ਜਲੰਧਰ— ਯੂਕ੍ਰੇਨ ਯੁੱਧ ਕਾਰਨ ਪੰਜਾਬ ਤੋਂ ਐਕਸਪੋਰਟ ਵੀ ਪ੍ਰਭਾਵਿਤ ਹੋ ਰਿਹਾ ਹੈ। ਜੋ ਕੰਟੇਨਰ ਯੂਰਪ ਦੇ ਵੱਖ-ਵੱਖ ਦੇਸ਼ਾਂ ਨੂੰ ਜਾਣੇ ਹਨ ਜਾਂ ਫਿਰ ਰਸ਼ੀਅਨ ਕੰਟਰੀਜ਼, ਯੂਕ੍ਰੇਨ ਨੂੰ ਜਾਣੇ ਹਨ, ਉਹ ਰਸਤਿਆਂ ’ਚ ਫਸ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਨਾਲ ਸਬੰਧਤ ਸਮੁੰਦਰੀ ਮਾਲ ਢੋਹਣ ਵਾਲੇ ਜਹਾਜ਼ਾਂ ਦੀ ਸੇਵਾ ਪ੍ਰਭਾਵਿਤ ਹੈ। ਯੂਕ੍ਰੇਨ ’ਚ ਯੁੱਧ ਹੋਣ ਤੋਂ ਪਹਿਲਾਂ ਜੋ ਮਾਲ ਢੋਹਣ ਵਾਲੇ ਜਹਾਜ਼ ਸਮੁੰਦਰ ਦੇ ਅੰਦਰ ਸਨ, ਉਨ੍ਹਾਂ ਦਾ ਰਸਤਾ ਬਦਲ ਦਿੱਤਾ ਗਿਆ ਹੈ। ਜੋ ਨਵਾਂ ਮਾਲ ਲੈ ਕੇ ਰਵਾਨਾ ਹੋਣ ਵਾਲੇ ਸਨ, ਉਨ੍ਹਾਂ ਦੀ ਫੇਰੀ ਵੀ ਰੱਦ ਕਰ ਦਿੱਤੀ ਗਈ ਹੈ। ਇਸੇ ਕਾਰਨ ਰੇਲਵੇ ਕੋਲ ਇਕ ਤਾਂ ਨਵੇਂ ਕੰਟੇਨਰ ਆਉਣੇ ਘੱਟ ਹੋ ਗਏ ਹਨ, ਉਥੇ ਹੀ ਦੂਜੇ ਪਾਸੇ ਕੁਝ ਕੰਟੇਨਰ ਗੁਜਰਾਤ ਬੰਦਰਗਾਹਾਂ ’ਚ ਅਟਕੇ ਹੋਏ ਹਨ। ਇਸ ਕਾਰਨ ਰੇਲਵੇ ’ਤੇ ਵਿੱਤੀ ਅਸਰ ਵੀ ਪੈਣਾ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਲਿੱਦੜਾ ਪਿੰਡ ਦੇ ਕੋਲ ਵੀ ਕੰਟੇਨਰ ਰੱਖੇ ਗਏ ਹਨ।
ਇਹ ਵੀ ਪੜ੍ਹੋ: ਨੰਗਲ: ਬੱਚੀਆਂ ਨਾਲ ਯੌਨ ਸ਼ੋਸ਼ਣ ਮਾਮਲੇ 'ਚ ਗ੍ਰਿਫ਼ਤਾਰ ਪ੍ਰਿੰਸੀਪਲ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖ਼ੁਲਾਸੇ
ਪੰਜਾਬ ਤੋਂ ਕੰਟੇਨਰ ਵਿਚ ਮਾਲ ਲੱਦ ਕੇ ਭੇਜਿਆ ਜਾਂਦਾ ਹੈ ਬੰਦਰਗਾਹ
ਪੰਜਾਬ ਤੋਂ ਕੰਟੇਨਰ ’ਚ ਮਾਲ ਲੱਦ ਕੇ ਰੇਲਵੇ ਜ਼ਰੀਏ ਗੁਜਰਾਤ ਬੰਦਰਗਾਹ ਭੇਜਿਆ ਜਾਂਦਾ ਹੈ। ਕੰਟੇਨਰ ’ਚ ਚੌਲ, ਪੇਪਰ, ਹੈਂਡ ਟੂਲ, ਹੋਜਰੀ ਆਦਿ ਮਾਲ ਪੰਜਾਬ ਤੋਂ ਜਾਂਦਾ ਹੈ। ਇਸ ਦੇ ਇਲਾਵਾ ਹਿਮਾਚਲ ਦੇ ਬੱਦੀ ਤੋਂ ਦਵਾਈਆਂ ਵੀ ਭੇਜੀਆਂ ਜਾਂਦੀਆਂ ਹਨ। ਕੰਟੇਨਰ ’ਚ ਮਾਲ ਲੱਦ ਕੇ ਟਰੇਨਾਂ ਜ਼ਰੀਏ ਕੰਟੇਨਰ ਬੰਦਰਗਾਹ ’ਤੇ ਕਸਟਮ ਨੂੰ ਸੁਪੁਰਦ ਕਰ ਦਿੱਤੇ ਜਾਂਦੇ ਹਨ। ਵੱਖ-ਵੱਖ ਦੇਸ਼ਾਂ ’ਚ ਜਾਣ ਵਾਲੇ ਕੰਟੇਨਰ ਨੂੰ ਵੱਖ-ਵੱਖ ਸ਼ਿਪਸ ’ਚ ਰੱਖ ਦਿੱਤੇ ਜਾਂਦੇ ਹਨ। ਪਾਣੀ ਦੇ ਮਾਲ ਢੋਹਣ ਵਾਲੇ ਜਹਾਜ਼ਾਂ ਨਾਲ ਕੰਟੇਨਰ ਵੱਖ-ਵੱਖ ਦੇਸ਼ਾਂ ’ਚ ਪਹੁੰਚਾ ਦਿੱਤੇ ਜਾਂਦੇ ਹਨ। ਜੇਕਰ ਰੇਲਵੇ ਦੇ ਭਾੜੇ ਦੀ ਗੱਲ ਕਰੀਏ ਤਾਂ 25 ਲੱਖ ਤੋਂ ਵੱਧ ਦਾ ਕਿਰਾਇਆ ਇਕ ਟਰੇਨ ਦਾ ਹੁੰਦਾ ਹੈ।
ਇਕ ਟਰੇਨ ’ਚ ਤਕਰੀਬਨ 90 ਕੰਟੇਨਰ ਲੋਡ ਕੀਤੇ ਜਾਂਦੇ ਹਨ। ਇਸ ਸਬੰਧ ’ਚ ਫਿਰੋਜ਼ਰਪੁਰ ਦੇ ਡੀ. ਓ. ਐੱਮ. ਗੁਰਸ਼ਰਨ ਪਾਠਕ ਨੇ ਦੱਸਿਆ ਕਿ ਹਰ ਮਹੀਨੇ ਕਰੀਬ 7 ਹਜ਼ਾਰ ਕੰਟੇਨਰ ਬੰਦਰਗਾਹ ’ਤੇ ਪੰਜਾਬ ਤੋਂ ਭੇਜੇ ਜਾਂਦੇ ਹਨ। ਯੁੱਧ ਨਾਲ ਟ੍ਰੇਡ ਕੰਪਨੀਆਂ ’ਤੇ ਅਸਰ ਪੈਂਦਾ ਹੈ ਪਰ ਹੌਲੀ-ਹੌਲੀ ਜਿਵੇਂ ਕੰਟੇਨਰ ਮਾਲ ਲੋਡ ਹੋ ਰਹੇ ਹਨ, ਉਂਝ ਵੀ ਬੰਦਰਗਾਹ ’ਤੇ ਪਹੁੰਚਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਕਾਲੋਨਾਈਜ਼ਰ ਨੇ ਬੇਟੇ ਨੂੰ ਤੋਹਫ਼ਾ ਦੇਣ ਲਈ ਮੰਗਵਾਈ ਸੀ ਲੈਂਬਾਰਗਿਨੀ ਕਾਰ, ਮਿੰਟਾਂ 'ਚ ਉੱਡੇ ਪਰਖੱਚੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕ੍ਰੇਨ ਤੋਂ ਪੰਜਾਬ ਦੀ ਹੈਲਪਲਾਈਨ ’ਤੇ ਆਈਆਂ 155 ਕਾਲਾਂ, ਵਿਦੇਸ਼ ਮੰਤਰਾਲਾ ਨਾਲ ਸਾਂਝੀ ਕੀਤੀ ਗਈ ਜਾਣਕਾਰੀ
NEXT STORY