ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਆਬਕਾਰੀ ਮਹਿਕਮੇ ਵੱਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅਜੇ ਬਿਆਸ ਦਰਿਆ ਇਲਾਕੇ 'ਚ ਕੀਤੇ ਗਏ ਵਿਸ਼ੇਸ਼ ਸਰਚ ਆਪਰੇਸ਼ਨ ਦੌਰਾਨ ਵੱਡੀ ਮਾਤਰਾ 'ਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਹੱਥਾਂ 'ਤੇ ਮਹਿੰਦੀ ਲਗਾ ਤੇ ਚੂੜਾ ਪਾ ਕੇ ਲਾੜੀ ਕਰਦੀ ਰਹੀ ਲਾੜੇ ਦਾ ਇੰਤਜ਼ਾਰ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਅਤੇ ਈ. ਟੀ. ਓ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇੰਸਪੈਕਟਰ ਨਰੇਸ਼ ਸਹੋਤਾ, ਮੋਹਿੰਦਰ ਸਿੰਘ, ਤ੍ਰਿਲੋਚਨ ਸਿੰਘ, ਬ੍ਰਿਜ ਮੋਹਨ, ਮਨੋਹਰ ਲਾਲ ਦੀ ਟੀਮ ਵੱਲੋਂ ਸੂਚਨਾ ਦੇ ਅਧਾਰ 'ਤੇ ਅੱਜ ਇਹ ਸਰਚ ਆਪਰੇਸ਼ਨ ਕੀਤਾ ਗਿਆ। ਆਬਕਾਰੀ ਮਹਿਕਮੇ ਦੀ ਟੀਮ ਨੇ ਬਿਆਸ ਦਰਿਆ ਇਲਾਕੇ 'ਚ ਬੇੜੀ ਦੀ ਮਦਦ ਨਾਲ ਪਹੁੰਚ ਕੇ ਨਾਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਕਰਨ ਵਾਲੇ ਤਸਕਰਾਂ ਵੱਲੋਂ ਸਰਕੰਡਿਆ 'ਚ ਤਰਪਾਲਾਂ ਅਤੇ ਕੈਨਾਂ 'ਚ ਪਾ ਕੇ ਲੁਕੋ ਕੇ ਰੱਖੀ ਲਗਭਗ 3 ਹਜ਼ਾਰ ਕਿੱਲੋ ਲਾਹਣ ਅਤੇ 160 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ। ਹਾਲਾਂਕਿ ਆਬਕਾਰੀ ਮਹਿਕਮੇ ਦੀ ਟੀਮ ਦੀ ਭਿਣਕ ਲੱਗਣ 'ਤੇ ਤਸਕਰ ਮੌਕੇ ਤੋਂ ਭੱਜਣ 'ਚ ਸਫ਼ਲ ਰਹੇ।
ਇਹ ਵੀ ਪੜ੍ਹੋ: ਹੁਣ ਬਲਾਚੌਰ ਦੇ SDM ਦੇ ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ
ਇਸ ਮੌਕੇ ਮਹਿਕਮੇ ਦੀ ਟੀਮ ਨੇ ਦੱਸਿਆ ਕਿ ਬਰਾਮਦ ਹੋਈ ਲਾਹਣ 'ਚ ਮਰੀਆਂ ਕਿਰਲੀਆਂ ਅਤੇ ਹੋਰ ਜਾਨਵਰ ਵੀ ਮਿਲੇ। ਉਨ੍ਹਾਂ ਦੱਸਿਆ ਕਿ ਇਹ ਜ਼ਹਿਰ ਤਿਆਰ ਕਰਕੇ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਆਬਕਾਰੀ ਮਹਿਕਮੇ ਦੀ ਟੀਮ ਲਗਾਤਾਰ ਜ਼ਿਲ੍ਹੇ 'ਚ ਅਤੇ ਖਾਸ ਕਰਕੇ ਬਿਆਸ ਦਰਿਆ ਦੇ ਇਸ ਮੰਡ ਇਲਾਕੇ 'ਚ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਗਾਤਾਰ ਸਰਗਰਮ ਹੈ।
ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਮਹਾਨਗਰ ਜਲੰਧਰ 'ਚ ਬਣਨਗੇ ਸਾਈਕਲ ਟਰੈਕ
ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ 'ਚ ਹੀ ਰਹਿਣਗੇ ਇਕਾਂਤਵਾਸ
NEXT STORY