ਜਲੰਧਰ (ਸੋਨੂੰ)— ਸੂਬੇ ’ਚ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਉਹ ਗਲਤ ਟਰੈਵਲ ਏਜੰਟਸ ਦੇ ਹੱਥਾਂ ’ਚ ਆ ਜਾਂਦੇ ਹਨ ਅਤੇ ਆਪਣੀ ਜਮ੍ਹਾ ਪੂੰਜੀ ਗੁਆ ਬੈਠਦੇ ਹਨ। ਖ਼ਾਸ ਕਰਕੇ ਦੋਆਬਾ ਦੇ ਇਲਾਕੇ ਦੀ ਗੱਲ ਕਰੀਏ ਤਾਂ ਇਥੇ ਟਰੈਵਲ ਏਜੰਟਸ ਬਹੁਤ ਜ਼ਿਆਦਾ ਹਨ, ਜਿਨ੍ਹਾਂ ’ਚ ਕੁਝ ਦੇ ਕੋਲ ਲਾਇਸੈਂਸ ਹਨ ਅਤੇ ਕੁਝ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ। ਜਲੰਧਰ ’ਚ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲੇ ਟਰੈਵਲ ਏਜੰਟਾਂ ’ਤੇ ਕਮਿਸ਼ਨਰੇਟ ਨੇ ਸਖ਼ਤੀ ਵਿਖਾਈ ਹੈ।
ਪੁਲਸ ਨੇ 5 ਟਰੈਵਲ ਏਜੰਸੀਆਂ ਦਾ ਖ਼ੁਲਾਸਾ ਕਰਦੇ ਹੋਏ ਰੈਕੇਟ ਦੇ ਚਾਰ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ 536 ਪਾਸਪੋਰਟ, 49 ਹਜ਼ਾਰ ਦੀ ਨਕਦੀ, ਕੰਪਿਊਟਰ ਅਤੇ ਲੈਪਟਾਪ ਬਰਾਮਦ ਕੀਤੇ ਹਨ। ਫੜੇ ਗਏ ਚਾਰੋਂ ਦੋਸ਼ੀ ਲੁਧਿਆਣਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ’ਚ ਮਹਾਵੀਰ ਜੈਨ ਕਾਲੋਨੀ ਦਾ ਨਿਤਿਨ, ਨਿਊ ਕਰਮਾਰ ਕਾਲੋਨੀ ਦਾ ਅਮਿਤ ਸ਼ਰਮਾ, ਹੈਬੋਵਾਲ ਕਲਾਂ ਦਾ ਸਾਹਿਲ ਘਈ ਅਤੇ ਗੁਰੂ ਗੋਬਿੰਦ ਸਿੰਘ ਨਗਰ ਦਾ ਤੇਜਿੰਦਰ ਸਿੰਘ ਸ਼ਾਮਲ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ
ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ’ਚ ਫਰਜ਼ੀ ਏਜੰਟਾਂ ਦਾ ਇਕ ਰੈਕੇਟ ਚੱਲ ਰਿਹਾ ਹੈ, ਜੋ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਪੈਸੇ ਲੁੱਟਦਾ ਹੈ। ਕਿਸੇ ਨੂੰ ਵਰਕ ਵੀਜ਼ੇ ਦਾ ਝਾਂਸਾ ਦੇ ਕੇ ਪੈਸੇ ਲੁੱਟ ਜਾਂਦੇ ਹਨ ਤਾਂ ਕਿਸੇ ਨੂੰ ਟੂਰਿਸਟ ਵੀਜ਼ਾ ਕਹਿ ਕੇ ਲੁੱਟੇ ਜਾਂਦੇ ਹਨ। ਇਨ੍ਹਾਂ ਦੇ ਕਿਸੇ ਕੋਲ ਵੀ ਲਾਇਸੈਂਸ ਨਹੀਂ ਹੈ। ਇਨ੍ਹਾਂ ’ਚ ਅਰੋੜਾ ਪ੍ਰਾਈਮ ਟਾਵਰ ਸਥਿਤ ਵੀ.ਵੀ. ਓਵਰਸੀਜ਼, ਲੈਂਡਮੇਜ਼ ਓਵਰਸੀਜ਼, ਅਲਫ਼ਾ ਐਸਟੇਟ ਜੀ. ਟੀ. ਰੋਡ ਸਥਿਤ ਪੰਜਾਬ ਟੂ ਅਬਰੋਡ ਕੰਸਲਟੈਂਸੀ, ਗ੍ਰੈਂਡ ਮਾਲ ਸਥਿਤ ਵਰਲਡ ਵਾਈਡ ਓਵਰਸੀਜ਼ ਅਤੇ ਬੀ.ਐੱਮ. ਟਾਵਰ ਫੁੱਟਬਾਲ ਚੌਂਕ ਸਥਿਤ ਵੀਜ਼ਾ ਸਿਟੀ ਕੰਸਲਟੈਂਸੀ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਦੇ ਇਹ ਠੱਗ ਜਲੰਧਰ ’ਚ ਆ ਕੇ ਠੱਗੀਆਂ ਕਰਦੇ ਸਨ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਅਹਿਮ ਖ਼ਬਰ, ਸ਼ੂਟਰਾਂ ਨੂੰ ਲੈ ਕੇ ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੁਲਸ
NEXT STORY