ਤਰਨਤਾਰਨ (ਰਮਨ) : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਜਾਬ ਵਿਚ ਫਿਰ ਰੇਡ ਕੀਤੀ ਹੈ। ਇਸ ਵਾਰ ਤਰਨਤਾਰਨ ਵਿਚ ਸੁਨਿਆਰੇ ਦੇ ਘਰ ਅਤੇ ਦੁਕਾਨ ਉੱਪਰ ਈ.ਡੀ ਨੇ ਦਿੱਤੀ ਦਸਤਕ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਕਰੀਬ 9 ਵਜੇ ਤੋਂ ਈ. ਡੀ. ਵੱਲੋਂ ਉਕਤ ਥਾਵਾਂ 'ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰਿਕ ਮੈਂਬਰਾਂ ਪਾਸੋਂ ਈਡੀ ਦੇ ਕਰਮਚਾਰੀਆਂ ਵੱਲੋਂ ਪੁੱਛਗਿਛ ਜਾਰੀ ਹੈ ਅਤੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਵਰਕਾਮ ਵਿਭਾਗ 'ਚ ਫਿਰ ਪੈ ਗਿਆ ਵੱਡਾ ਪੰਗਾ, ਮੁਲਾਜ਼ਮਾਂ ਵਿਚ ਮਚੀ ਹਾਹਾਕਾਰ
ਜਾਣਕਾਰੀ ਮੁਤਾਬਕ ਇਹ ਰੇਡ ਤਰਨਤਾਰਨ ਦੇ ਗੁਰੂ ਕਾ ਖੂਹ ਵਿਖੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਘਰ ਅਤੇ ਦੁਕਾਨ ਉੱਪਰ ਕੀਤੀ ਗਈ ਹੈ। ਈ. ਡੀ. ਨੇ ਬੈਂਕ ਦੀ ਵੱਡੀ ਟਰਾਂਜੈਕਸ਼ਨ ਕੀਤੇ ਜਾਣ ਨੂੰ ਲੈ ਕੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਹੈ। ਇਥੇ ਹੀ ਬਸ ਨਹੀਂ ਈ. ਡੀ. ਨੇ ਨਿੱਜੀ ਬੈਂਕ ਦੇ ਕਰਮਚਾਰੀਆਂ ਨੂੰ ਵੀ ਮੌਕੇ 'ਤੇ ਬੁਲਾਇਆ ਹੈ। ਈ. ਡੀ. ਦੇ ਅਧਿਕਾਰੀ ਦੋ ਗੱਡੀਆਂ ਵਿਚ ਸਵਾਰ ਤਰਨਤਾਰਨ ਪਹੁੰਚੇ ਹਨ। ਈ. ਡੀ. ਦੀ ਇਸ ਕਾਰਵਾਈ ਤੋਂ ਬਾਅਦ ਸ਼ਹਿਰ ਵਿਚ ਵੱਡੇ ਵਪਾਰੀਆਂ ਅਤੇ ਸਿਆਸੀ ਆਗੂਆਂ ਨੂੰ ਭਾਜੜਾਂ ਪੈ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਭਰ ਵਿਚ 20 ਤਾਰੀਖ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ, ਪਹਿਲਾਂ ਹੀ ਕਰ ਲਓ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣ ਪ੍ਰਚਾਰ ਤੋਂ ਪਰਤੇ ਨੌਜਵਾਨ ਦੀ ਸਿਹਤ ਵਿਗੜਣ ਕਾਰਨ ਮੌਤ
NEXT STORY