ਪਟਿਆਲਾ (ਬਲਜਿੰਦਰ): ਸਾਲ 1993 ਵਿਚ ਹੋਏ ਫਰਜ਼ੀ ਐਨਕਾਊਂਟਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਿਟਾ. ਇੰਸਪੈਕਟਰ ਸੀਤਾ ਰਾਮ ਦੀ ਬੀਤੀ ਰਾਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ। ਉਹ ਕੇਂਦਰੀ ਜੇਲ੍ਹ ਪਟਿਆਲਾ ਵਿਚ ਸਜ਼ਾ ਕੱਟ ਰਿਹਾ ਸੀ।
ਸੀਤਾ ਰਾਮ ਨੂੰ ਬਿਮਾਰੀ ਦੀ ਹਾਲਤ ਵਿਚ ਦੋ ਦਿਨ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਸੀਤਾ ਰਾਮ ਦੀ ਉਮਰ 80 ਸਾਲ ਦੀ ਸੀ। ਸੀਤਾ ਰਾਮ ਨੂੰ ਸੀ. ਬੀ. ਆਈ. ਵਿਸ਼ੇਸ ਅਦਾਲਤ ਮੋਹਾਲੀ ਨੇ 6 ਮਾਰਚ 2025 ਉਮਰ ਕੈਦ ਦੀ ਸਜਾ ਸੁਣਾਈ ਸੀ। ਕੁਝ ਸਮਾਂ ਪਹਿਲਾਂ ਇਸ ਮਾਮਲੇ ਵਿਚ ਇਕ ਹੋਰ ਦੋਸ਼ੀ ਸੂਬਾ ਸਿੰਘ ਦੀ ਸੰਨੀ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
ਸੀਤਾ ਰਾਮ ਨੂੰ 1993 ਵਿਚ ਫਰਜ਼ੀ ਐਨਕਾਊਂਟਰ ਦੇ ਮਾਮਲੇ ਵਿਚ ਦੋਸ਼ੀ ਪਾਇਆ। ਇਸ ਮਾਮਲੇ ਦੀ ਮਾਣਯੋਗ ਸੁਪਰੀਮ ਕੋਰਟ ਨੇ ਸਾਲ 1995 ਵਿਚ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਸਨ, 1997 ਵਿਚ ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਅਤੇ ਸਾਲ 2000 ਵਿਚ ਸੀ. ਬੀ. ਆਈ. ਨੇ ਤਰਨਤਾਰਨ ਦੇ 11 ਪੁਲਸ ਅਧਿਕਾਰੀਆਂ ਖਿਲਾਫ ਚਾਰਜ਼ਸੀਟ ਦਾਇਰ ਕੀਤੀ ਸੀ, ਜਿਸ ’ਤੇ ਸੁਣਵਾਈ ਕਰਦੇ ਹੋਏ ਇਸ ਸਾਲ ਮਾਰਚ 2025 ਵਿਚ ਰਿਟਾ. ਇੰਸਪੈਕਟਰ ਸੀਤਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਉਹ ਪਿਛਲੇ 9 ਮਹੀਨੇ ਤੋਂ ਜੇਲ ਵਿਚ ਬੰਦ ਸੀ।
ਵੱਡੀ ਵਾਰਦਾਤ ਨਾਲ ਦਹਿਲਿਆ ਪਿੰਡ ਹਰੀਪੁਰਾ, ਘਟਨਾ ਦੇਖ ਸਹਿਮ ਗਿਆ ਹਰ ਕੋਈ
NEXT STORY