ਮੋਗਾ (ਬਿੰਦਾ): ਮਨੁੱਖਤਾ ਦੀ ਸੇਵਾ ਵੱਡੀ ਸੇਵਾ ਕਰਨ ਵਾਲੀ 98 ਸਾਲਾ ਮਾਤਾ ਗੁਰਦੇਵ ਕੌਰ ਧਾਲੀਵਾਲ ਜਿਨ੍ਹਾਂ ਲਾਕਡਾਊਨ ਦੌਰਾਨ ਆਪਣੇ ਹੱਥੀ ਮਾਸਕ ਬਣਾਕੇ ਲੋੜਵੰਦਾਂ ਨੂੰ ਵੰਡ ਕੇ ਇੱਕ ਮਿਸਾਲ ਕਾਇਮ ਕੀਤੀ ਸੀ।ਉਨ੍ਹਾਂ ਨੂੰ ਜ਼ਿਲਾ ਪੁਲਸ ਮੁੱਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਸ.ਆਈ ਦਵਿੰਦਰ ਸਿੰਘ/ਰੀਡਰ ਐੱਸ.ਐੱਸ.ਪੀ ਮੋਗਾ, ਸੁਖਰਾਜ ਸਿੰਘ ਏ.ਐੱਸ.ਆਈ, ਐੱਚ.ਸੀ. ਜਸਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮਾਤਾ ਗੁਰਦੇਵ ਕੌਰ ਧਾਲੀਵਾਲ ਨੇ ਲਾਕਡਾਊਨ ਦੌਰਾਨ ਇੰਨੀ ਉਮਰ 'ਚ ਆਪਣੇ ਹੌਸਲੇ ਦੀ ਮਿਸਾਲ ਪੇਸ਼ ਕਰਦੇ ਹੋਏ ਵੱਡੀ ਗਿਣਤੀ 'ਚ ਖੁਦ ਮਾਸਕ ਤਿਆਰ ਕੀਤੇ ਅਤੇ ਲੋੜਵੰਦਾਂ ਨੂੰ ਵੰਡੇ ਗਏ ਸਨ।
ਦੱਸਣਯੋਗ ਹੈ ਕਿ ਕੋਰੋਨਾ ਦੀ ਆਫਤ ਵਿਚ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੋ ਗਿਆ ਹੈ ਪਰ ਕੁਝ ਲੋਕਾਂ ਕੋਲ ਮਾਸਕ ਖਰੀਦਣ ਲਈ ਪੈਸੇ ਨਹੀਂ ਹਨ। ਅਜਿਹੇ ਵਿਚ 98 ਸਾਲ ਦੀ ਗੁਰਦੇਵ ਕੌਰ ਹਰ ਦਿਨ ਆਪਣੇ ਪਰਿਵਾਰ ਨਾਲ ਮਿਲ ਕੇ ਢੇਰ ਸਾਰੇ ਮਾਸਕ ਸਿਲਾਈ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਗਰੀਬਾਂ ਵਿਚ ਵੰਡ ਦਿੰਦੀ ਹੈ। ਪੰਜਾਬ ਦੇ ਮੋਗਾ ਸ਼ਹਿਰ 'ਚ ਅਕਾਲਸਰ ਰੋਡ 'ਤੇ ਰਹਿਣ ਵਾਲੀ ਗੁਰਦੇਵ ਕੌਰ ਧਾਲੀਵਾਲ ਦੀ ਇਕ ਅੱਖ ਦੀ ਰੌਸ਼ਨੀ ਧੁੰਦਲੀ ਹੋ ਚੁੱਕੀ ਹੈ ਅਤੇ ਦੂਜੀ ਅੱਖ 'ਚ ਵੀ 25 ਸਾਲ ਪਹਿਲਾਂ ਆਪਰੇਸ਼ਨ ਕਰਾਇਆ ਸੀ। ਕੰਬਦੇ ਹੱਥਾਂ ਨਾਲ ਉਹ 100 ਸਾਲ ਪੁਰਾਣੀ ਮਸ਼ੀਨ 'ਤੇ ਜਦੋਂ ਮਾਸਕ ਬਣਾਉਣ ਬੈਠਦੀ ਹੈ ਤਾਂ ਮਨੁੱਖਤਾ ਦੀ ਸੇਵਾ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਯਾਦ ਨਹੀਂ ਰਹਿੰਦਾ। ਇਸ ਮੁਸ਼ਕਲ ਸਮੇਂ ਵਿਚ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਅਤੇ ਸਰਕਾਰ ਵਲੋਂ ਦੱਸੇ ਗਏ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੰਦੇ ਹੋਏ ਗੁਰਦੇਵ ਕੌਰ ਕਹਿੰਦੀ ਹੈ ਕਿ ਬੀਮਾਰੀ ਤੋਂ ਬਚ ਸਕਦੇ ਹੋ ਤਾਂ ਬਚੋ। ਸਰਕਾਰ ਜੋ ਕੁਝ ਕਹਿੰਦੀ ਹੈ, ਸਾਡੀ ਭਲਾਈ ਲਈ ਕਹਿੰਦੀ ਹੈ। ਆਪਣੇ ਘਰਾਂ ਵਿਚ ਰਹੋ, ਭਗਵਾਨ ਦਾ ਨਾਮ ਲਵੋ ਅਤੇ ਜੇਕਰ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ।
ਨੈਲਸਨ ਮੰਡੇਲਾ ਦੀ ਜੀਵਨੀ (ਕਿਸ਼ਤ-9)
NEXT STORY