ਗੁਰਦਾਸਪੁਰ (ਵਿਨੋਦ) : ਫਰਜ਼ੀ ਰਿਸ਼ਤੇਦਾਰ ਅਤੇ ਫਰਜ਼ੀ ਵਕੀਲ ਬਣ ਕੇ ਇਕ ਵਿਅਕਤੀ ਖ਼ਿਲਾਫ 18 ਲੱਖ 49,998 ਰੁਪਏ ਦੀ ਧੋਖਾਧੜੀ ਕਰਨ ਵਾਲੇ 9 ਵਿਅਕਤੀਆਂ ਖ਼ਿਲਾਫ ਥਾਣਾ ਪੁਰਾਣਾ ਸ਼ਾਲਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਉਂਕਾਰ ਸਿੰਘ ਉੱਪਰ ਪੁਲਸ ਕਪਤਾਨ ਕਮਾਂਡ ਸੈਂਟਰ ਗੁਰਦਾਸਪੁਰ ਨੇ ਦੱਸਿਆ ਕਿ ਪ੍ਰੀਤਮ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਚੰਦਰਭਾਨ ਨੇ 16-7-22 ਨੂੰ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀਆਂ ਜੈ ਸ਼੍ਰੀਕੁਮਾਰ ਪੁੱਤਰ ਪੁਨਦਵ ਪ੍ਰਸ਼ਾਦ ਵਾਸੀ ਬਿਹਾਰ, ਖੇਮ ਭਾਈ ਯਾਦਵ ਪਤਨੀ ਸੁੱਗਾ ਰਾਮ ਯਾਦਵ ਵਾਸੀ ਛਤੀਸ਼ਗੜ੍ਹ, ਬਰਿੰਦਰਾ ਰਾਮ ਪੁੱਤਰ ਮੋਤੀ ਰਾਮ ਵਾਸੀ ਮੋਤੀਹਰੀ ਬਿਹਾਰ, ਅਸੋਰਸ ਮਿੰਜ ਪੁੱਤਰ ਟੀਰਾਸ ਮਿੰਜ ਵਾਸੀ ਝਾਰਖੰਡ, ਰਾਜਾ ਕੁਮਾਰ ਯਾਦਵ ਵਾਸੀ ਬਿਹਾਰ, ਰਜਤ ਗੋਸਾਈ ਪੁੱਤਰ ਚਰਨਜੀਤ ਗੋਸਾਈ ਵਾਸੀ ਵੈਸਟ ਬੰਗਾਲ, ਨਕੁਲ ਪ੍ਰਸ਼ਾਦ ਚੰਦਰਾ ਪੁੱਤਰ ਲਾਹਾਰਾਮ ਚੰਦਰਾ ਵਾਸੀ ਛਤੀਸ਼ਗੜ੍ਹ, ਸਤਿੰਦਰ ਕੁਮਾਰ ਪੁੱਤਰ ਮੋਤੀ ਲਾਲ ਯਾਦਵ ਵਾਸੀ ਗੁੜਗਾਓੁ ਹਰਿਆਣਾ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਠੱਗੀ ਮਾਰੀ ਹੈ।
ਉਕਤ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਫਰਜ਼ੀ ਰਿਸ਼ਤੇਦਾਰ ਮਨਪ੍ਰੀਤ ਸਿੰਘ ਅਤੇ ਉਸ ਦਾ ਫਰਜ਼ੀ ਵਕੀਲ ਬਣ ਕੇ ਫੋਨ ਕਾਲਾਂ ਕਰਕੇ ਆਪਣੇ ਬੈਂਕ ਖਾਤਿਆਂ ਵਿਚ 18,49,998 ਰੁਪਏ ਪਵਾ ਕੇ ਧੋਖਾਧੜੀ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਵਿਅਕਤੀਆਂ ਖ਼ਿਲਾਫ ਧਾਰਾ 419, 420, 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
ਕੰਮ ਤੋਂ ਘਰ ਆਈ ਮਾਂ ਲੱਭਦੀ ਰਹੀ ਛੇ ਸਾਲਾ ਧੀ ਨੂੰ, ਜਦੋਂ ਸਹੁਰੇ ਦੇ ਕਮਰੇ ’ਚ ਦੇਖਿਆ ਤਾਂ ਉੱਡੇ ਹੋਸ਼
NEXT STORY