ਜਲੰਧਰ, (ਮਹੇਸ਼)- ਮੋਹਨ ਵਿਹਾਰ ਕੋਲ ਹੀ ਪੈਂਦੇ ਛੱਜਾ ਸਿੰਘ ਗੇਟ ਸਾਹਮਣੇ ਰਾਤ 2.30 ਵਜੇ ਦਫਤਰ ਤੋਂ ਡਿਊਟੀ ਖਤਮ ਕਰ ਕੇ ਘਰ ਮੋਹਨ ਵਿਹਾਰ ਜਾ ਰਿਹਾ ਇੰਜੀਨੀਅਰ ਗੁਰਮੁੱਖ ਸਿੰਘ ਦਾ ਬੇਟਾ ਹਰਵਿੰਦਰ ਸਿੰਘ ਹੈਰੀ ਲੁਟੇਰਿਅਾਂ ਦਾ ਸ਼ਿਕਾਰ ਹੋ ਗਿਆ। ਲੁਟੇਰਿਅਾਂ ਨੇ ਪਹਿਲਾਂ ਉਸ ਦੇ ਸਿਰ ’ਤੇ ਬੇਸਬੈਟ ਨਾਲ ਹਮਲਾ ਕੀਤਾ ਤੇ ਉਸ ਦੇ ਰੁਕਣ ’ਤੇ ਪਿਸਤੌਲ ਕੱਢ ਲਈ ਤੇ ਜਾਨੋ ਮਾਰ ਦੇਣ ਦੀਅਾਂ ਧਮਕੀਅਾਂ ਦੇਣੀਅਾਂ ਸ਼ੁਰੂ ਕਰ ਦਿੱਤੀਅਾਂ। ਇਸੇ ਦੌਰਾਨ ਉਨ੍ਹਾਂ ਨੇ ਉਸਦੀ ਜੇਬ ’ਚੋਂ 2 ਮੋਬਾਇਲ ਫੋਨ, 2500 ਰੁਪਏ ਦੀ ਨਕਦੀ, ਚਾਂਦੀ ਦੀ ਚੇਨੀ ਤੇ ਹੋਰ ਜ਼ਰੂਰੀ ਸਾਮਾਨ ਕੱਢ ਲਿਆ ਤੇ ਫਰਾਰ ਹੋਣ ਲੱਗਿਅਾਂ ਮੋਟਰਸਾਈਕਲ ਦੀ ਚਾਬੀ ਕੱਢ ਕੇ ਦੂਰ ਸੁੱਟ ਦਿੱਤੀ। ਨੀਲੇ ਤੇ ਕਾਲੇ ਰੰਗ ਦੇ ਸਿਟੀ ਬਜਾਜ ਮੋਟਰਸਾਈਕਲ ’ਤੇ ਸਵਾਰ ਲੁਟੇਰਿਅਾਂ ਦੀ ਗਿਣਤੀ ਹੈਰੀ ਨੇ 3 ਦੱਸੀ ਹੈ, ਜਿਨ੍ਹਾਂ ’ਚੋਂ 2 ਨੇ ਮੂੰਹ ਢਕੇ ਹੋਏ ਸਨ ਪਰ ਇਕ ਨੇ ਮੂੰਹ ਨਹੀਂ ਢਕਿਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਮੋਟਰਸਾਈਕਲ ’ਤੇ ਨੰਬਰ ਪਲੇਟ ਤਾਂ ਸੀ ਪਰ ਉਸ ’ਤੇ ਨੰਬਰ ਨਹੀਂ ਲਿਖਿਆ ਸੀ।
ਸਹਿਮਿਆ ਹੋਇਆ ਪਹੁੰਚਿਆ ਘਰ
ਹਰਵਿੰਦਰ ਸਿੰਘ ਹੈਰੀ ਨੇ ਦੱਸਿਆ ਕਿ ਉਸ ਨੇ ਲੁਟੇਰਿਅਾਂ ਦੇ ਫਰਾਰ ਹੋਣ ਤੋਂ ਬਾਅਦ ਆਪਣੇ ਮੋਟਰਸਾਈਕਲ ਦੀ ਚਾਬੀ ਲੱਭੀ ਤੇ ਸਹਿਮਿਆ ਹੋਇਆ ਘਰ ਪਹੁੰਚਿਆ। ਉਸ ਨੇ ਦੱਸਿਆ ਕਿ ਘਰ ਜਾ ਕੇ ਉਸ ਨੇ ਪੂਰੀ ਕਹਾਣੀ ਆਪਣੇ ਪਰਿਵਾਰ ਵਾਲਿਅਾਂ ਨੂੰ ਦੱਸੀ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਗਏ ਤੇ ਇਲਾਜ ਕਰਵਾਇਆ। ਉਸ ਨੇ ਦੱਸਿਆ ਕਿ ਉਸ ਦੇ ਘਰ ਦਾ ਰਸਤਾ ਵਾਰਦਾਤ ਵਾਲੀ ਜਗ੍ਹਾ ਤੋਂ ਸਿਰਫ 5 ਮਿੰਟ ਦੀ ਦੂਰੀ ’ਤੇ ਹੀ ਸੀ।
ਗੱਲ ਨਾ ਮੰਨਦਾ ਤਾਂ ਜਾਨ ਵੀ ਜਾ ਸਕਦੀ ਸੀ
ਲੁਟੇਰਿਅਾਂ ਦਾ ਸ਼ਿਕਾਰ ਹੋਏ ਹੈਰੀ ਨੇ ਕਿਹਾ ਕਿ ਜੇ ਉਹ ਉਨ੍ਹਾਂ ਦੀ ਗੱਲ ਨਾ ਮੰਨਦਾ ਤਾਂ ਉਹ ਉਸ ਦੀ ਜਾਨ ਵੀ ਲੈ ਸਕਦੇ ਸੀ। ਉਨ੍ਹਾਂ ਕੋਲ ਪਿਸਤੌਲ ਤੋਂ ਇਲਾਵਾ ਬੇਸਬੈਟ ਤੇ ਹੋਰ ਹਥਿਆਰ ਵੀ ਸਨ। ਉਸ ਨੇ ਕਿਹਾ ਕਿ ਪਹਿਲਾਂ ਉਸ ਨੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਬਹਾਦਰੀ ਦਿਖਾਉਣੀ ਚਾਹੀ ਪਰ ਜਦੋਂ ਉਸ ਨੇ ਉਨ੍ਹਾਂ ਕੋਲ ਪਿਸਤੌਲ ਦੇਖੀ ਤਾਂ ਉਨ੍ਹਾਂ ਅੱਗੇ ਸਰੰਡਰ ਕਰਨਾ ਪਿਆ।
ਸਵੇਰੇ ਪੁਲਸ ਨੂੰ ਦਿੱਤੀ ਸ਼ਿਕਾਇਤ
ਹੈਰੀ ਨੇ ਵਾਰਦਾਤ ਤੋਂ ਅਗਲੇ ਦਿਨ ਦੁਪਹਿਰ ਨੂੰ ਜਾ ਕੇ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ’ਚ ਆਪਣੀ ਸ਼ਿਕਾਇਤ ਦਿੱਤੀ। ਡਿਊਟੀ ਅਫਸਰ ਮੁਲਖ ਰਾਜ ਨੇ ਉਸ ਦੇ ਬਿਆਨ ਲਏ ਤੇ ਸ਼ਿਕਾਇਤ ਦਰਜ ਕਰ ਲਈ। ਐੱਸ. ਐੱਚ. ਓ. ਰਾਮਾ ਮੰਡੀ ਰੁਪਿੰਦਰ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਲੁਟੇਰੇ ਟਰੇਸ ਕਰ ਲਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪੀੜਤ ਰਾਤ ਨੂੰ ਹੀ ਪੁਲਸ ਨੂੰ ਸੂਚਿਤ ਕਰ ਦਿੰਦਾ ਤਾਂ ਲੁਟੇਰਿਅਾਂ ਨੂੰ ਉਸੇ ਸਮੇਂ ਫੜਨ ’ਚ ਆਸਾਨੀ ਮਿਲ ਸਕਦੀ ਸੀ।
ਨਿਗਮ ਦਫਤਰ ’ਚ ਗੰਦਗੀ ਫੈਲਾਉਣ ’ਤੇ ਵਰ੍ਹੀਆਂ ਡਾਂਗਾਂ, ਖਾਣੀ ਪਈ ਥਾਣੇ ਦੀ ਹਵਾ
NEXT STORY