ਫ਼ਤਿਹਗੜ੍ਹ ਸਾਹਿਬ (ਜਗਦੇਵ): ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ, ਅਕਾਲੀ ਆਗੂ ਕੁਲਦੀਪ ਸਿੰਘ ਮਜੀਠਾ, ਹਰਸ਼ਰਨ ਸਿੰਘ ਭਾਤਪੁਰ ਜੱਟਾਂ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਜਾਰੀ ਬਿਆਨ 'ਚ ਕਿਹਾ ਕਿ ਇਕ ਪਾਸੇ ਸਮੁੱਚਾ ਸੰਸਾਰ ਅਤੇ ਦੇਸ਼ ਕੋਰੋਨਾ ਮਹਾਮਾਰੀ ਨਾਲ ਜੰਗ ਲੜ ਰਿਹਾ ਹੈ, ਜਿਸ ਨਾਲ ਪੰਜਾਬ ਵੀ ਜਕੜਿਆ ਪਿਆ ਹੈ ਪਰ ਇਸ ਮਹਾਂਮਾਰੀ ਦੀ ਆੜ 'ਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਆਪਣੀ ਡੂੰਘੀ ਯਾਰੀ ਸਦਕਾ ਇਕ ਵਾਰ ਫਿਰ ਦਿੱਲੀ-ਅੰਮ੍ਰਿਤਸਰ ਕੱਟੜਾ-ਐਕਸਪ੍ਰੈੱਸ ਹਾਈਵੇ ਪ੍ਰਾਜੈਕਟ 'ਚੋਂ ਸਿੱਖਾਂ ਦੇ ਮੱਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਕੱਢ ਕੇ ਭਾਜਪਾ ਆਰ. ਐੱਸ. ਐੱਸ. ਨਾਲ ਵੱਡੀ ਸੌਦੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ।
ਫੈੱਡਰੇਸ਼ਨ/ਅਕਾਲੀ ਨੇਤਾਵਾਂ ਨੇ ਕਿਹਾ ਕਿ ਜਿਵੇਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਖੁਦਾਈ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੁੰਡੀ ਦੇ ਯਾਰ ਚੌਧਰੀ ਦੇਵੀ ਲਾਲ ਕੋਲੋਂ 2 ਕਰੋੜ ਰੁਪਏ ਦਾ ਚੈੱਕ ਲੈ ਬਾਦਲ ਨੇ ਪੰਜਾਬ ਦੇ ਲੋਕਾਂ ਤੇ ਹਿੱਤਾਂ ਨਾਲ ਗੱਦਾਰੀ ਕਰ ਕੇ ਪੰਜਾਬ ਦੇ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀ ਹਿੱਕ 'ਚ ਧੋਖੇ ਦਾ ਖੰਜਰ ਖੋਭਿਆ ਸੀ ਅਤੇ ਇਸ ਦੇ ਇਵਜ਼ਾਨੇ ਵਜੋਂ ਚੌਧਰੀ ਦੇਵੀ ਲਾਲ ਕੋਲੋਂ ਉਸ ਵਕਤ ਗੁੜਗਾਓਂ ਦੀ ਮਲਾਈ ਵਰਗੀ ਕਥਿਤ ਤੌਰ 'ਤੇ 18 ਏਕੜ ਜ਼ਮੀਨ ਤੋਹਫ਼ੇ 'ਚ ਲਈ ਸੀ, ਜਿੱਥੇ ਅੱਜ ਸੁਖਬੀਰ ਸਿੰਘ ਬਾਦਲ ਦਾ ਹੋਟਲ ਲਿਸ਼ਕਾਂ ਮਾਰਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸੋਨੇ ਦੀ ਕਹੀ ਲੈ ਕੇ ਇੰਦਰਾ ਗਾਂਧੀ ਕੋਲ ਟੱਕ ਲਾਉਣ ਲਈ ਕਪੂਰੀ ਪਹੁੰਚੇ ਸਨ। ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਯਾਰੀ ਗੂੜ੍ਹੀ ਕਰਦਿਆਂ 2016 ਦੇ ਦਿੱਲੀ-ਅੰਮ੍ਰਿਤਸਰ-ਕੱਟੜਾ-ਐਕਸਪ੍ਰੈੱਸ ਹਾਈਵੇ, ਜਿਸ 'ਚ ਕੱਟੜਾ ਬਾਅਦ 'ਚ ਜੋੜਿਆ ਗਿਆ ਹੈ, 'ਚੋਂ ਅੰਮ੍ਰਿਤਸਰ ਸਾਹਿਬ ਨੂੰ ਕੱਢ ਕੇ ਕੈਪਟਨ ਅਮਰਿੰਦਰ-ਬਾਦਲ ਜੋੜੀ ਨੇ ਪੰਜਾਬੀਆਂ ਖਾਸ ਕਰ ਸਿੱਖਾਂ ਦੀ ਪਿੱਠ 'ਚ ਇਕ ਹੋਰ ਧੋਖੇ ਦਾ ਖੰਜਰ ਗੱਡ ਦਿੱਤਾ ਹੈ।
ਫੈੱਡਰੇਸ਼ਨ/ਅਕਾਲੀ ਨੇਤਾਵਾਂ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਹਾਈਵੇ ਦੇ ਕੱਟੜਾ ਨਾਲ ਜੋੜਨ ਦੀ ਸਾਨੂੰ ਖੁਸ਼ੀ ਹੈ ਪਰ ਕੱਟੜਾ ਕਰ ਕੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਮਹਾਨਤਾ ਨੂੰ ਦੁਨੀਆ 'ਚ ਛੁਟੀਆਨ ਦਾ ਭਾਜਪਾ ਆਰ. ਐੱਸ. ਐੱਸ. ਦਾ ਕੈਪਟਨ ਬਾਦਲ ਗਠਜੋੜ ਨਾਲ ਮਿਲ ਕੇ ਕੋਝਾ ਯਤਨ ਪੰਜਾਬੀ ਖ਼ਾਸਕਰ ਸਿੱਖ ਕਾਮਯਾਬ ਨਹੀਂ ਹੋਣ ਦੇਣਗੇ। ਆਗੂਆਂ ਨੇ ਕਿਹਾ ਕਿ ਮੁੱਢਲੇ ਬਣੇ ਪ੍ਰਾਜੈਕਟ ਅਨੁਸਾਰ ਜੇਕਰ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈੱਸ ਹਾਈਵੇ 'ਚੋਂ ਅੰਮ੍ਰਿਤਸਰ ਨੂੰ ਕੱਟਿਆ ਗਿਆ ਤਾਂ ਪੰਜਾਬ ਦੇ ਕਿਸਾਨ ਆਪਣੀਆਂ ਜ਼ਮੀਨਾਂ ਇਸ ਪ੍ਰਾਜੈਕਟ ਲਈ ਨਹੀਂ ਦੇਣਗੇ ਅਤੇ ਨਾ ਹੀ ਪੰਜਾਬੀ ਖਾਸ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮੁੱਢਲੇ ਨਕਸ਼ੇ ਅਨੁਸਾਰ ਜੋੜੇ ਬਿਨਾਂ ਪੰਜਾਬ ਦੀ ਧਰਤੀ 'ਤੇ ਇਹ ਪ੍ਰਾਜੈਕਟ ਬਣਨ ਦੇਣਗੇ।
ਮਨੁੱਖਤਾ ਦੀ ਸੇਵਾ ਕਰਨ ਵਾਲੀ 98 ਸਾਲਾ ਮਾਤਾ ਗੁਰਦੇਵ ਕੌਰ ਨੂੰ ਮੋਗਾ ਪੁਲਸ ਨੇ ਕੀਤਾ ਸਨਮਾਨਿਤ
NEXT STORY