ਚੰਡੀਗੜ (ਮਨਪ੍ਰੀਤ) : ਪੰਜਾਬ ’ਚ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਤੇ ਰੇਸ਼ਮ ਦੇ ਉਤਪਾਦਨ ਨੂੰ ਹੋਰ ਹੁਲਾਰਾ ਦੇਣ ਦੇ ਮੱਦੇਨਜ਼ਰ ਰਾਜ ’ਚ ਰੀਲਿੰਗ ਤੇ ਕੋਕੂਨ ਸਟੋਰੇਜ ਯੂਨਿਟ ਸਥਾਪਤ ਕੀਤੇ ਜਾਣਗੇ। ਰੇਸ਼ਮ ਦੇ ਉਤਪਾਦਨ ਨੂੰ ਵਧਾਉਣ ਤੇ ਰੇਸ਼ਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਮੁੱਖ ਤੌਰ ’ਤੇ ਮਿਸ਼ਨ ‘ਹਰ ਘਰ ਰੇਸ਼ਮ’ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਵੀਰਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ’ਚ ਵਧੀਕ ਮੁੱਖ ਸਕੱਤਰ (ਬਾਗਬਾਨੀ) ਅਨੁਰਾਗ ਵਰਮਾ ਅਤੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ੈਲਿੰਦਰ ਕੌਰ ਮੌਜੂਦ ਰਹੇ।
ਇਸ ਦੌਰਾਨ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ 4 ਤੋਂ 9 ਦਸੰਬਰ 2024 ਤੱਕ ਚੰਡੀਗੜ ਦੇ ਕਿਸਾਨ ਭਵਨ ਵਿਖੇ ਇਕ ਸਿਲਕ ਐਕਸਪੋ ਕਰਵਾਇਆ ਗਿਆ ਸੀ, ਜਿਸ ਦਾ ਉਦੇਸ਼ ਰਾਜ ’ਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਤੇ ਰੇਸ਼ਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਆਮਦਨ ਵਧਾਉਣਾ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਰੇਸ਼ਮ ਬੋਰਡ ਨੇ ਆਉਣ ਵਾਲੇ ਸਾਲਾਂ ’ਚ ਇਸ ਪਹਿਲਕਦਮੀ ਲਈ ਸਹਾਇਤਾ ਪ੍ਰਦਾਨ ਕਰਨ ਲਈ ਸਹਿਮਤੀ ਵੀ ਦੇ ਦਿੱਤੀ ਹੈ।
ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ ਫੰਡ ਸਕੀਮ (ਸੀ.ਐੱਸ.ਆਰ.) ਦੇ ਸਾਂਝੇ ਯਤਨਾਂ ਸਦਕਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਕਿਸਾਨਾਂ ਨੂੰ ਰੇਸ਼ਮ-ਕੀਟ ਬੀਜ ਮੁਹੱਈਆ ਕਰਾਉਣ ’ਚ ਮਦਦ ਮਿਲੇਗੀ, ਜਿਸ ਦਾ ਬਜਟ 14.82 ਲੱਖ ਰੁਪਏ ਹੈ। ਇਹ ਉਪਰਾਲਾ ਵੱਧ ਤੋਂ ਵੱਧ ਕਿਸਾਨਾਂ ਨੂੰ ਰੇਸ਼ਮ ਦੀ ਖੇਤੀ ਲਈ ਪ੍ਰੇਰਿਤ ਕਰਨ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ’ਚ ਮਦਦ ਕਰੇਗਾ।
ਇਹ ਵੀ ਪੜ੍ਹੋ- 'ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ਲੈਂਡ ਕਰਵਾਉਣਾ ਕੇਂਦਰ ਦੀ ਸਾਜ਼ਿਸ਼' ; MP ਰੰਧਾਵਾ
ਯੋਜਨਾ ’ਚ ਕਿਸਾਨਾਂ ਨੂੰ ਰੇਸ਼ਮ-ਕੀਟ ਬੀਜ ਸਮੱਗਰੀ ਪ੍ਰਦਾਨ ਕਰਨਾ ਸ਼ਾਮਲ ਹੈ, ਜੋ ਇਸ ਉਦਯੋਗ ਨੂੰ ਹੋਰ ਉਤਸ਼ਾਹਿਤ ਕਰੇਗਾ। ਸੀ.ਐੱਸ.ਆਰ. ਪ੍ਰੋਗਰਾਮ ਤਹਿਤ, ਐੱਚ.ਡੀ.ਐੱਫ.ਸੀ. ਬੈਂਕ ਰੀਲਿੰਗ ਯੂਨਿਟ ਦੀ ਸਥਾਪਨਾ ਲਈ 51.17 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕਰੇਗਾ, ਜਿਸ ਨਾਲ ਕੋਕੂਨ ਤੋਂ ਰੇਸ਼ਮ ਦੇ ਧਾਗੇ ਬਣਾਏ ਜਾਣਗੇ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ‘ਫ਼ੇਜ਼ ਯੋਜਨਾ’ ਕਲੱਸਟਰ ਪਹੁੰਚ ਨੂੰ ਉਤਸ਼ਾਹਿਤ ਕਰੇਗੀ, ਜੋ ਕਿਸਾਨਾਂ ਨੂੰ ਖੇਤੀ-ਕਾਰੋਬਾਰੀ ਉੱਦਮੀ ਬਣਨ ਲਈ ਸਿੱਖਿਅਤ ਅਤੇ ਸਿਖਲਾਈ ਦੇਣ ‘ਤੇ ਕੇਂਦਰਿਤ ਹੈ। ਇਸ ਨੂੰ ਸਮਰਥਨ ਦੇਣ ਲਈ, ਅੰਤਰਰਾਜੀ ਅਧਿਐਨ ਟੂਰ ਕਰਵਾਏ ਜਾਣਗੇ, ਜਿਸ ’ਚ ਐੱਚ.ਡੀ.ਐੱਫ.ਸੀ. ਬੈਂਕ ਦਾ ਸੀ.ਐੱਸ.ਆਰ. ਪ੍ਰੋਗਰਾਮ ਸਹਾਇਤਾ ਪ੍ਰਦਾਨ ਕਰੇਗਾ। ਇਹ ਪਹਿਲਕਦਮੀ ਰੇਸ਼ਮ ਦੀ ਖੇਤੀ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੇ ਪੇਂਡੂ ਖੇਤਰਾਂ ਦੇ ਆਰਥਿਕ ਵਿਕਾਸ ਨੂੰ ਵਧਾਉਣ ਵੱਲ ਮਹੱਤਵਪੂਰਨ ਕਦਮ ਹੈ।
ਮੀਟਿੰਗ ’ਚ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਮੇਲ ਸਿੰਘ, ਬਾਗਬਾਨੀ ਵਿਕਾਸ ਅਧਿਕਾਰੀ ਬਲਵਿੰਦਰਜੀਤ ਕੌਰ, ਸੈਰੀਕਲਚਰ ਪ੍ਰਮੋਸ਼ਨ ਅਫ਼ਸਰ ਮੀਨੂ ਸਿਡਾਨਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ- ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport
NEXT STORY