ਪਟਿਆਲਾ (ਬਲਜਿੰਦਰ) : ਸ਼ੁੱਕਰਵਾਰ ਰਾਤ ਨੂੰ ਹੋਏ ਵਿਜੇ ਕੁਮਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪਟਿਆਲਾ ਪੁਲਸ ਨੇ 24 ਘੰਟਿਆਂ ਵਿਚ ਸੁਲਝਾ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਇਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ 2 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਇਨ੍ਹਾਂ ’ਚੋਂ ਵੀਰ ਸਿੰਘ ਉਰਫ ਵੀਰੂ ਪੁੱਤਰ ਗੁਰਮੇਲ ਸਿੰਘ ਵਾਸੀ ਨਸੀਰਪੁਰ, ਦੁਰਗਾ ਨਗਰ ਜ਼ਿਲ੍ਹਾ ਅੰਬਾਲਾ ਸਿਟੀ (ਹਰਿਆਣਾ) ਅਤੇ ਅੰਮ੍ਰਿਤ ਪੁੱਤਰ ਕ੍ਰਿਸ਼ਨ ਉਰਫ ਰਿੱਕੀ ਵਾਸੀ ਨਸੀਰਪੁਰ ਜ਼ਿਲ੍ਹਾ ਅੰਬਾਲਾ ਹਰਿਆਣਾ ਨੂੰ ਨਾਮਜ਼ਦ ਕਰਕੇ ਵੀਰ ਸਿੰਘ ਉਰਫ ਵੀਰੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਕਤਲ ਕਰਨ ਲਈ ਵਰਤਿਆ ਸੂਆ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਡੇਰਾਬੱਸੀ ਦੇ ਸ਼ਮਸ਼ਾਨਘਾਟ ਦੀ ਹੈਰਾਨ ਕਰਨ ਵਾਲੀ ਘਟਨਾ, ਇਸ ਹਾਲਤ ’ਚ ਲਾਸ਼ਾਂ ਦੇਖ ਉੱਡੇ ਹੋਸ਼
ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ਨੀਵਾਰ ਨੂੰ ਥਾਣਾ ਬਖਸ਼ੀਵਾਲਾ ਦੀ ਪੁਲਸ ਨੂੰ ਮ੍ਰਿਤਕ ਵਿਜੇ ਕੁਮਾਰ ਦੀ ਪਤਨੀ ਬਬਲੀ ਦੇਵੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਿਸੇ ਨੇ ਉਸ ਦੇ ਪਤੀ ਦਾ ਕਤਲ ਕਰ ਕੇ ਲਾਸ਼ ਨੂੰ ਝਾੜੀਆਂ ’ਚ ਸੁੱਟ ਦਿੱਤਾ ਹੈ। ਐੱਸ. ਪੀ. ਸਿਟੀ ਹਰਪਾਲ ਸਿੰਘ ਅਤੇ ਡੀ. ਐੱਸ. ਪੀ. ਸਿਟੀ-2 ਮੋਹਿਤ ਅਗਰਵਾਲ ਅਤੇ ਥਾਣਾ ਬਖਸ਼ੀਵਾਲਾ ਦੇ ਐੱਸ. ਐੱਚ. ਓ. ਦੀ ਟੀਮ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਵੀਰ ਸਿੰਘ ਉਰਫ ਵੀਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪਟਿਆਲਾ ਜੇਲ ’ਚ ਬੰਦ ਬਿਕਰਮ ਮਜੀਠੀਆ ਦੀ ਜਾਨ ਨੂੰ ਗੈਂਗਸਟਰਾਂ ਤੋਂ ਖਤਰਾ
ਜਦੋਂ ਵੀਰੂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਵਿਜੇ ਕੁਮਾਰ ਦੀ ਘਰਵਾਲੀ ਬੱਬਲੀ ਦੇਵੀ ਨਾਲ ਫੇਸਬੁੱਕ ਰਾਹੀਂ ਦੋਸਤੀ ਹੋ ਗਈ ਸੀ। ਉਹ ਬੱਬਲੀ ਦੇਵੀ ਨਾਲ ਆਪਣਾ ਘਰ ਵਸਾਉਣਾ ਚਾਹੁੰਦਾ ਸੀ ਪਰ ਬੱਬਲੀ ਨੇ ਇਨਕਾਰ ਕਰਦੇ ਹੋਏ ਵੀਰੂ ਨੂੰ ਕਿਹਾ ਕਿ ਉਹ ਸ਼ਾਦੀਸ਼ੁਦਾ ਹੈ, ਵੀਰੂ ਨਾਲ ਘਰ ਨਹੀਂ ਵਸਾ ਸਕਦੀ। ਇਸੇ ਰੰਜ਼ਿਸ਼ ਕਰ ਕੇ ਵੀਰੂ ਦੇ ਮਨ ’ਚ ਖੋਟ ਆ ਗਈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਕਬਜ਼ਾ ਲੈਣ ਆਇਆਂ ਨੇ ਚਲਾਈਆਂ ਗੋਲ਼ੀਆਂ, 4 ਦੀ ਮੌਤ
ਇਕਤਰਫਾ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਲਈ ਵੀਰ ਸਿੰਘ ਨੇ ਆਪਣੇ ਦੋਸਤ ਅੰਮ੍ਰਿਤ ਪੁੱਤਰ ਕ੍ਰਿਸ਼ਨ ਉਰਫ ਰਿੱਕੀ ਵਾਸੀ ਨਸੀਰਪੁਰ ਜ਼ਿਲ੍ਹਾ ਅੰਬਾਲਾ ਨਾਲ ਮਿਲ ਕੇ ਗੱਲਬਾਤ ਦੇ ਬਹਾਨੇ ਨਾਲ ਪਿੱਛੇ ਝਾੜੀਆਂ ’ਚ ਲਿਜਾ ਕੇ ਬਰਫ ਤੋੜਣ ਵਾਲੇ ਸੂਏ ਨਾਲ ਵਿਜੇ ਕੁਮਾਰ ਦੀ ਛਾਤੀ ਅਤੇ ਗਲੇ ’ਚ ਵਾਰ ਕਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਦੱਸਣਯੋਗ ਹੈ ਕਿ ਵਿਜੇ ਕੁਮਾਰ ਦੀ ਸ਼ਨੀਵਾਰ ਨੂੰ ਨਾਭਾ ਰੋਡ ’ਤੇ ਲਾਸ਼ ਮਿਲੀ ਸੀ। ਉਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ : ਸਕੂਲ ਜਾਂਦੀ ਨੂੰ ਮੁੰਡਾ ਕਰਦਾ ਸੀ ਤੰਗ, ਅੰਤ 16 ਸਾਲਾ ਕੁੜੀ ਨੇ ਚੁੱਕ ਲਿਆ ਖ਼ੌਫਨਾਕ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੇਂਦਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦੀ ਖ਼ਰੀਦ ਦਾ ਰੱਖਿਆ ਵੱਡਾ ਟੀਚਾ, ਪੰਜਾਬ ਤੋਂ ਖ਼ਰੀਦੇਗਾ ਸਭ ਤੋਂ ਵੱਧ ਕਣਕ
NEXT STORY