ਲੁਧਿਆਣਾ (ਮੁੱਲਾਂਪੁਰੀ) ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ. ਰਘਬੀਰ ਸਿੰਘ ਵੱਲੋਂ ਅੱਜ 15 ਤਾਰੀਖ ਨੂੰ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਈ ਗਈ ਹੈ। ਇਸ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੈਠੇ ਸਿੱਖ ਭਾਈਚਾਰਾ ਅਤੇ ਵਿਦੇਸ਼ ’ਚ ਬੈਠੇ ਸਿੱਖ ਦੇਸ਼ ਅਤੇ ਵਿਦੇਸ਼ ’ਚ ਘੱਟ ਗਿਣਤੀ ਸਿੱਖਾਂ ਜਾਂ ਉਨ੍ਹਾਂ ਦੇ ਧਾਰਮਿਕ ਸਥਾਨਾਂ ’ਤੇ ਹੋ ਰਹੇ ਬੇਲੋੜੇ ਦਖਲ ਨੂੰ ਲੈ ਕੇ ਨਜ਼ਰਾਂ ਜਥੇਦਾਰਾਂ ਦੇ ਅੱਜ ਦੇ ਆਉਣ ਵਾਲੇ ਫੈਸਲੇ ’ਤੇ ਟਿਕੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਹਾਦਸੇ 'ਚ ਜਲੰਧਰ ਦੇ 3 ਦੋਸਤਾਂ ਦੀ ਮੌਤ, ਗੁਰਜਿੰਦਰ ਸਿੰਘ ਦੀ ਅੱਜ ਸੀ ਕੈਨੇਡਾ ਦੀ ਫਲਾਈਟ
ਇਥੇ ਹੀ ਬੱਸ ਨਹੀਂ ਸ਼੍ਰੋਮਣੀ ਅਕਾਲੀ ਦਲ ਜੋ ਬੁਰੀ ਤਰ੍ਹਾਂ ਹਾਸ਼ੀਏ ’ਤੇ ਜਾ ਚੁੱਕਾ ਹੈ, ਉਸ ’ਚ ਛਿੜੇ ਵਾਦ-ਵਿਵਾਦ ਨੂੰ ਲੈ ਕੇ 2 ਧੜਿਆਂ ’ਚ ਵੰਡੇ ਇਕ ਬਾਗੀ ਧੜੇ ਨੇ ਪਿਛਲੇ ਦਿਨੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫੀਨਾਮਾ ਅਤੇ ਪਿਛਲੇ ਸਰਕਾਰ ’ਚ ਹੋਈਆਂ ਗਲਤੀਆਂ ਦੀ ਮੁਆਫੀ ਮੰਗੀ ਅਤੇ ਕਿਹਾ ਕਿ ਅਸੀਂ ਵੀ ਉਨ੍ਹਾਂ ਨਾਲ ਸਰਕਾਰ ਦਾ ਹਿੱਸਾ ਸੀ, ਭਾਵ ਬਾਗੀ ਅਕਾਲ ਤਖਤ ’ਤੇ ਪੇਸ਼ ਹੋ ਕੇ ਇਕ ਤਰ੍ਹਾਂ ਨਾਲ ਵਾਅਦਾ ਮਾਫਗਵਾਹ ਬਣ ਗਏ ਹਨ, ਜਿਨ੍ਹਾਂ ਬਾਰੇ ਵੀ ਅੱਜ ਫੈਸਲੇ ਅਕਾਲ ਤਖਤ ਦੇ ਜਥੇਦਾਰਾਂ ਨੇ ਦੇਣਾ ਹੈ ਕਿ ਸੌਦਾ ਸਾਧ ਨੂੰ ਮੁਆਫੀ ਬੇਅਦਬੀ ਦੀ ਘਟਨਾ, ਸੈਣੀ ਨੂੰ ਡੀ. ਜੀ. ਪੀ. ਲਾਉਣਾ, ਆਲਮ ਨੂੰ ਟਿਕਟ ਦੇਣਾ ਅਤੇ ਹੋਰ ਮਾਮਲੇ ਆਦਿ ਸ਼ਾਮਲ ਹਨ, ਜਿਸ ਨੂੰ ਲੈ ਕੇ ਅੱਜ ਪੰਥਕ ਅਤੇ ਅਕਾਲੀ ਹਲਕੇ ਟੇਕ ਲਗਾਈ ਬੈਠੇ ਹਨ ਕਿ ਜਥੇਦਾਰ ਦਾ ਫੈਸਲਾ ਅੱਜ ਸਿੱਖ ਕੌਮ ਨੂੰ ਅਕਾਲੀ ਦਲ ਨੂੰ ਅਤੇ ਵਿਦੇਸ਼ਾਂ ’ਚ ਬੈਠੇ ਸਿੱਖਾਂ ਲਈ ਕੋਈ ਲਾਹੇਵੰਦ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਬ ਚਾਲਕ ਅਤੇ ਭਰਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਹਾਲਤ ਗੰਭੀਰ
NEXT STORY