ਲੁਧਿਆਣਾ (ਰਾਜ) : ਪੱਖੋਵਾਲ ਰੋਡ ’ਤੇ ਫੜ੍ਹੇ ਗਏ ਫਰਜ਼ੀ ਕਾਲ ਸੈਂਟਰ ਦੀਆਂ ਤਾਰਾਂ ਮੋਹਾਲੀ, ਦਿੱਲੀ ਅਤੇ ਗੁਜਰਾਤ ਤੱਕ ਜੁੜੀਆਂ ਹੋਈਆਂ ਹਨ। ਸ਼ੁੱਕਰਵਾਰ ਨੂੰ ਲੁਧਿਆਣਾ ਪੁਲਸ ਨੇ ਮੋਹਾਲੀ-ਖਰੜ ਦੇ ਇਕ ਘਰ ’ਚ ਛਾਪਾ ਮਾਰਿਆ, ਜਿੱਥੇ ਦੂਜਾ ਫਰਜ਼ੀ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਉੱਥੋਂ ਪੁਲਸ ਨੇ 10 ਮੁਲਜ਼ਮਾਂ ਨੂੰ ਦਬੋਚਿਆ ਹੈ। ਖਰੜ ਸੈਂਟਰ ਤੋਂ ਕਈ ਮੋਬਾਇਲ, ਲੈਪਟਾਪ, ਡੈਸਕਟਾਪ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਸਿਆਸਤ 'ਚ ਅੱਜ ਵੱਡੀ ਹਲਚਲ ਦੇ ਆਸਾਰ! 'ਸੁਖਬੀਰ' ਕਰ ਸਕਦੇ ਨੇ ਵੱਡਾ ਧਮਾਕਾ
ਫੜ੍ਹੇ ਗਏ ਮੁਲਜ਼ਮ ਜ਼ਿਆਦਾਤਰ ਗੁਜਰਾਤ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ’ਚ ਇਕ ਮੁਲਜ਼ਮ ਮੁੱਖ ਹੈ, ਜੋ ਗੁਜਰਾਤ ਤੋਂ ਹਵਾਲਾ ਰਾਸ਼ੀ ਪਹੁੰਚਾਉਣ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਦਾ ਤੀਜਾ ਸੈਂਟਰ ਦਿੱਲੀ ਵਿਚ ਹੈ। ਇਸ ਲਈ ਲੁਧਿਆਣਾ ਪੁਲਸ ਦੀ ਇਕ ਟੀਮ ਦਿੱਲੀ ਰਵਾਨਾ ਹੋ ਚੁੱਕੀ ਹੈ ਤਾਂ ਕਿ ਦਿੱਲੀ ਤੋਂ ਵੀ ਮੁਲਜ਼ਮਾਂ ਨੂੰ ਫੜ੍ਹ ਕੇ ਲਿਆਂਦਾ ਜਾ ਸਕੇ ਅਤੇ ਇਸ ਸਾਰੇ ਨੈੱਟਵਰਕ ਦਾ ਪਰਦਾਫਾਸ਼ ਹੋ ਸਕੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀ 'ਇੰਡਸਟਰੀ' ਲਈ ਬਿਜਲੀ ਸੰਕਟ ਦੌਰਾਨ ਫਿਰ ਨਵੇਂ ਹੁਕਮ ਜਾਰੀ, ਜੁਰਮਾਨਿਆਂ ਦੇ ਵੀ ਆਰਡਰ
ਅਸਲ ’ਚ ਬੁੱਧਵਾਰ ਨੂੰ ਲੁਧਿਆਣਾ ਪੁਲਸ ਨੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ। ਫੜ੍ਹੇ ਗਏ 27 ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਸੀ, ਜਿੱਥੇ ਲਖਨ ਅਬਰੋਲ, ਜਤਿਨ ਅਤੇ ਸੋਮਲ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਉਨ੍ਹਾਂ ਦਾ ਇਕ ਸੈਂਟਰ ਮੋਹਾਲੀ ਦੇ ਖਰੜ ਵਿਚ ਵੀ ਹੈ। ਜਿੱਥੇ ਸ਼ੁੱਕਰਵਾਰ ਨੂੰ ਪੁਲਸ ਨੇ ਛਾਪੇਮਾਰੀ ਕੀਤੀ ਅਤੇ ਉਥੋਂ 10 ਵਿਅਕਤੀਆਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਨਵਜੋਤ ਸਿੱਧੂ' ਦੇ ਤਾਬੜਤੋੜ ਹਮਲੇ ਬਰਕਰਾਰ, ਕੈਪਟਨ ਨੂੰ ਹਾਈਕਮਾਨ ਦੇ ਫ਼ੈਸਲੇ ਦਾ ਇੰਤਜ਼ਾਰ
ਸੂਤਰਾਂ ਦਾ ਕਹਿਣਾ ਹੈ ਕਿ ਇਕ ਮੁੱਖ ਮੁਲਜ਼ਮ ਗੁਜਰਾਤ ਦਾ ਹੈ, ਜੋ ਯੂ. ਐੱਸ. ਏ. ਅਤੇ ਯੂ. ਕੇ. ਤੋਂ ਹੋਏ ਫ੍ਰਾਡ ਦੇ ਪੈਸੇ ਹਵਾਲਾ ਜ਼ਰੀਏ ਇਨ੍ਹਾਂ ਤੱਕ ਪਹੁੰਚਾਉਂਦਾ ਸੀ। ਇੱਥੇ ਦੱਸਦੇ ਚਲੀਏ ਕਿ ਇਹ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ ਲੋਕ ਯੂ. ਐੈੱਸ. ਏ. ਅਤੇ ਯੂ. ਕੇ. ਵਿਚ ਬੈਠੇ ਵਿਦੇਸ਼ੀਆਂ ਨੂੰ ਕਾਲ ਕਰ ਕੇ ਉਨ੍ਹਾਂ ਦੇ ਨੈਸ਼ਨਲ ਇੰਸ਼ੋਰੈਂਸ ਨੰਬਰ ’ਤੇ ਫਰਾਡ ਕੇਸ ਰਿਪੋਰਟ ਹੋਣ ਦਾ ਡਰ ਦਿਖਾ ਕੇ ਉਨ੍ਹਾਂ ਨੇ ਧੋਖਾਦੇਹੀ ਕਰਦੇ ਸਨ। ਫਿਰ ਉਨ੍ਹਾਂ ਦੇ ਬੈਂਕ ਅਕਾਊਂਟ ਬੰਦ ਹੋਣ ਦੀ ਗੱਲ ਕਰ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਟਰਾਂਸਫਰ ਕਰਵਾ ਲੈਂਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬਿਜਲੀ ਸਪਲਾਈ ਨੇ ਠੱਪ ਕਰ ਦਿੱਤਾ 'ਇੰਜੀਨੀਅਰਿੰਗ ਇੰਡਸਟਰੀ' ਦਾ ਉਤਪਾਦਨ
NEXT STORY