ਬਠਿੰਡਾ (ਵਰਮਾ)- ਪੰਜਾਬ ਪੁਲਸ 'ਤੇ ਲੱਗਿਆ ਇਕ ਹੋਰ ਦਾਗ। ਇਹ ਦਾਗ ਉਸ ਸਮੇਂ ਲੱਗਿਆ ਜਦ ਸ਼ਰਾਬੀ ਹਾਲਤ 'ਚ ਹਸਪਤਾਲ ਵਿਚ ਤਾਇਨਾਤ ਹੌਲਦਾਰ ਵੱਲੋਂ ਰਾਤ ਦੇ ਸਮੇਂ ਨਰਸ ਨੂੰ ਕਮਰੇ 'ਚ ਸੱਦ ਕੇ ਬੰਦ ਕਰ ਲਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਦ ਉਸ ਨੇ ਸ਼ੋਰ ਮਚਾਇਆ ਤਾਂ ਇਕ ਹੋਰ ਮਹਿਲਾ ਕਰਮਚਾਰੀ ਉਥੇ ਪਹੁੰਚੀ ਤਾਂ ਉਸ ਨੂੰ ਵੀ ਨਹੀਂ ਬਕੱਸ਼ਿਆਂ ਉਸ ਨਾਲ ਵੀ ਛੇੜ-ਛਾੜ ਕੀਤੀ। ਇਹ ਘਟਨਾ ਦੋ ਦਿਨ ਪਹਿਲਾ ਮੰਗਲਵਾਰ ਰਾਤ ਦੀ ਹੈ ਉਕਤ ਪੁਲਸ ਮੁਲਾਜ਼ਮ ਨੂੰ ਫੜ ਕੇ ਪੁਲਸ ਚੌਂਕੀ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਦਕਿ ਮੈਡੀਕਲ 'ਚ ਵੀ ਉਸ ਦੀ ਸ਼ਰਾਬ ਪੀÎਣ ਦੀ ਪੁਸ਼ਟੀ ਹੋਈ ਪਰ ਉਸ ਦੇ ਬਾਵਜੁਦ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਸਿਵਲ ਹਸਪਤਾਲ ਦੇ ਸਟਾਫ਼ 'ਚ ਗੁੱਸਾ ਫੈਲਨ ਲੱਗਾ। ਜਾਣਕਾਰੀ ਅਨੁਸਾਰ ਹਸਪਤਾਲ 'ਚ ਕੈਦੀ ਦੀ ਨਿਗਰਾਨੀ ਲਈ ਤੈਨਾਤ ਹੈਡ ਕਾਂਸਟੇਬਲ ਦੇ ਦਾਖਲ ਮਰੀਜ਼ ਨੂੰ ਦਵਾਈ ਦੇਣ ਆਈ ਨਰਸਿੰਗ ਸਟਾਫ਼ ਦੀ ਮਹਿਲਾ ਕਰਮਚਾਰੀ ਨੂੰ ਉਕਤ ਕਾਂਸਟੇਬਲ ਨੇ ਕਮਰੇ 'ਚ ਬੰਦ ਕਰ ਕੁੰਡੀ ਲਾ ਲਈ ਤੇ ਉਸ ਨਾ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀ। ਜਦ ਉਸ ਨੇ ਸ਼ੋਰ ਮਚਾਇਆ ਤਾਂ ਉਸ ਦੇ ਬਚਾਅ ਲਈ ਇਕ ਹੋਰ ਔਰਤ ਨਰਸ ਉਥੇ ਪੁੱਜੀ ਤਾਂ ਉਕਤ ਕਾਂਸਟੇਬਲ ਨੇ ਉਸ ਨਾਲ ਵੀ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦੋਹਾਂ ਔਰਤ ਮੁਲਾਜ਼ਮਾਂ ਨੇ ਕਿਸੀ ਤਰ੍ਹਾਂ ਉਕਮ ਪੁਲਸ ਮੁਲਾਜ਼ਮ ਤੋਂ ਆਪਣੀ ਇੱਜਤ ਬਚਾਈ ਤੇ ਭੱਜ ਕੇ ਇਸ ਦੀ ਜਾਣਕਾਰੀ ਤੈਨਾਤ ਡਾਕਟਰ ਜੋਬਨਪ੍ਰੀਤ ਸਿੰੰਘ ਨੂੰ ਦਿੱਤੀ। ਉਨ੍ਹਾਂ ਨੇ ਜਲਦ ਮੇਲ ਸਟਾਫ਼ ਨੂੰ ਵਾਰਡ 'ਚ ਭੇਜਿਆ ਤੇ ਪੁਲਸ ਮੁਲਾਜ਼ਮ ਨੂੰ ਕਾਬੂ ਕਰ ਉਥੇ ਤੈਨਾਤ ਚੌਂਕੀ ਇੰਚਾਰਜ਼ ਦੇ ਹਵਾਲੇ ਕਰ ਦਿੱਤਾ।
ਡਾਕਟਰ ਨੇ ਦੱਸਿਆ ਕਿ ਉਕਤ ਹੈਡ ਕਾਂਸਟੇਬਲ ਦਾ ਮੈਡੀਕਲ ਕੀਤਾ ਗਿਆ ਜਿਸ 'ਚ ਉਸ ਦੀ ਸ਼ਰਾਬ ਪੀਣ ਦੀ ਪੁਸ਼ਟੀ ਵੀ ਹੋਈ ਪਰ ਉਸ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਵੀਰਵਾਰ ਨੂੰ ਹਸਪਤਾਲ ਸਟਾਫ਼ ਐਸ.ਐਮ.ਓ ਸਤੀਸ਼ ਗੋਇਲ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਲਿਖਤ ਸ਼ਿਕਾਇਤ ਐਸ.ਐਸ.ਪੀ ਨੂੰ ਦਿੱਤੀ। ਐਮਰਜੈਂਸੀ ਵਾਰਡ ਦੇ ਡਾ.ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਔਰਤਾਂ ਦੀ ਸੁਰੱਖਿਆ ਤਾਂ ਕੀ ਕਰਨੀ ਹੈ ਉਲਟ ਪੁਲਸ ਮੁਲਾਜ਼ਮ ਹੀ ਸ਼ਰਾਬ ਪੀ ਕੇ ਔਰਤਾਂ ਨੂੰ ਪ੍ਰੇਸ਼ਾਨ ਕਰ ਰਹੇ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੁੱਰਖਿਆ ਕਰਨ ਵਾਲੇ ਇਹ ਸਭ ਕੁੱਝ ਕਰਨਗੇ ਤਾਂ ਸਮਾਜ 'ਚ ਔਰਤਾਂ ਸੁਰੱਖਿਅਤ ਕਿਵੇ ਮਹਿਸੂਸ ਕਰੰਗੀਆਂ।
ਸੁਰੱਖਿਆ ਨਾ ਮਿਲਣ 'ਤੇ ਮਹਿਲਾ ਸਟਾਫ਼ ਨੇ ਰਾਤ ਦੇ ਸਮੇਂ ਡਿਓੂਟੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਜੇਕਰ ਪੁਲਸ ਮੁਲਾਜ਼ਮ ਹੀ ਇਸ ਤਰ੍ਹਾਂ ਦਾ ਰਵੱਈਆ ਹੋਵੇਗਾ ਤਾਂ ਔਰਤਾਂ ਦੀ ਸੁਰੱਖਿਆ ਕੋਣ ਕਰੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕੀ ਜੇਕਰ ਉਕਤ ਪੁਲਸ ਮੁਲਾਜ਼ਮ ਦੇ ਵਿਰੁਧ ਕੋਈ ਕਾਰਵਾਈ ਨਾ ਹੋਈ ਤਾਂ ਕੋਈ ਵੀ ਮਹਿਲਾ ਕਰਮਚਾਰੀ ਸ਼ਾਮ ਤੋਂ ਬਾਅਦ ਕੰਮ ਨਹੀਂ ਕਰੇਗੀ।
ਕੀ ਕਹਿੰਦੇ ਹਨ ਐਸ.ਐਸ.ਪੀ
ਐਸ.ਐਸ.ਪੀ ਡਾ.ਨਾਨਕ ਸਿੰਘ ਜੋ ਮੀਟਿੰਗ 'ਚ ਹਿੱਸਾ ਲੈਣ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਹੈ ਉਨ੍ਹਾਂ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਮਾਮਲਾ ਆ ਚੱਕਾ ਹੈ ਇਸ ਦੀ ਜਾਂਚ ਦਾ ਜਿੱਮਾ ਐਸ.ਪੀ ਸਿਟੀ ਜਸਪਾਲ ਸਿੰਘ ਨੂੰ ਦਿੱਤਾ ਗਿਆ ਹੈ। ਉਹ ਆਪਣੀ ਦੋ ਦਿਨਾਂ 'ਚ ਰਿਪੋਰਟ ਦੇਣਗੇ ਉਸ ਦੇ ਬਾਅਦ ਪੁਲਸ ਮੁਲਾਜ਼ਮ 'ਤੇ ਕਾਰਵਾਈ ਕੀਤੀ ਜਾਵੇਗੀ। ਐਸ.ਪੀ ਸਿਟੀ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੁਲਸ ਮੁਲਜ਼ਮ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਤਾਂ ਉਸ ਨੂੰ ਬਕੱਸ਼ਿਆ ਨਹੀਂ ਜਾਵੇਗਾ।
ਹੰਗਾਮੇ ਦੌਰਾਨ ਲੁਧਿਆਣਾ ਜੇਲ ਬਾਹਰ ਪਹਿਰਾ ਦਿੰਦੇ ਰਹੇ ਲੋਕ, 3 ਕੈਦੀ ਫੜੇ
NEXT STORY