ਧਰਮਕੋਟ (ਸੋਮਨਾਥ)— ਇਥੋਂ ਦੇ ਵਾਰਡ ਨੰਬਰ 7 'ਚ ਵੋਟਾਂ ਦੀ ਗਿਣਤੀ ਹੋ ਰਹੀ ਸੀ ਤੇ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਪਤਨੀ ਗੁਰਮੇਲ ਸਿੰਘ ਸਿੱਧੂ ਅੱਗੇ ਚੱਲ ਰਹੀ ਸੀ। ਦੋਸ਼ ਹੈ ਕਿ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਪਤੀ ਸੰਦੀਪ ਸਿੰਘ ਨੇ ਗੁੱਸੇ 'ਚ ਆਉਂਦਿਆਂ ਈ. ਵੀ. ਐੱਮ. ਮਸ਼ੀਨ ਤੋੜ ਦਿੱਤੀ ਹੈ। ਹਾਲਾਂਕਿ ਕਾਂਗਰਸੀ ਪੋਲਿੰਗ ਏਜੰਟ ਇਨ੍ਹਾਂ ਦੋਸ਼ਾਂ ਨੂੰ ਨਕਾਰ ਰਿਹਾ ਹੈ। ਕਾਂਗਰਸ ਦਾ ਪੋਲਿੰਗ ਏਜੰਟ ਅਕਾਲੀ ਦਲ ਦੇ ਪੋਲਿੰਗ ਏਜੰਟ 'ਤੇ ਇਸ ਤੋੜ-ਭੰਨ ਦਾ ਇਲਜ਼ਾਮ ਲਗਾ ਰਿਹਾ ਹੈ। ਮਾਮਲਾ ਰਿਟਰਨਿੰਗ ਅਫਸਰ ਕੋਲ ਪਹੁੰਚ ਗਿਆ ਹੈ, ਜਿਸ ਦੇ ਚਲਦਿਆਂ ਨਤੀਜਾ ਵੀ ਰੋਕ ਦਿੱਤਾ ਗਿਆ ਹੈ।
ਸਰਦੀ ਨੇ ਸੜਕਾਂ 'ਤੇ ਵਾਹਨਾਂ ਦੀ ਰਫਤਾਰ ਕੀਤੀ ਹੌਲੀ
NEXT STORY