ਬਹਿਰਾਮਪੁਰ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਬਾਠਾਂਵਾਲ ਵਿਖੇ ਅੱਜ ਦਿਨ ਦਿਹਾੜੇ ਚੋਰਾਂ ਵੱਲੋਂ ਇਕ ਘਰ ਦੇ ਤਾਲੇ ਤੋੜ ਕੇ ਗਹਿਣੇ ਅਤੇ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸਾਬਕਾ ਫੌਜੀ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਦੇ ਨਾਲ ਦਵਾਈ ਲੈਣ ਲਈ ਸਵੇਰੇ ਕਰੀਬ 10.30 ਗੁਰਦਾਸਪੁਰ ਚਲ ਗਏ ਅਤੇ ਮੇਰਾ ਬੇਟਾ ਜੋ ਮੋਬਾਈਲਾਂ ਦੀ ਦੁਕਾਨ ਚਲਾਉਂਦਾ ਹੈ ਉਹ ਆਪਣੀ ਦੁਕਾਨ 'ਤੇ ਚਲਾ ਗਿਆ ਜਦੋਂ ਮੇਰੇ ਬੇਟੇ ਨੇ ਕਰੀਬ ਦੋ ਘੰਟੇ ਬਾਅਦ ਅਚਾਨਕ ਘਰ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਅੰਦਰ ਪਈਆ ਅਲਮਾਰੀ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਕਰੀਬ 11 ਤੋਲੇ ਸੋਨੇ ਦੇ ਗਹਿਣੇ ਅਤੇ 30 ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਬੇਟੇ ਨੇ ਇਸ ਬਾਰੇ ਸੂਚਨਾ ਦਿੱਤੀ ਤਾਂ ਅਸੀਂ ਘਰ ਆ ਕੇ ਵੇਖਿਆ ਤਾਂ ਚੋਰਾਂ ਵੱਲੋਂ ਹਰੇਕ ਕਮਰੇ ਅੰਦਰ ਸਾਰੇ ਸਮਾਨ ਨੂੰ ਪੂਰੀ ਤਰ੍ਹਾਂ ਖਿਲਰਿਆ ਹੋਇਆ ਸੀ ਅਤੇ ਘਰ ਦਾ ਸਮਾਨ ਚੋਰੀ ਕਰ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਮੇਰਾ ਆਪਣਾ ਲਾਇਸੰਸੀ ਰਿਵਾਲਵਰ ਜੋ ਅਲਮਾਰੀ ਵਿਚ ਸੀ, ਉਸ ਨੂੰ ਚੋਰਾਂ ਵੱਲੋਂ ਨਹੀਂ ਛੇੜਿਆ ਗਿਆ ਪਰ ਬਾਕੀ ਘਰ ਵਿਚ ਨਕਦੀ ਅਤੇ ਗਹਿਣੇ ਸਾਰੇ ਹੀ ਚੋਰੀ ਕਰ ਲਏ ਹਨ। ਇਸ ਸਬੰਧੀ ਬਹਿਰਾਮਪੁਰ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਮੌਕੇ 'ਤੇ ਆ ਕੇ ਜਾਂਚ ਕੀਤੀ ਜਾ ਰਹੀ ਹੈ।
IELTS ਕਲਾਸ 'ਚ ਮਿਲੇ ਮੁੰਡੇ ਨੇ ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਰੋਲ਼ੀ ਕੁੜੀ ਦੀ ਪੱਤ
NEXT STORY