ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਇਨ੍ਹਾਂ ਦਿਨਾਂ ਵਿਚ ਮੈਡੀਕਲ ਕਾਲਜਾਂ ’ਚ ਦਾਖਲੇ ਲਈ ਹੋਣ ਵਾਲੀ ਨੈਸ਼ਨਲ ਐਲਿਜ਼ੀਬਿਲਟੀ-ਕਮ ਐਂਟਰੈਂਸ ਟੈਸਟ (ਨੀਟ-2021) ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫਰਜ਼ੀ ਨੋਟੀਫਿਕੇਸ਼ਨ ਨੂੰ ਲੈ ਕੇ ਚਿੰਤਤ ਹੈ। ਇਹੀ ਕਾਰਨ ਹੈ ਕਿ ਐੱਨ. ਟੀ. ਏ. ਨੇ ਇਕ ਨੋਟਿਸ ਜਾਰੀ ਕਰ ਕੇ ਦੱਸਿਆ ਹੈ ਕਿ ਨੀਟ ਲਈ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾਵੇਗਾ। ਐੱਨ. ਟੀ. ਏ. ਨੇ ਕਿਹਾ ਕਿ ‘ਨੀਟ’ ਨਾਲ ਸਬੰਧਤ ਸੂਚਨਾ ਬੁਲੇਟਿਨ ਆਫੀਸ਼ੀਅਲ ਵੈੱਬਸਾਈਟ ’ਤੇ ਜਾਰੀ ਕੀਤਾ ਜਾਵੇਗਾ।
ਨਕਲੀ ਪੇਪਰ ਪੈਟਰਨ ਹੋਇਆ ਵਾਇਰਲ
ਜਾਣਕਾਰੀ ਮੁਤਾਬਕ ਇਕ ਉਮੀਦਵਾਰ ਨੇ ਐੱਨ. ਟੀ. ਏ. ਨੂੰ ਨੀਟ ਪੇਪਰ ਪੈਟਰਨ ਨਾਲ ਸਬੰਧਤ ਕੁਝ ਡਾਕੂਮੈਂਟਸ ਦਾ ਸਕ੍ਰੀਨਸ਼ਾਟ ਭੇਜਿਆ ਹੈ। ਇਸ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਨੀਟ-2021 ਪੇਪਰ ਪੈਟਰਨ ਨੂੰ ਰਿਵਾਈਜ਼ਡ ਕੀਤਾ ਜਾਵੇਗਾ, ਜੋ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਵੱਲੋਂ ਦਿੱਤੇ ਗਏ ਟੀ. ਸਟੇਟਮੈਂਟ ਮੁਤਾਬਕ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕੁੱਲ 200 ਪ੍ਰਸ਼ਨ ਹੋਣਗੇ। ਹਾਲਾਂਕਿ ਏਜੰਸੀ ਨੇ ਕਿਸੇ ਵੀ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਨਕਲੀ ਹੈ। ਉਮੀਦਵਾਰਾਂ ਅਤੇ ਮਾਤਾ-ਪਿਤਾ ਨੂੰ ਐੱਨ. ਟੀ. ਏ. ਅਤੇ ਨੀਟ (ਯੂ. ਜੀ.) ਦੀ ਆਫੀਸ਼ੀਅਲ ਵੈੱਬਸਾਈਟ ’ਤੇ ਬਿਨੈ-ਪੱਤਰ ਅਤੇ ਸੂਚਨਾ ਬੁਲੇਟਿਨ ਦੇ ਆਫੀਸ਼ੀਅਲ ਲਾਂਚ ਦੀ ਉਡੀਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂ ਦਾ ਵੱਡਾ ਦੋਸ਼, ਗਾਂਧੀ ਪਰਿਵਾਰ ਦੇ ਹੁਕਮਾਂ ’ਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਕੈਪਟਨ
ਅਪ੍ਰੈਲ ਤੋਂ ਸ਼ੁਰੂ ਹੋ ਸਕਦੇ ਹਨ ਆਨਲਾਈਨ ਬਿਨੈ-ਪੱਤਰ
ਨੀਟ-2021 ਦੀਆਂ ਤਰੀਕਾਂ ਦਾ ਐਲਾਨ ਐੱਨ. ਟੀ. ਏ. ਵੱਲੋਂ 13 ਮਾਰਚ 2021 ਨੂੰ ਕੀਤਾ ਗਿਆ ਸੀ। ਐਲਾਨ ਤੋਂ ਬਾਅਦ ਬਿਨੈ-ਪੱਤਰ ਜਾਰੀ ਕਰਨ ਨਾਲ ਸਬੰਧਤ ਕੋਈ ਸੂਚਨਾ ਨਹੀਂ ਦਿੱਤੀ ਗਈ। ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਐੱਨ. ਟੀ. ਏ. ਪ੍ਰੀਖਿਆ ਦੀ ਤਰੀਕ ਤੋਂ ਤਿੰਨ ਤੋਂ 4 ਮਹੀਨੇ ਪਹਿਲਾਂ ਆਨਲਾਈਨ ਅਰਜ਼ੀ ਫਾਰਮ ਜਾਰੀ ਕਰਨ ਦੀ ਸੰਭਾਵਨਾ ਹੈ। ਇਸ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਨੀਟ-2021 ਆਨਲਾਈਨ ਅਪਲਾਈ ਫਾਰਮ ਅਪ੍ਰੈਲ ਵਿਚ ਜਾਰੀ ਕੀਤੇ ਜਾ ਸਕਦੇ ਹਨ। ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ’ਤੇ ਚੈੱਕ ਕਰਨ ਅਤੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਨਕਲੀ ਨੋਟਿਸਾਂ ਤੋਂ ਸਾਵਧਾਨ ਰਹਿਣ।
ਇਹ ਵੀ ਪੜ੍ਹੋ : ਨਸ਼ੇ ਦੇ ਦੋਸ਼ ’ਚ ਫੜ੍ਹੇ ਗਏ ਸਰਪੰਚ ਰਾਣੋ ਦੇ ਮਾਮਲੇ ’ਚ ਪੁਲਸ ਅਧਿਕਾਰੀਆਂ ’ਤੇ ਡਿੱਗੀ ਗਾਜ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
Holi 2021 : ਰਿਸ਼ਤਿਆਂ ’ਚ ਗੁੱਸੇ-ਗਿੱਲੇ ਭੁਲਾ ਕੇ ਪਿਆਰ ਦੇ ਰੰਗ ਭਰਨ ਵਾਲਾ ਤਿਉਹਾਰ ‘ਹੋਲੀ’
NEXT STORY