ਹਲਵਾਰਾ (ਲਾਡੀ) : ਐੱਨ. ਐੱਚ. ਏ. ਆਈ. ਨੇ ਹਲਵਾਰਾ ਬੁਰਜ ਲਿਟਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਅਤੇ ਅੰਮ੍ਰਿਤਸਰ ਜਾਮਨਗਰ (ਗੁਜਰਾਤ) ਐੱਕਸਪ੍ਰੈ੍ੱਸ ਵੇਅ ਲਈ ਬੁਰਜੀਆਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਐੱਚ. ਏ. ਆਈ. ਦੇ ਅਧਿਕਾਰੀ ਮਾਲ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜ਼ਮੀਨ ਐਕੁਆਇਰ ਦੇ ਕੰਮ ਵਿਚ ਰੁੱਝ ਗਏ। ਸੰਭਾਵੀ ਝੜਪਾਂ ਅਤੇ ਸੁਰੱਖਿਆ ਦੇ ਮੱਦੇਨਜ਼ਰ, ਥਾਣਾ ਸੁਧਾਰ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਥਾਣਾ ਜੋਧਾ ਦੇ ਇੰਚਾਰਜ ਦਵਿੰਦਰ ਸਿੰਘ ਨੂੰ ਪੁਲਸ ਫੋਰਸ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਇਲਾਕੇ ਦੇ ਕੁਝ ਲੋਕਾਂ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਘਰ ਇਸ ਪ੍ਰੋਜੈਕਟ ਦੇ ਦਾਇਰੇ ਵਿਚ ਆ ਗਏ ਹਨ। ਪ੍ਰੋਜੈਕਟ ਖੇਤਰ ਦੇ ਐੱਨ. ਐੱਚ. ਏ. ਆਈ. ਪ੍ਰੋਜੈਕਟ ਇੰਜੀਨੀਅਰ ਅਮਿਤ ਕੁਮਾਰ ਨੇ ਹਾਲਾਂਕਿ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਕ-ਇਕ ਇੱਟ ਦਾ ਢੁੱਕਵਾਂ ਮੁਆਵਜ਼ਾ ਦੇਣ ਤੋਂ ਬਾਅਦ ਹੀ ਘਰਾਂ ਨੂੰ ਢਾਹਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਲੋਕਾਂ ਦੇ ਖਾਤਿਆਂ 'ਚ ਆਉਣਗੇ 51000-51000, ਜਾਣੋ ਕਿਸ ਨੂੰ ਮਿਲੇਗਾ ਲਾਭ
ਪ੍ਰੋਜੈਕਟ ਇੰਜੀਨੀਅਰ ਅਮਿਤ ਕੁਮਾਰ, ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਆਹੂਜਾ, ਕਾਨੂੰਗੋ ਰੁਪਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ, ਇਹ ਐਕਸਪ੍ਰੈਸਵੇਅ ਲੁਧਿਆਣਾ ਦੇ ਦੱਖਣ-ਪੱਛਮ ਵਿਚ ਸਥਿਤ ਪਿੰਡ ਬੱਲੋਵਾਲ ਤੋਂ ਹਲਵਾਰਾ ਅਤੇ ਨੇੜਲੇ ਕਈ ਪਿੰਡਾਂ ਵਿਚੋਂ ਹੁੰਦਾ ਹੋਇਆ ਬਠਿੰਡਾ, ਅਜਮੇਰ (ਰਾਜਸਥਾਨ) ਤੋਂ ਹੋ ਕੇ ਜਾਮਨਗਰ (ਗੁਜਰਾਤ) ਤੱਕ ਬਣਾਇਆ ਜਾ ਰਿਹਾ ਹੈ। ਬੁਰਜ ਲਿਟਾਂ ਪਿੰਡ ਦੇ ਕਈ ਘਰ ਵੀ ਐੱਕਸਪ੍ਰੈੱਸਵੇਅ ਦੇ ਦਾਇਰੇ ਵਿਚ ਆ ਗਏ ਹਨ, ਜਿਨ੍ਹਾਂ ਦੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਘਰਾਂ ਨੂੰ ਢਾਹ ਕੇ ਸਾਫ਼ ਕੀਤਾ ਜਾਵੇਗਾ। ਹਲਵਾਰਾ ਦੇ ਨਾਲ ਲੱਗਦੇ ਪਿੰਡ ਬੁਰਜ ਲਿਟਾਂ ਦੇ ਪਿਆਰਾ ਸਿੰਘ ਨੇ ਕਿਹਾ ਕਿ ਉਸਨੂੰ ਐੱਨ. ਐੱਚ. ਏ. ਆਈ. ਅਤੇ ਮਾਲ ਵਿਭਾਗ ਵੱਲੋਂ 28 ਵਿਸਵੇ (1400 ਗਜ਼) 'ਤੇ ਬਣੇ ਆਪਣੇ ਘਰ ਅਤੇ ਜਿੱਥੇ ਉਹ ਆਪਣਾ ਕਾਰੋਬਾਰ ਕਰ ਰਿਹਾ ਹੈ (ਆਰਾ ਮਿਲ) ਨੂੰ ਢਾਹੁਣ ਲਈ ਨੋਟਿਸ ਮਿਲਿਆ ਹੈ, ਜਿਸ ਵਿਰੁੱਧ ਉਸਨੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਲੱਖਾਂ ਰੁਪਏ ਦੇ ਘਰਾਂ ਅਤੇ ਕਾਰੋਬਾਰਾਂ ਦੇ ਨੁਕਸਾਨ ਨਾਲ, ਉਨ੍ਹਾਂ ਨੂੰ ਆਪਣੇ ਸਿਰ ਦੀ ਛੱਤ ਅਤੇ ਰੁਜ਼ਗਾਰ ਦੋਵੇਂ ਗੁਆਉਣ ਦਾ ਖ਼ਤਰਾ ਹੈ। ਹਾਲਾਂਕਿ, ਉਨ੍ਹਾਂ ਨੂੰ ਸਰਕਾਰ ਅਤੇ ਐੱਨ. ਐੱਚ. ਏ. ਆਈ. ਵੱਲੋਂ ਪੂਰਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਬਿਜਲੀ ਹੋਈ ਸਸਤੀ
ਇਸੇ ਤਰ੍ਹਾਂ, ਕਿਸਾਨ ਰਣਧੀਰ ਸਿੰਘ ਦੀ ਮਾਂ ਜਸਵੀਰ ਕੌਰ ਦੇ ਨਾਮ 'ਤੇ 12 ਵਿਸਵੇ (600 ਗਜ਼) 'ਤੇ ਬਣਿਆ ਇਕ ਘਰ ਵੀ ਐੱਕਸਪ੍ਰੈੱਸਵੇਅ ਦੇ ਦਾਇਰੇ ਵਿਚ ਆ ਗਿਆ ਹੈ। ਉਨ੍ਹਾਂ ਨੇ ਉਚਿਤ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਬੁਰਜ ਲਿਟਾਂ ਦੇ ਰਵਿੰਦਰ ਸਿੰਘ ਅਤੇ ਦਲਵੀਰ ਸਿੰਘ ਦੇ ਘਰ ਅਤੇ ਜ਼ਮੀਨ ਵੀ ਐਕੁਆਇਰ ਕੀਤੀ ਜਾ ਰਹੀ ਹੈ। ਹਲਵਾਰਾ ਦੇ ਕਿਸਾਨ ਰਮਨਦੀਪ ਸਿੰਘ ਦੀ ਵੀ ਇਹੀ ਕਹਾਣੀ ਹੈ। ਬਹੁਤ ਸਾਰੇ ਕਿਸਾਨ ਅਤੇ ਹੋਰ ਲੋਕ ਹਨ ਜਿਨ੍ਹਾਂ ਦੇ ਘਰ ਅਤੇ ਕਾਰੋਬਾਰ ਖਿਸਕ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਬਲੈਕ ਲਿਸਟ ਹੋਣਗੇ ਇਹ ਵਾਹਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਬਰ-ਜ਼ਿਨਾਹ ਦੇ ਦੋਸ਼ੀ ਪਾਦਰੀ ਬਜਿੰਦਰ ਸਿੰਘ ਖ਼ਿਲਾਫ਼ ਹਾਈਕੋਰਟ ਪੁੱਜੇ ਲੋਕ, ਮੰਗੀ ਸੁਰੱਖਿਆ
NEXT STORY