ਮੋਹਾਲੀ (ਰਣਬੀਰ)- ਖੁਸ਼ਹਾਲ ਇਨਕਲੇਵ ਜ਼ੀਰਕਪੁਰ ਦੇ ਰਹਿਣ ਵਾਲੇ ਸਾਬਕਾ ਫੌਜੀ ਤਰਲੋਚਨ ਸਿੰਘ ਨਾਂ ਦੇ ਵਿਅਕਤੀ ਨਾਲ ਪਲਾਟ ਵੇਚਣ ਦੇ ਨਾਂ ਤੇ ਲੱਖਾਂ ਰੁਪਏ ਦੀ ਧੋਖਾਦੇਹੀ ਨੂੰ ਅੰਜਾਮ ਦੇਣ ਦੇ ਦੋਸ਼ ਤਹਿਤ ਥਾਣਾ ਮਟੌਰ ਪੁਲਸ ਨੇ ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ 'ਤੇ ਸਕਾਈ ਰੌਕ ਸਿਟੀ ਦੇ ਮਾਲਕ ਨਵਜੀਤ ਸਿੰਘ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਹੈ।
ਪਿਛਲੇ ਸਾਲ 21 ਅਕਤੂਬਰ ਨੂੰ ਦਿੱਤੀ ਦਰਖਾਸਤ ਰਾਹੀਂ ਤਰਲੋਚਨ ਸਿੰਘ ਮੁਤਾਬਕ ਸਾਲ 2011 'ਚ ਇੱਕ ਪਲਾਟ ਖਰੀਦਣਾ ਚਾਹੁੰਦਾ ਸੀ, ਜਿਸ ਦੇ ਲਈ ਉਹ ਮੁਲਜ਼ਮ ਨਵਜੀਤ ਸਿੰਘ ਦੇ ਸੈਕਟਰ-70 ਵਿਖੇ ਸਥਿਤ ਦਫਤਰ ਵਿਖੇ ਗਿਆ, ਜਿੱਥੇ ਗੱਲਬਾਤ ਹੋਣ ਪਿਛੋਂ ਨਵਜੀਤ ਸਿੰਘ ਨੇ ਉਸ ਨੂੰ ਆਪਣੀ ਸੈਕਟਰ 111-112 ਲਾਂਡਰਾਂ ਰੋਡ ਵਿਖੇ ਜ਼ਮੀਨ ਦਿਖਾਉਂਦਿਆਂ ਕਿਹਾ ਸੀ ਕਿ ਉਹ ਇੱਥੇ ਪਲਾਟ ਕੱਟ ਕੇ ਵੇਚ ਰਹੇ ਹਨ ਉਨ੍ਹਾਂ ਨੂੰ ਵੀ ਇਸ ਜਗ੍ਹਾ ਹੀ ਪਲਾਟ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਆਸ਼ਰਮ 'ਚ ਗੋਲ਼ੀਆਂ ਨਾਲ ਭੁੰਨ'ਤੇ 2 ਸਾਧੂ, BJP ਵਿਧਾਇਕ ਨੇ ਸੰਸਦ 'ਚ ਚੁੱਕਿਆ ਮੁੱਦਾ
ਜਗ੍ਹਾ ਦੇਖਦਿਆਂ ਸਾਰ ਹੀ ਬਿਆਨਕਰਤਾ ਮੁਤਾਬਕ ਉਸ ਨੂੰ ਲੋਕੇਸ਼ਨ ਪਸੰਦ ਆ ਗਈ, ਜਿਸ ਮਗਰੋਂ ਉਸ ਨੇ ਉਕਤ ਕੰਪਨੀ ਦੇ ਦਫਤਰ ਵਿੱਚ ਜਾ ਕੇ 10 ਹਜ਼ਾਰ ਟੋਕਨ ਮਨੀ ਦੇ ਦਿੱਤੀ ਅਤੇ 100 ਗਜ ਦਾ ਇੱਕ ਪਲਾਟ 12,500 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਬੁੱਕ ਕਰ ਲਿਆ। ਸੌਦਾ ਤੈਅ ਹੋਣ 'ਤੇ ਇਸ ਦੀਆਂ 2 ਕਿਸ਼ਤਾਂ ਵਜੋਂ 3,12,500 ਰੁਪਏ ਦੀ ਰਕਮ ਦਾ ਚੈੱਕ ਨੰਬਰ 513081 ਉਸ ਵਲੋਂ ਨਵਜੀਤ ਸਿੰਘ ਨੂੰ ਸੌਂਪ ਦਿੱਤਾ ਗਿਆ। ਇਸ ਦੇ ਕੁਝ ਮਹੀਨਿਆਂ ਬਾਅਦ ਜਦੋਂ ਉਹ ਦੁਬਾਰਾ ਅਗਲੀ ਕਿਸ਼ਤ ਦੇਣ ਦੇ ਲਈ ਨਵਜੀਤ ਸਿੰਘ ਦੇ ਦਫਤਰ ਪੁੱਜੇ ਤਾਂ ਅੱਗੋਂ ਦਫਤਰ ਬੰਦ ਮਿਲਿਆ।
ਉਨ੍ਹਾਂ ਜਦੋਂ ਆਲੇ ਦੁਆਲੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਨਵਜੀਤ ਸਿੰਘ ਦੇ ਬਰਖਿਲਾਫ ਕਈ ਧੋਖਾਧੜੀ ਦੇ ਕੇਸ ਚੱਲ ਰਹੇ ਹਨ ਅਤੇ ਉਹ ਜੇਲ੍ਹ ਵਿੱਚ ਬੰਦ ਹੈ। ਜਿਸ 'ਤੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਿਆ, ਕਿਉਂਕਿ ਨਵਜੀਤ ਸਿੰਘ ਪਲਾਟ ਵੇਚਣ ਝਾਂਸਾ ਦੇ ਕੇ ਉਸ ਦੀ ਜ਼ਿੰਦਗੀ ਦੀ ਜਮ੍ਹਾ ਪੂੰਜੀ ਹੜੱਪ ਕਰ ਚੁੱਕਾ ਸੀ।
ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਲ 2018-19 ਵਿੱਚ ਜਦੋਂ ਉਹ ਆਪਣੀ ਡਿਊਟੀ ਦੌਰਾਨ ਜੰਮੂ ਕਸ਼ਮੀਰ ਵਿਖੇ ਤੈਨਾਤ ਸੀ, ਉਸ ਦੀ ਪਤਨੀ ਹਰਜੀਤ ਕੌਰ ਵੱਲੋਂ ਉਸ ਦੇ ਆਧਾਰ 'ਤੇ ਮੁਲਜ਼ਮ ਖਿਲਾਫ਼ ਦਰਖਾਸਤ ਦਿੱਤੀ ਗਈ ਸੀ, ਪਰ ਉਹ ਦਰਖਾਸਤ ਦੀ ਪੈਰਵੀ ਨਹੀ ਕਰ ਸਕੀ। ਪਰ ਹੁਣ ਰਿਟਾਇਰਮੈਂਟ ਤੋਂ ਬਾਅਦ ਉਸ ਵਲੋਂ ਨਵੀਂ ਦਰਖਾਸਤ ਦੁਬਾਰਾ ਦਿੱਤੀ ਗਈ ਜਿਸ ਦੀ ਮੁਕੰਮਲ ਪੜਤਾਲ ਪਿਛੋਂ ਪੁਲਸ ਨੇ ਨਵਜੀਤ ਸਿੰਘ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ ਕਰ ਇਸ ਸਬੰਧ 'ਚ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੋਲੀ ਮੌਕੇ ਰੇਲਵੇ ਦੀ ਵਿਸ਼ੇਸ਼ ਪਹਿਲਕਦਮੀ, ਚਲਾਉਣ ਜਾ ਰਿਹਾ ਹੋਲੀ ਸਪੈਸ਼ਲ ਟ੍ਰੇਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਮੁੜ ਵਧੇਗੀ ਠੰਡ, 2 ਦਿਨ ਪਵੇਗਾ ਮੀਂਹ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
NEXT STORY