਅਰ ਆਗੂ 'ਆਪ' 'ਚ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਸ ਹਾਦਸੇ ਦੌਰਾਨ 20 ਤੋਂ ਵੱਧ ਲੋਕਾਂ ਦੀ ਮੌਤ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਐਨਕਾਊਂਟਰ, ਪੜ੍ਹੋ ਖਾਸ ਖ਼ਬਰਾਂ
NEXT STORY