ਜਲੰਧਰ— ਇੰਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਸੇਵਾ ਮੁਕਤ ਵਾਲੇ ਦਿਨ ਚਾਰਜਸ਼ੀਟ ਕਰ ਦਿੱਤਾ ਗਿਆ। ਸੋਮਵਾਰ ਨੂੰ ਸੇਵਾ ਮੁਕਤ ਹੋਣ ਦੇ ਬਾਅਦ ਉਨ੍ਹਾਂ ’ਤੇ ਦੋਸ਼ ਲੱਗੇ ਕਿ ਸਾਲ 2015 ’ਚ ਉਨ੍ਹਾਂ ਨੇ ਆਪਣੀ ਧੀ ਦੇ ਵਿਆਹ ’ਚ ਮਸ਼ਹੂਰ ਗਾਇਕ ਦਲਜੀਤ ਸਿੰਘ ਦੋਸਾਂਝ ਨੂੰ ਬੁਲਾਇਆ ਸੀ। ਦਲਜੀਤ ਨੂੰ ਪ੍ਰੋਗਰਾਮ ਲਈ ਦੋ ਲੱਖ ਰੁਪਏ ਫ਼ੀਸ ਦੇਣ ਦਾ ਮਾਮਲਾ ਮਹਿਕਮੇ ’ਚ ਚਰਚਾ ਦਾ ਵਿਸ਼ਾ ਸੀ ਕਿਉਂਕਿ ਅਜਿਹੇ ਪ੍ਰੋਗਰਾਮ ਦੀ ਮੋਟੀ ਫ਼ੀਸ ਲਈ ਜਾਂਦੀ ਹੈ। ਮਹਿਕਮੇ ’ਚ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਧੀ ਦਾ ਵਿਆਹ 2015 ’ਚ ਹੋਇਆ ਸੀ। 6 ਸਾਲ ਦੇ ਬਾਅਦ ਮਹਿਕਮੇ ਵੱਲੋਂ ਐਕਸ਼ਨ ਕਿਉਂ ਲਿਆ ਗਿਆ।
ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖ਼ਬਰ: ਘਟੀ ਕੋਰੋਨਾ ਦੀ ਰਫ਼ਤਾਰ, 100 ਸੈਂਪਲਾਂ ’ਚੋਂ ਮਿਲ ਰਹੇ ਸਿਰਫ਼ 6 ਸੰਕ੍ਰਮਿਤ
ਅਹੁਦੇ ਦੀ ਕੀਤੀ ਗਲਤ ਵਰਤੋਂ
ਇੰਫੋਰਸਮੈਂਟ ਡਾਇਰੈਕਟੋਰੇਟ ਦੀ ਵਿਭਾਗੀ ਜਾਂਚ ਮੁਤਾਬਕ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਉਸ ਸਮੇਂ ਗਾਇਕ ਦਲਜੀਤ ਖ਼ਿਲਾਫ਼ ਤੁਰੰਤ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ ਦੀ ਜਾਂਚ ਕਰ ਰਹੇ ਸਨ। ਉਸ ਸਮੇਂ ਨਿਰੰਜਨ ਸਿੰਘ ਅਸਿਸਟੈਂਟ ਡਾਇਰੈਕਟਰ ਸਨ ਅਤੇ ਉਨ੍ਹਾਂ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ ਸੀ। ਇਸ ਦੇ ਲਈ ਸੈਂਟਰਲ ਸਿਵਲ ਸਰਵਿਸ ਰੂਲਸ 1964 ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: 4 ਸਾਲਾ ਬੱਚੀ ਦਾ ਹਾਦਸੇ 'ਚ ਕੱਟਿਆ ਗਿਆ ਸੀ ਪੈਰ, ਡਾਕਟਰਾਂ ਦੀ ਮਦਦ ਤੇ ਜਲੰਧਰ ਦੇ ਡੀ. ਸੀ. ਸਦਕਾ ਬਚੀ ਜਾਨ
ਨਿਰੰਜਨ ਬੋਲੇ- ਨੋਟਿਸ ਮਿਲਿਆ ਹੈ, ਜਵਾਬ ਦੇਵਾਂਗਾ
ਸੇਵਾ ਮੁਕਤ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਵੀ ਈ. ਡੀ. ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ ਕਿ ਉਨ੍ਹਾਂ ਨੇ ਆਪਣੇ ਖਾਤੇ ’ਚੋਂ ਗਾਇਕ ਦਲਜੀਤ ਸਿੰਘ ਨੂੰ 2 ਲੱਖ ਰੁਪਏ ਦਿੱਤੇ ਹਨ। ਨਿਰੰਜਨ ਸਿੰਘ ਨੇ ਕਿਹਾ ਕਿ ਦਲਜੀਤ ਸਿੰਘ ਨਾਲ ਜੁੜੀ ਜਾਂਚ ਉਨ੍ਹਾਂ ਦੀ ਬੇਟੀ ਦੇ ਵਿਆਹ ਤੋਂ ਪਹਿਲਾਂ ਹੀ ਕਿਸੇ ਦੂਜੇ ਨੂੰ ਟਰਾਂਸਫਰ ਹੋ ਚੁੱਕੀ ਸੀ। ਜੇਕਰ ਕੇਸ ਮੇਰੇ ਕੋਲ ਹੁੰਦਾ ਤਾਂ ਫਿਰ ਮੈਂ ਧੀ ਦੇ ਵਿਆਹ ਲਈ ਦਲਜੀਤ ਨੂੰ ਕਿਉਂ ਬੁੱਕ ਕਰਦਾ? ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ, ਜਿਸ ਦਾ ਜਵਾਬ ਉਹ ਭੇਜ ਦੇਣਗੇ।
ਇਹ ਵੀ ਪੜ੍ਹੋ: ਜਲੰਧਰ: ਕਿਸਾਨਾਂ ਦੇ ਹੱਕ 'ਚ ਭਾਜਪਾ ਮਹਿਲਾ ਮੋਰਚਾ ਦੀਆਂ 10 ਆਗੂਆਂ ਨੇ ਦਿੱਤਾ ਅਸਤੀਫ਼ਾ
ਭੋਲਾ ਡਰੱਗ ਰੈਕੇਟ ਦੀ ਜਾਂਚ ਦੌਰਾਨ ਚਰਚਾ ’ਚ ਆਏ ਸਨ ਨਿਰੰਜਨ
ਜ਼ਿਕਰਯੋਗ ਹੈ ਕਿ ਈ. ਡੀ. ਦੇ ਡਾਇਰੈਕਟਰ ਰਹੇ ਨਿਰੰਜਨ ਸਿੰਘ ਉਸ ਸਮੇਂ ਚਰਚਾ ’ਚ ਆਏ ਸਨ ਜਦੋਂ ਉਨ੍ਹਾਂ ਨੇ 6 ਹਜ਼ਾਰ ਕਰੋੜ ਦੇ ਸਿੰਥੈਟਿਕ ਭੋਲਾ ਡਰੱਗ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਉਸ ਸਮੇਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਰਵਣ ਸਿੰਘ ਫਿਲੌਰ ਤੋਂ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ’ਚ ਉਨ੍ਹਾਂ ਨੇ ਕਰੀਬ 400 ਕਰੋੜ ਦੀ ਜਾਇਜਾਦ ਅਟੈਚ ਕੀਤੀ ਸੀ। ਹੁਣ ਸੋਮਵਾਰ ਨੂੰ ਉਨ੍ਹਾਂ ਨੂੰ ਸੇਵਾ ਮੁਕਤ ਕੀਤਾ ਗਿਆ ਸੀ ਅਤੇ ਉਸ ਦੇ ਨਾਲ ਹੀ ਉਨ੍ਹਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ। ਉਨ੍ਹਾਂ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ ਸੀ।
ਇਹ ਵੀ ਪੜ੍ਹੋ: ਕੈਪਟਨ ਨੇ ਸੱਦੀ ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ, ਹੋਵੇਗੀ ਕਈ ਮੁੱਦਿਆਂ 'ਤੇ ਚਰਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵੱਡੀ ਖ਼ਬਰ : ਮੋਹਾਲੀ 'ਚ ਨਿੱਜੀ ਵਾਹਨਾਂ 'ਚ ਸਫ਼ਰ ਸਬੰਧੀ ਨਵੇਂ ਹੁਕਮ ਜਾਰੀ, ਲਾਗੂ ਪਾਬੰਦੀਆਂ 'ਚ ਬਦਲਾਅ
NEXT STORY