ਚੌਕ ਮਹਿਤਾ (ਪਾਲ)- ਪੰਜਾਬ 'ਚ ਇਕ ਵਾਰ ਫ਼ਿਰ ਤੋਂ ਸਨਸਨੀਖੇਜ਼ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ ਕਲਾਂ ਦੀ ਡ੍ਰੇਨ ਕੋਲ ਹੋਏ ਇਕ ਪੁਲਸ ਮੁਕਾਬਲੇ ਦੌਰਾਨ ਗ੍ਰਿਫਤਾਰ ਮੁਲਜ਼ਮ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਬੀਤੇ ਦਿਨੀਂ ਮਹਿਤਾ ਚੌਕ ਦੀ ਜਲੰਧਰ ਰੋਡ ’ਤੇ ਸਥਿਤ ਮੇਜਰ ਸਪੇਅਰ ਪਾਰਟਸ ਦੇ ਦੁਕਾਨ ਮਾਲਕ ਬਲਦੇਵ ਸਿੰਘ ਉਰਫ ਚੇਲਾ ਤੇ ਇਕ ਹੋਰ ਵਿਅਕਤੀ ’ਤੇ ਗੋਲੀਆਂ ਚਲਾ ਕੇ ਫਰਾਰ ਹੋਏ ਮੁਲਜ਼ਮਾਂ ’ਚੋਂ ਇਕ ਨੂੰ ਥਾਣਾ ਮਹਿਤਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਰੋਹਿਤ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਮਹਿਤਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਕਰਨ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋ ਗਏ ਸਖ਼ਤ ਨਿਰਦੇਸ਼
ਇਸ ਕਥਿਤ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਵੱਲੋਂ ਰਿਮਾਂਡ ਲਏ ਜਾਣ ਤੋਂ ਬਾਅਦ ਤਫਤੀਸ਼ ਦੌਰਾਨ ਕਥਿਤ ਮੁਲਜ਼ਮ ਨੇ ਵਾਰਦਾਤ ’ਚ ਵਰਤੇ ਗਏ ਅਸਲੇ ਨੂੰ ਪਿੰਡ ਨੰਗਲੀ ਕਲਾਂ ਦੀ ਡ੍ਰੇਨ ਕੋਲ ਲੁਕੋਏ ਜਾਣ ਦੀ ਗੱਲ ਮੰਨੀ, ਜਿਸ ਦੀ ਬਰਾਮਦਗੀ ਕਰਨ ਮੌਕੇ ਇਹ ਹਾਦਸਾ ਵਾਪਰਿਆ।
ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਤਕਰੀਬਨ 6 ਵਜੇ ਉਕਤ ਮੁਲਜ਼ਮ ਰੋਹਿਤ ਨੂੰ ਹਥਿਆਰ ਦੀ ਬਰਾਮਦਗੀ ਵਾਸਤੇ ਪਿੰਡ ਨੰਗਲੀ ਕਲਾਂ ਦੀ ਡ੍ਰੇਨ ’ਤੇ ਲਿਆਂਦਾ ਗਿਆ ਤਾਂ ਉਸ ਨੇ ਇਕ ਜਗ੍ਹਾ ’ਤੇ ਲੁਕਾ ਕੇ ਰੱਖੇ ਹੋਏ ਪਿਸਤੌਲ ਨਾਲ ਅਚਾਨਕ ਪੁਲਸ ਪਾਰਟੀ ’ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਆਪਣੇ ਬਚਾਅ ਲਈ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਲੱਤ ’ਚ ਗੋਲੀ ਲੱਗਣ ਨਾਲ ਮੁਲਜ਼ਮ ਰੋਹਿਤ ਜ਼ਖਮੀ ਹੋ ਗਿਆ। ਥਾਣਾ ਮਹਿਤਾ ਦੀ ਪੁਲਸ ਨੇ ਗੋਲੀਕਾਂਡ ’ਚ ਵਰਤੇ ਗਏ 32 ਬੋਰ ਪਿਸਤੌਲ ਦੀ ਰਿਕਵਰੀ ਕਰਦੇ ਹੋਏ ਜ਼ਖਮੀ ਨੂੰ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਸਿਵਲ ਸਰਜਨ ਦਫ਼ਤਰ ਦਾ ਵਾਰਡ ਅਟੈਂਡੈਂਟ ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਦੋ ਵਾਰ 'ਚ ਪੈਣਗੇ 10ਵੀਂ ਬੋਰਡ ਦੇ ਪੇਪਰ, ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਸਹੂਲਤ
NEXT STORY