ਜੈਤੋ (ਰਘੂਨੰਦਨ ਪਰਾਸ਼ਰ) : ਦਿੱਲੀ ਵਿਖੇ ਚੱਲ ਰਹੀ ਨੈਸ਼ਨਲ ਚੈਂਪੀਅਨਸ਼ਿਪ ‘ਖੇਲੋ ਇੰਡੀਆ ਪੈਰਾ ਗੇਮਜ਼-2023’ ’ਚ ਪੰਜਾਬ ਦੇ ਵੱਖ- ਵੱਖ 7 ਪੈਰਾ ਖੇਡਾਂ ਦੇ 42 ਖਿਡਾਰੀ ਪਹੁੰਚੇ ਹੋਏ ਹਨ। ਪੰਜਾਬ ਟੀਮ ਦੇ ਨੋਡਲ ਅਫ਼ਸਰ ਜਸਪ੍ਰੀਤ ਸਿੰਘ ਧਾਲੀਵਾਲ, ਮੈਨੇਜਰ ਪ੍ਰਮੋਦ ਧੀਰ ਅਤੇ ਟੈਕਨੀਕਲ ਆਫਿਸੀਅਲ ਸ਼ਮਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ 16 ਖਿਡਾਰੀ ਮੈਡਲ ਜਿੱਤ ਚੁੱਕੇ ਹਨ ਜਿਸ ’ਚ 6 ਗੋਲਡ , 1 ਸਿਲਵਰ ਅਤੇ 9 ਤਾਂਬੇ ਦੇ ਮੈਡਲ ਪੰਜਾਬ ਦੀ ਝੋਲੀ ਪੈ ਚੁੱਕੇ ਹਨ। ਪੰਜਾਬ ਦੇ ਖਿਡਾਰੀਆਂ ਨੇ ਪੈਰਾ ਪਾਵਰ ਲਿਫਟਿੰਗ ’ਚ ਕੁੱਲ 7 ਮੈਡਲ, ਪੈਰਾ ਬੈਡਮਿੰਟਨ ਵਿੱਚ 3 ਮੈਡਲ, ਪੈਰਾ ਐਥਲੈਟਿਕਸ ’ਚ 5 ਮੈਡਲ ਅਤੇ ਪੈਰਾ ਸ਼ੂਟਿੰਗ ’ਚ 3 ਮੈਡਲ ਜਿੱਤੇ ਹਨ। ਇਹਨਾਂ ਜੇਤੂ ਖਿਡਾਰੀਆਂ ’ਚ ਪੈਰਾ ਪਾਵਰ ਲਿਫਟਿੰਗ ’ਚ ਮਨਪ੍ਰੀਤ ਕੌਰ 41 ਕਿਲੋ ਕੈਟਾਗਰੀ ਨੇ ਗੋਲਡ, ਜਸਪ੍ਰੀਤ ਕੌਰ 45 ਕਿਲੋ ’ਚ ਗੋਲਡ, ਪਰਮਜੀਤ ਕੁਮਾਰ 49 ਕਿਲੋ ਕੈਟਾਗਰੀ ’ਚ ਗੋਲਡ, ਸੀਮਾ ਰਾਣੀ 61 ਕਿਲੋ ’ਚ ਗੋਲਡ, ਗੁਰਸੇਵਕ ਸਿੰਘ 80 ਕਿਲੋ ’ਚ ਗੋਲਡ, ਕੁਲਦੀਪ ਸਿੰਘ ਸੰਧੂ ਜੈਤੋ ਨੇ 72 ਕਿਲੋ ’ਚ ਤਾਂਬੇ ਦਾ ਮੈਡਲ, ਸੁਮਨਦੀਪ ਨੇ 67 ਕਿਲੋ ’ਚ ਤਾਂਬੇ ਦਾ ਮੈਡਲ, ਪੈਰਾ ਬੈਡਮਿੰਟਨ ’ਚ ਸੰਜੀਵ ਕੁਮਾਰ ਐੱਮ. ਐੱਸ. WH-2 ਕੈਟਾਗਰੀ ਨੇ ਗੋਲਡ, ਰਾਜ ਕੁਮਾਰ ਐੱਮ. ਐੱਸ. ਐੱਸ.ਯੂ-5 ਨੇ ਕਾਂਸੀ ਦਾ ਤਗਮਾ, ਸ਼ਬਾਨਾ ਡਬਲਿਊ ਐਸ. ਡਬਲਿਊ .ਐਚ.--2 ਕੈਟਾਗਰੀ ਨੇ ਕਾਂਸੀ ਦਾ ਤਗਮਾ, ਪੈਰਾ ਅਥਲੈਟਿਕਸ ’ਚ ਵਿਵੇਕ ਸ਼ਰਮਾ ਟੀ-42 ਕੈਟਾਗਰੀ ਨੇ 100 ਮੀਟਰ ’ਚ ਸਿਲਵਰ ਮੈਡਲ ਜਿੱਤਿਆ ਹੈ।
ਇਸ ਦੇ ਨਾਲ ਹੀ ਗੁਰਵੀਰ ਸਿੰਘ ਟੀ-11 ਕੈਟਾਗਰੀ ਨੇ 100 ਮੀਟਰ ’ਚ ਤਾਂਬੇ ਦਾ ਤਗਮਾ ਅਤੇ ਪਰਵੀਨ ਕੁਮਾਰ ਟੀ-36 ਕੈਟਾਗਰੀ ਨੇ 400 ਮੀਟਰ ਰੇਸ ’ਚ ਤਾਂਬੇ ਦਾ ਤਗਮਾ, ਅਨੰਨਿਆ ਬਾਂਸਲ ਨੇ ਸ਼ਾਟਪੁੱਟ ’ਚ ਤਾਂਬੇ ਦਾ ਮੈਡਲ , ਜਸਪ੍ਰੀਤ ਕੌਰ ਕਲਰਕ ਸੋਸ਼ਲ ਸਿਕਿਉਰਿਟੀ ਵੋਮੈਨ ਐਂਡ ਚਿਲਡਰਨ ਵਿਭਾਗ ਪੰਜਾਬ ਨੇ F52 ਕੈਟਾਗਰੀ ’ਚ ਡਿਸਕਸ ਥਰੋ ’ਚੋਂ ਤਾਂਬੇ ਦਾ ਮੈਡਲ ਜਿੱਤਿਆ ਅਤੇ ਦਲਬੀਰ ਸਿੰਘ ਨੇ 10 ਮੀਟਰ ਐੱਸ. ਐੱਚ. 2 ਆਰ 4 ਕੈਟਾਗਿਰੀ ਪੈਰਾ ਸ਼ੂਟਿੰਗ ’ਚ ਤਾਂਬੇ ਦਾ ਮੈਡਲ ਜਿੱਤਿਆ।
ਇਹ ਵੀ ਪੜ੍ਹੋ : ਪੰਜਾਬ ਦੇ ਅਕਾਲੀ ਨੇਤਾ ਭਾਜਪਾ ਦੀ ਛਤਰੀ ’ਤੇ ਮੰਡਰਾਉਣ ਲੱਗੇ!, ਛੇਤੀ ਸ਼ਾਮਲ ਹੋਣ ਦੀਆਂ ਕਨਸੋਆਂ
ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਰੂਪੇਸ਼ ਕੁਮਾਰ ਜ਼ਿਲ੍ਹਾ ਸਪੋਰਟਸ ਅਫ਼ਸਰ ਰੋਪੜ ਕਮ ਸੀ. ਡੀ. ਐੱਮ, ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਚਰਨਜੀਤ ਸਿੰਘ ਬਰਾੜ, ਦਵਿੰਦਰ ਸਿੰਘ ਟਫੀ ਬਰਾੜ, ਡਾਕਟਰ ਰਮਨਦੀਪ ਸਿੰਘ, ਪੈਰਾ ਖਿਡਾਰੀਆਂ ਸੰਜੀਵ ਕੁਮਾਰ, ਦਲਜੀਤ ਸਿੰਘ ਅਤੇ ਸਮੂਹ ਮੈਬਰਾਂ ਆਦਿ ਨੇ ਸਮੂਹ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਬਾਕੀ ਖਿਡਾਰੀਆਂ ਨੂੰ ਵੀ ਆਉਣ ਵਾਲੇ ਦਿਨਾਂ ’ਚ ਹੋਣ ਵਾਲੇ ਮੈਚਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਕਿਰਨ ਖੇਰ ਦੀ SSP ਨੂੰ ਗੁਹਾਰ, ਕਿਹਾ,‘‘ਮੈਂ ਬਜ਼ੁਰਗ ਔਰਤ ਹਾਂ,ਮਿਹਨਤ ਦੀ ਕਮਾਈ ਦਿਵਾਓ ਵਾਪਸ’’
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰਾਂਸਪੋਰਟ ਵਿਭਾਗ ਦੀ ਅਣਗਹਿਲੀ, 26 ਜਨਵਰੀ ਨੂੰ ਡਰਾਈਵਿੰਗ ਲਾਇਸੈਂਸ ਲਈ ਬਿਨੈਕਾਰਾਂ ਨੂੰ ਦਿੱਤੀ ਅਪੁਆਇੰਟਮੈਂਟ
NEXT STORY