ਲੁਧਿਆਣਾ (ਡੀ. ਐੱਸ. ਰਾਏ)- ਸਥਾਨਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਨੇ ਇਹ ਖੁਲਾਸਾ ਕੀਤਾ ਕਿ ਜ਼ਿਲ੍ਹਾ ਕਚਹਿਰੀਆਂ ਦੀ ਹਦੂਦ ਅੰਦਰ ਵਕੀਲਾਂ ਦੇ ਪਹਿਰਾਵੇ, ’ਚ ਕਾਫੀ ਨਕਲੀ ਵਕੀਲ ਘੁੰਮਦੇ ਫਿਰਦੇ ਦੇਖੇ ਜਾਂਦੇ ਹਨ। ਚੇਤਨ ਵਰਮਾ ਦੀ ਗੱਲ ਦੀ ਤਾਈਦ ਕਰਦਿਆਂ ਕਈ ਸੀਨੀਅਰ ਵਕੀਲ ਸਾਹਿਬਾਨ ਨੇ ਕਿਹਾ ਕਿ ਸਾਡੇ ਪੇਸ਼ੇ ਨੂੰ ਬਦਨਾਮ ਕਰਨ ਵਾਲੇ ਨਕਲੀ ਵਕੀਲਾਂ ਵਿਰੁੱਧ ਕਾਰਵਾਈ ਕਰਨੀ ਅਤਿ-ਜ਼ਰੂਰੀ ਹੈ। ਚਿੱਟੀ ਕਮੀਜ਼ ’ਤੇ ਟਾਈ ਲਾ ਕੇ ਕਾਲੀ ਪੈਂਟ ਪਾਈ ਵਾਕਿਆ ਹੀ ਜ਼ਿਲਾ ਕਚਹਿਰੀਆਂ ਦੇ ਵੱਖ-ਵੱਖ ਕੋਨਿਆਂ ’ਚ ਅਜਿਹੇ ਬਹਿਰੂਪੀਏ ਬੈਠੇ ਤੇ ਤੁਰੇ ਜਾਂਦੇ ਦੇਖੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਮਚੀ ਤਰਥੱਲੀ! ਤੀਜੀ ਜਮਾਤ ਦੀ ਵਿਦਿਆਰਥਣ ਦੀ ਹੋਈ ਮੌਤ
ਕਈਆਂ ਨੇ ਵਕੀਲਾਂ ਵਾਲੇ ਲਿਫਾਫੇ ਹੱਥ ’ਚ ਫੜੀ ਆਪਣੇ ਆਪ ਨੂੰ ਵਕੀਲ ਜ਼ਾਹਿਰ ਕਰਦੇ ਹਨ, ਜੋ ਕਚਹਿਰੀਆਂ ’ਚ ਆਏ ਭੋਲੇ-ਭਾਲੇ ਕਈ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਲੈਂਦੇ ਹਨ ਤੇ ਫਿਰ ਆਪਣਾ ਨਕਲੀ ਥਾਂ ਟਿਕਾਣਾ ਦੱਸ ਕੇ ਮੁਕੱਦਮਾ ਲੜਨ ਲਈ ਫੀਸਾਂ ਵੀ ਲੈ ਲੈਂਦੇ ਹਨ। ਅਜਿਹਾ ਕਰਨ ਮਗਰੋਂ ਉਹ ਲੱਭਦੇ ਨਹੀਂ ਤੇ ਉਨ੍ਹਾਂ ਦੇ ਜਾਲ ’ਚ ਫਸੇ ਲੋਕ ਉਨ੍ਹਾਂ ਨੂੰ ਲੱਭਦੇ ਫਿਰਦੇ ਦੇਖੇ ਜਾਂਦੇ ਹਨ। ਇਥੇ ਹੀ ਬੱਸ ਨਹੀਂ, ਕਈ ਅਜਿਹੇ ਲੋਕ ਆਪਣ ਸਕੂਟਰਾਂ/ਮੋਟਰਸਾਈਕਲਾਂ ’ਤੇ ਵਕੀਲਾਂ ਵਾਲੇ ਸਟਿੱਕਰ ਲਾਈ ਵਕੀਲਾਂ ਦੀ ਪਾਰਕਿੰਗ ’ਚ ਆ ਵੜਦੇ ਹਨ ਤੇ ਆਪਣੇ ਆਪ ਨੂੰ ਵਕੀਲ ਦੱਸ ਕੇ ਕਈ ਕਾਰੇ ਕਰੀ ਜਾ ਰਹੇ ਹਨ। ਵਕੀਲਾਂ ਦੀ ਪਾਰਕਿੰਗ ’ਚ 30 ਫੀਸਦੀ ਅਜਿਹੇ ਲੋਕ ਆਪਣੇ ਸਕੂਟਰ/ਮੋਟਰਸਾਈਕਲ ਪਾਰਕ ਕਰਦੇ ਹਨ, ਜੋ ਵਕੀਲ ਨਹੀਂ ਹੁੰਦੇ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਚੇਤਨ ਵਰਮਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਆਪਣੇ ਵਕੀਲ ਭਾਈਚਾਰੇ ਨੂੰ ਆਗਾਹ ਕੀਤਾ ਜਾਂਦਾ ਹੈ ਕਿ ਹਰ ਨਕਲੀ ਸ਼ੱਕੀ ਵਿਅਕਤੀ ’ਤੇ ਨਜ਼ਰ ਰੱਖੀ ਜਾਵੇ ਅਤੇ ਫੌਰਨ ਇਤਲਾਹ ਦੇ ਕੇ ਯੋਗ ਕਾਰਵਾਈ ਕਰਨ ’ਚ ਸਹਿਯੋਗ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
437 ਗ੍ਰਾਮ ਹੈਰੋਇਨ , 1 ਮੋਟਰਸਾਇਕਲ ਸਣੇ 2 ਪੁਲਸ ਅੜਿੱਕੇ , ਮਾਮਲਾ ਦਰਜ
NEXT STORY