ਪਟਿਆਲਾ (ਬਲਜਿੰਦਰ) : ਨਗਰ-ਨਿਗਮ ਦੇ ਕੰਪਨੀਆਂ ਦੇ ਜ਼ਰੀਏ ਮੁਲਾਜ਼ਮ ਰੱਖਣ ਦੇ ਮਾਮਲੇ ਵਿਚ ਮੁਲਾਜ਼ਮਾਂ ਦੇ ਈ. ਪੀ. ਐੱਫ. ਖੁਰਦ-ਬੁਰਦ ਕਰਨ ਸਬੰਧੀ ਨਗਰ-ਨਿਗਮ ਵੱਲੋਂ ਦੋ ਕੇਸ ਦਰਜ ਕਰਵਾਏ ਗਏ ਹਨ। ਇਨ੍ਹਾਂ ਵਿਚ 2 ਕੰਪਨੀਆਂ ਅਤੇ 3 ਅਧਿਕਾਰੀਆਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਥਾਣਾ ਸਿਵਲ ਲਾਈਨਜ਼ ਦੀ ਪੁਲਸ ਵੱਲੋਂ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਪਹਿਲੇ ਕੇਸ ਵਿਚ ਪੁਲਸ ਨੇ ਜੁਆਇੰਟ ਕਮਿਸ਼ਨਰ ਹਰਕੀਰਤ ਕੌਰ ਦੀ ਸ਼ਿਕਾਇਤ 'ਤੇ ਮੈਸ. ਆਸਪੈਕਟ ਸਾਲਿਊਸ਼ਨ ਪ੍ਰਾਈਵੇਟ ਲਿਮਟਿਡ ਖਿਲਾਫ ਕੇਸ ਦਰਜ ਕੀਤਾ ਹੈ। ਜੁਆਇੰਟ ਕਮਿਸ਼ਨਰ ਦਾ ਕਹਿਣਾ ਹੈ ਕਿ ਉਕਤ ਕੰਪਨੀ ਨੂੰ ਨਗਰ-ਨਿਗਮ ਨੇ ਵੱਖ-ਵੱਖ ਕੈਟੇਗਿਰੀਆਂ ਵਿਚ ਕਰਮਚਾਰੀ ਮੁਹੱਈਆ ਕਰਵਾਉਣ ਲਈ ਕਿਹਾ ਸੀ। ਨਗਰ-ਨਿਗਮ ਨੇ ਇਸ ਕੰਪਨੀ ਦੇ ਜ਼ਰੀਏ ਮੁਲਜ਼ਮਾਂ ਦੀ ਭਰਤੀ ਕੀਤੀ ਜਦੋਂ ਨਗਰ-ਨਿਗਮ ਨੇ ਕੰਪਨੀ ਮੁਲਾਜ਼ਮਾਂ ਦੇ ਜਮ੍ਹਾਂ ਕਰਵਾਏ ਗਏ ਈ. ਪੀ. ਐੱਫ. ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਤਾਂ ਅਪ੍ਰੈਲ 2015 ਤੋਂ 2018 ਤੱਕ 1 ਕਰੋੜ 52 ਲੱਖ 19 ਹਜ਼ਾਰ 234 ਰੁਪਏ ਈ. ਪੀ. ਐੱਫ. ਵਿਚ ਜਮ੍ਹਾਂ ਕਰਵਾਉਣ ਬਣਦੇ ਸਨ, ਜੋ ਕਿ ਕੰਪਨੀ ਨੇ 1 ਕਰੋੜ 17 ਲੱਖ 86 ਹਜ਼ਾਰ 956 ਰੁਪਏ ਦੀਆਂ ਘੱਟ ਰਸੀਦਾਂ ਪੇਸ਼ ਕੀਤੀਆਂ। ਕੰਪਨੀ ਨੇ ਬਾਅਦ ਵਿਚ ਕੇਵਲ 94 ਲੱਖ ਰੁਪਏ ਹੀ ਜਮ੍ਹਾਂ ਕਰਵਾਏ ਅਤੇ ਬਾਕੀ ਬਚਦੀ ਰਕਮ ਜਮ੍ਹਾਂ ਨਹੀਂ ਕਰਵਾਈ। ਇਸ ਕੰਪਨੀ ਨੇ ਈ. ਪੀ. ਐੱਫ. ਨੂੰ ਖੁਰਦ-ਬੁਰਦ ਕਰ ਕੇ ਧੋਖਾਦੇਹੀ ਕੀਤੀ। ਪੁਲਸ ਨੇ ਇਸ ਮਾਮਲੇ ਵਿਚ ਉਕਤ ਕੰਪਨੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਕੇਸ ਵਿਚ ਜੁਆਇੰਟ ਕਮਿਸ਼ਨਰ ਹਰਕਿਰਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਰਵੀ ਭਾਟੀਆ, ਦਿਨੇਸ਼, ਐੱਸ. ਕੇ. ਸਿਨਹਾ, ਸੌਰਵ ਸ਼੍ਰੀਵਾਸਤਵ, ਮੈਸ. ਸਕਿਓਰ ਗਾਰਡ ਅਤੇ ਮੈਸ. ਪਾਵਰ ਸਰਵਿਸ ਲਿਮ. ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਵਿਚ ਜੁਆਇੰਟ ਕਮਿਸ਼ਨਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਗਰ ਨਿਗਮ ਵੱਲੋਂ ਉਕਤ ਕੰਪਨੀ ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿਚ ਮੁਲਾਜ਼ਮ ਉਪਲਬਧ ਕਰਵਾਉਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਜਦੋਂ ਮੁਲਾਜ਼ਮਾਂ ਦੀ ਨਿਯੁਕਤੀ ਹੋ ਗਈ ਤਾਂ ਉਨ੍ਹਾਂ ਨੂੰ ਈ. ਪੀ. ਐੱਫ. ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਤਾਂ ਉਕਤ ਕੰਪਨੀ ਅਤੇ ਅਧਿਕਾਰੀਆਂ ਨੇ ਕੋਈ ਰਿਕਾਰਡ ਪੇਸ਼ ਨਹੀਂ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਈ. ਪੀ. ਐੱਫ. ਨਾ ਜਮ੍ਹਾ ਕਰਵਾ ਕੇ ਧੋਖਾਦੇਹੀ ਕੀਤੀ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਉਕਤ ਕੰਪਨੀ ਦੇ ਮੈਨੇਜਰ ਨੇ ਰਵੀ ਭਾਟੀਆ ਸੁਪਰਵਾਈਜ਼ਰ ਅਤੇ ਬੂਟਾ ਸਿੰਘ ਨਾਂ ਦੇ ਵਿਅਕਤੀ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰਵਾਇਆ ਸੀ। ਈ. ਪੀ. ਐੱਫ. ਜਮ੍ਹਾ ਨਾ ਕਰਵਾਉਣ ਦੇ ਮਾਮਲੇ ਦਾ ਪਿਛਲੇ ਕਾਫੀ ਸਮੇਂ ਤੋਂ ਰੌਲਾ ਪੈਂਦਾ ਆ ਰਿਹਾ ਸੀ। ਦੇਰ ਬਾਅਦ ਇਸ ਮਾਮਲੇ ਵਿਚ ਕਾਰਵਾਈ ਹੋਈ ਹੈ।
ਅੰਮ੍ਰਿਤਸਰ : ਮੋਟਰਸਾਈਕਲ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
NEXT STORY