Fact Check By Vishvas.News
ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੁਲਿਸ ਦੀ ਵਰਦੀ ਪਹਿਨੇ ਇੱਕ ਕਥਿਤ ਪੁਲਿਸ ਅਧਿਕਾਰੀ ਨੂੰ ਚਾਈਨਾ ਡੋਰ ਨੂੰ ਲੈ ਕੇ ਕਿਸੇ ਹੋਰ ਆਦਮੀ ਨਾਲ ਫੋਨ ‘ਤੇ ਗੱਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ‘ਤੇ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਲੋਕ ਜਿਸ ਵੀਡੀਓ ਨੂੰ ਅਸਲੀ ਸਮਝ ਕੇ ਵਾਇਰਲ ਕਰ ਰਹੇ ਹੈ, ਉਹ ਅਸਲ ਵਿਚ ਸਕ੍ਰਿਪਟਡ ਵੀਡੀਓ ਹੈ। ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਦੇ ਉੱਦੇਸ਼ ਨਾਲ ਬਣਾਇਆ ਗਿਆ ਹੈ। ਵੀਡੀਓ ਵਿੱਚ ਦਿੱਖ ਰਿਹਾ ਪੁਲਿਸ ਮੁਲਾਜਮ ਕਲਾਕਾਰ ਜਵਿੰਦਰ ਸਿੰਘ ਬਰਾੜ ਹੈ।
ਕੀ ਹੈ ਵਾਇਰਲ ਪੋਸਟ ?
ਫੇਸਬੁੱਕ ਪੇਜ Punjab highlights ਨੇ 4 ਫਰਵਰੀ ਨੂੰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”SHO ਦੀ ਹੋ ਗਈ ਗਰਮੋਗਰਮੀ MLA ਨਾਲ਼ ਤੁਸੀ ਵੇਖੋ ਤਸਵੀਰਾਂ ਪੁਲਿਸ ਆਪਣਾ ਕੰਮ ਆਪ ਠੀਕ ਠੰਗ ਨਾਲ ਕਰੇ ਤਾਂ ਇਹ ਲੋਕ ਨਹੀਂ ਕਰਨ ਦੇਦੇ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ DainikSavera ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲੀ। 3 ਫਰਵਰੀ 2025 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ ਕਿ, ਪੁਲਿਸ ਦਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਦਾ ਨਾਮ ਜਸਵਿੰਦਰ ਸਿੰਘ ਬਰਾੜ ਹੈ ਅਤੇ ਉਹ ਇੱਕ ਐਕਟਰ ਹੈ। ਵੀਡੀਓ ਵਿੱਚ ਜਵਿੰਦਰ ਬਰਾੜ ਦਾ ਬਿਆਨ ਸੁਣਿਆ ਜਾ ਸਕਦਾ ਹੈ।
ਸਾਨੂੰ ਡੈਲੀ ਪੋਸਟ ਪੰਜਾਬੀ ਦੇ ਇੰਸਟਾਗ੍ਰਾਮ ਹੈਂਡਲ ‘ਤੇ ਵਾਇਰਲ ਵੀਡੀਓ ਨਾਲ ਜੁੜੀ ਪੋਸਟ ਮਿਲੀ। 4 ਫਰਵਰੀ 2025 ਨੂੰ ਸ਼ੇਅਰ ਕੀਤੀ ਗਈ ਪੋਸਟ ਵਿੱਚ ਜਸਵਿੰਦਰ ਸਿੰਘ ਬਰਾੜ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ, ਇਹ ਵੀਡੀਓ ਉਨਾਂ ਨੇ ਸਮਾਜਿਕ ਜਾਗਰੂਕਤਾ ਲਈ ਬਣਾਇਆ ਹੈ।
ਜਾਂਚ ਵਿੱਚ ਅੱਗੇ ਅਸੀਂ ਜਸਵਿੰਦਰ ਸਿੰਘ ਬਰਾੜ ਬਾਰੇ ਸਰਚ ਕੀਤਾ। ਸਾਨੂੰ ਜਸਵਿੰਦਰ ਸਿੰਘ ਦੇ ਫੇਸਬੁੱਕ ਅਕਾਊਂਟ ‘ਤੇ 2 ਫਰਵਰੀ 2025 ਨੂੰ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਾ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਪੁਲਿਸ ਦਾ ਜੋ ਕਿਰਦਾਰ ਨਿਭਾਇਆ ਹੈ, ਉਸਦੀ ਤਰੀਫ ਕਰਨ ਲਈ ਧੰਨਵਾਦ।
ਸਾਨੂੰ Rutba TV – ਰੁਤਬਾ ਟੀ.ਵੀ ਨਾਮ ਦੇ ਯੂਟਿਊਬ ਚੈਨਲ ‘ਤੇ ਪੂਰਾ ਵੀਡੀਓ ਮਿਲਾ। 2 ਫਰਵਰੀ 2025 ਨੂੰ ਅਪਲੋਡ ਵੀਡੀਓ ਵਿੱਚ 32:02 ਤੋਂ ਸਾਰੇ ਕਲਾਕਾਰਾਂ ਨੂੰ ਇੱਕ ਸਾਥ ਦੇਖਿਆ ਜਾ ਸਕਦਾ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਵੀਡੀਓ ਸਮਾਜਿਕ ਜਾਗਰੂਕਤਾ ਲਈ ਬਣਾਇਆ ਗਿਆ ਹੈ
ਅਸੀਂ ਵੀਡੀਓ ਨੂੰ ਲੈ ਕੇ ਪੰਜਾਬੀ ਜਾਗਰਣ ਦੇ ਸੀਨੀਅਰ ਸਟਾਫ ਰਿਪੋਰਟਰ ਗੁਰਤੇਜ ਸਿੱਧੂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਵਿੱਚ ਸਿੱਖ ਰਿਹਾ ਪੁਲਿਸ ਮੁਲਾਜਮ ਕਲਾਕਾਰ ਹੈ ਅਤੇ ਇਹ ਵੀਡੀਓ ਸਮਾਜਿਕ ਮੈਸਿਜ ਦੇਣ ਲਈ ਬਣਾਈ ਗਈ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ 7 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਅਤੇ ਐਮਐਲਏ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ। ਇਸ ਵੀਡੀਓ ਨੂੰ ਸਮਾਜਿਕ ਜਾਗਰੂਕਤਾ ਦੇ ਉੱਦੇਸ਼ ਨਾਲ ਬਣਾਇਆ ਗਿਆ ਹੈ, ਜਿਸਨੂੰ ਕੁਝ ਲੋਕ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।
ਪਠਾਨਕੋਟ ਤੇ ਗੁਰਦਾਸਪੁਰ ’ਚ ਚਲਾਇਆ ਜਾਵੇਗਾ ਮਿਸ਼ਨ ‘ਹਰ ਘਰ ਰੇਸ਼ਮ’ : ਮੋਹਿੰਦਰ ਭਗਤ
NEXT STORY