ਲੁਧਿਆਣਾ(ਖੁਰਾਣਾ)-ਸਰਕਾਰ ਤੋਂ ਰਾਹਤ ਦੀ ਉਮੀਦ ਟੁੱਟਣ ਤੋਂ ਬਾਅਦ ਪ੍ਰਸ਼ਾਸਨਿਕ ਚਿਤਾਵਨੀ ਦੇ ਬਾਵਜੂਦ ਲੋਕ ਅਨਸੇਫ ਘਰਾਂ 'ਚ ਮੁੜਨ ਨੂੰ ਮਜਬੂਰ ਹਨ। ਇਹ ਉਹ ਪਰਿਵਾਰ ਹਨ ਜੋ ਸੂਫੀਆ ਚੌਕ ਫੈਕਟਰੀ ਬਲਾਸਟ ਤੋਂ ਬਾਅਦ ਨੁਕਸਾਨੇ ਹੋਏ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਗਲੀਆਂ 'ਚ ਡੇਰਾ ਲਾਈ ਬੈਠੇ ਸਨ। ਵਰਣਨਯੋਗ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਘਰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬਰਬਾਦ ਹੋ ਗਏ , ਜੋ ਪਲਾਸਟਿਕ ਫੈਕਟਰੀ ਦੀ ਇਮਾਰਤ ਦੇ ਨਾਲ ਲੱਗਦੇ ਸਨ। ਜਿਨ੍ਹਾਂ 'ਚ ਹਾਦਸੇ ਤੋਂ ਬਾਅਦ ਵੱਡੀਆਂ ਤਰੇੜਾਂ ਆ ਗਈਆਂ। ਇਸ ਵਜ੍ਹਾ ਨਾਲ ਇਨ੍ਹਾਂ 'ਚ ਰਹਿੰਦੇ ਪਰਿਵਾਰ ਡਰ ਗਏ ਕਿ ਸ਼ਾਇਦ ਕਿਤੇ ਉਨ੍ਹਾਂ ਦੇ ਮਕਾਨ ਵੀ ਫੈਕਟਰੀ ਦੀ ਤਰ੍ਹਾਂ ਡਿੱਗ ਪੈਣ। ਉਥੇ ਬਚਾਅ ਕਾਰਜਾਂ 'ਚ ਜੁਟੀਆਂ ਪ੍ਰਸ਼ਾਸਨਿਕ ਟੀਮਾਂ ਦੇ ਕਰਮਚਾਰੀਆਂ ਦਾ ਵੀ ਇਹ ਤਰਕ ਹੈ, ਜਿਸ ਵਜ੍ਹਾ ਨਾਲ ਉਹ ਇਨ੍ਹਾਂ ਲੋਕਾਂ ਨੂੰ ਘਰ ਦੇ ਕੋਲ ਖੜ੍ਹਾ ਹੋਣ ਤੋਂ ਵੀ ਮਨ੍ਹਾ ਕਰ ਰਹੇ ਹਨ। ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰ ਤੋਂ ਉਮੀਦ ਸੀ ਕਿ ਉਨ੍ਹਾਂ ਲਈ ਕੁਝ ਕੀਤਾ ਜਾਵੇਗਾ ਅਤੇ ਸ਼ਾਇਦ ਇਸੇ ਵਜ੍ਹਾ ਨਾਲ ਗਲੀਆਂ 'ਚ ਕੜਕਦੀ ਠੰਡ 'ਚ ਖੁੱਲ੍ਹੇ ਆਸਮਾਨ 'ਚ ਡੇਰਾ ਲਾ ਕੇ ਬੈਠੇ ਰਹੇ ਪਰ ਕਰੀਬ ਪੰਜ ਦਿਨ ਬਾਅਦ ਆਪਣੀ ਇਸ ਉਮੀਦ ਨੂੰ ਬੂਰ ਪੈਂਦਾ ਨਾ ਦੇਖ ਇਹ ਲੋਕ ਅਨਸੇਫ ਘਰਾਂ 'ਚ ਮੁੜਨ ਨੂੰ ਮਜਬੂਰ ਹਨ।
ਚਿਹਰਿਆਂ 'ਤੇ ਝਲਕ ਰਹੀ ਸੀ ਸਰਕਾਰ ਪ੍ਰਤੀ ਨਾਰਾਜ਼ਗੀ
ਆਪਣੇ ਅਨਸੇਫ ਘਰਾਂ 'ਚ ਮੁੜ ਰਹੇ ਲੋਕਾਂ ਦੇ ਚਿਹਰੇ 'ਤੇ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਸਾਫ ਝਲਕ ਰਹੀ ਹੈ। ਯਾਦ ਰਹੇ ਕਿ ਸੋਮਵਾਰ ਨੂੰ ਫੈਕਟਰੀ ਬਲਾਸਟ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ ਅਤੇ ਤਦ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਮਹਿਲਾਵਾਂ ਨੂੰ ਖਾਣਾ ਬਣਾਉਣ ਤੋਂ ਇਲਾਵਾ ਖੁੱਲ੍ਹੇ 'ਚ ਬਾਥਰੂਮ ਆਦਿ ਜਾਣ ਲਈ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਇਸ ਲਈ ਨਾਰਾਜ਼ ਹੋ ਕੇ ਇਹ ਲੋਕ ਸਭ ਕੁਝ ਰਾਮ ਭਰੋਸੇ ਛੱਡ ਕੇ ਅਨਸੇਫ ਘਰਾਂ ਨੂੰ ਮੁੜਨ ਲੱਗੇ ਹਨ।
ਮਲਬੇ 'ਚ ਦੱਬ ਗਿਆ ਮੇਰਾ ਕਾਫੀ ਸਾਮਾਨ
ਇਸ ਮੌਕੇ ਨਛੱਤਰ ਸਿੰਘ ਨਾਮਕ ਬਜ਼ੁਰਗ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਹਾਦਾਸਗ੍ਰਸਤ ਫੈਕਟਰੀ ਦੇ ਨਾਲ ਹੋਣ ਕਾਰਨ ਉਸ ਦਾ ਨੁਕਸਾਨ ਜ਼ਿਆਦਾ ਹੋ ਗਿਆ ਹੈ ਅਤੇ ਮਲਬੇ 'ਚ ਉਨ੍ਹਾਂ ਦੇ ਘਰ ਦਾ ਕਾਫੀ ਸਾਮਾਨ ਵੀ ਦੱਬ ਗਿਆ ਹੈ। ਉਨ੍ਹਾਂ ਦੱਸਿਆ ਕਿ ਗਲੀ 'ਚ ਹੀ ਪੈਂਦੀਆਂ ਕੁਝ ਇਮਾਰਤਾਂ ਤਾਂ ਇਸ ਹਾਦਸੇ ਵੀ ਵਜ੍ਹਾ ਨਾਲ ਖੰਡਰ ਦਾ ਰੂਪ ਲੈ ਚੁੱਕੀਆਂ ਹਨ।
ਕੰਨਾਂ 'ਚ ਹੁਣ ਵੀ ਗੂੰਜ ਰਹੇ ਧਮਾਕੇ
ਇਲਾਕੇ ਦੀਆਂ ਮਹਿਲਾਵਾਂ ਪਰਮਜੀਤ ਕੌਰ, ਭੋਲੀ, ਜਸਬੀਰ ਕੌਰ, ਰਾਣੀ, ਸਰਬਜੀਤ ਅਤੇ ਪਰਮਿੰਦਰ ਕੌਰ ਨੇ ਦੱਸਿਆ ਕਿ ਸੋਮਵਾਰ ਤੋਂ ਬੱਚੇ ਸਕੂਲ 'ਚ ਨਹੀਂ ਜਾ ਰਹੇ ਹਨ ਕਿਉਂਕਿ ਨਾ ਤਾਂ ਉਨ੍ਹਾਂ ਲਈ ਨਹਾਉਣ ਦੀ ਵਿਵਸਥਾ ਹੈ ਅਤੇ ਨਾ ਹੀ ਉਨ੍ਹਾਂ ਦੀ ਵਰਦੀ ਹੈ। ਸਭ ਕੁਝ ਘਰਾਂ 'ਚ ਪਿਆ ਹੋਣ ਕਾਰਨ ਉਹ ਅੰਦਰ ਜਾਣ ਤੋਂ ਵੀ ਡਰ ਰਹੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਹੋਏ ਧਮਾਕਿਆਂ ਦੀ ਆਵਾਜ਼ ਹੁਣ ਵੀ ਉਨ੍ਹਾਂ ਦੇ ਕੰਨਾਂ 'ਚ ਗੂੰਜ ਰਹੀ ਹੈ।
ਕੁੱਟਮਾਰ ਮਾਮਲੇ 'ਚ ਕਾਬੂ, ਦਾਤਰ ਬਰਾਮਦ
NEXT STORY