ਚੰਡੀਗੜ੍ਹ (ਅਧੀਰ ਰੋਹਾਲ) : ਸੁਖਨਾ ਵਾਈਲਡ ਲਾਈਫ ਸੈਂਚੂਰੀ ਅਤੇ ਸੁਖਨਾ ਕੈਚਮੈਂਟ ਖੇਤਰ ਦੇ ਪਿੰਡਾਂ ਦੇ ਨਿਵਾਸੀਆਂ ਨੂੰ ਤੇਂਦੂਏ ਅਤੇ ਹੋਰ ਜਾਨਵਰਾਂ ਤੋਂ ਸੁਰੱਖਿਅਤ ਰਹਿਣਾ ਪਵੇਗਾ। ਆਉਣ ਵਾਲੇ ਦਿਨਾਂ ਵਿਚ ਸੈਂਚੂਰੀ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਵਾਹਨਾਂ ਵਿਚ ਲਿਜਾਇਆ ਜਾਵੇਗਾ। ਇਸ ਤੋਂ ਇਲਾਵਾ ਸੈਂਚੂਰੀ ਵਿਚ ਦਾਖ਼ਲ ਹੋਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਚੰਡੀਗੜ੍ਹ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਇਨ੍ਹਾਂ ਖੇਤਰਾਂ ਵਿਚ ਤੇਂਦੂਏ ਦੀ ਸਥਾਈ ਅਤੇ ਨਿਯਮਤ ਮੌਜੂਦਗੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਇਕ ਸਲਾਹ ਜਾਰੀ ਕੀਤੀ ਹੈ।
ਹਾਲ ਹੀ ਵਿਚ ਸੁਖਨਾ ਵਾਈਲਡ ਲਾਈਫ ਸੈਂਚੂਰੀ ਵਿਚ ਕੀਤੇ ਗਏ ਜੰਗਲੀ ਜੀਵ ਸਰਵੇਖਣ ਵਿਚ ਤੇਂਦੂਆ ਅਤੇ ਹੋਰ ਜੰਗਲੀ ਜਾਨਵਰਾਂ ਦੀ ਮੌਜੂਦਗੀ ਪਾਏ ਜਾਣ ਤੋਂ ਬਾਅਦ ਹੁਣ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਮਾਹਿਰਾਂ ਨੇ 13 ਦਸੰਬਰ ਨੂੰ ਸੈਂਚੂਰੀ ਦਾ ਇੱਕ ਫੀਲਡ ਵਿਜ਼ਿਟ ਪੂਰਾ ਕੀਤਾ ਹੈ। ਇਸ ਫੀਲਡ ਵਿਜ਼ਿਟ ਵਿਚ ਸਥਾਈ ਥਾਵਾਂ ਤੋਂ ਇਲਾਵਾ ਤੇਂਦੂਏ ਦੇ ਆਉਣ ਵਾਲੇ ਉਨ੍ਹਾਂ ਜਲ ਸਰੋਤਾਂ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਤੇਂਦੂਆ ਤੇ ਹੋਰ ਜੰਗਲੀ ਜਾਨਵਰ ਪਾਣੀ ਪੀਣ ਲਈ ਆਉਂਦੇ ਹਨ। ਸਰਵੇਖਣ ਤੋਂ ਬਾਅਦ ਫੀਲਡ ਵਿਜ਼ਿਟ ਵਿਚ ਵੀ ਤੇਂਦੂਏ ਪਾਏ ਜਾਣ ਤੋਂ ਬਾਅਦ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ ਦੇਹਰਾਦੂਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ।
ਹਰੀਕੇ ਪੱਤਣ 'ਤੇ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ, ਸੈਲਾਨੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ
NEXT STORY