ਫਿਲੌਰ/ਜਲੰਧਰ (ਭਾਖੜੀ, ਸ਼ੋਰੀ)–ਥਾਣਾ ਫਿਲੌਰ ਦੇ ਸਾਬਕਾ ਐੱਸ. ਐੱਚ. ਓ. ਜੋਕਿ ਹੁਣ ਸਸਪੈਂਡ ਹਨ ਅਤੇ ਪੁਲਸ ਤੋਂ ਬਚਣ ਲਈ ਫ਼ਰਾਰ ਚੱਲ ਰਹੇ ਹਨ। ਇਸ ਮਾਮਲੇ ਵਿਚ ਹੁਣ ਸਸਪੈਂਡ ਐੱਸ. ਐੱਚ. ਓ. ਭੂਸ਼ਣ ਕੁਮਾਰ ਦੇ ਪਰਿਵਾਰਕ ਮੈਂਬਰ ਕੈਮਰੇ ਸਾਹਮਣੇ ਆ ਗਏ ਹਨ ਅਤੇ ਕੇਸ ਦਰਜ ਕਰਵਾਉਣ ਵਾਲੀ ਔਰਤ ਅਤੇ ਲੋਕ ਇਨਸਾਫ਼ ਮੰਚ ਦੇ ਮੈਂਬਰਾਂ ’ਤੇ ਗੰਭੀਰ ਦੋਸ਼ ਲਾਏ ਹਨ।
ਭੂਸ਼ਣ ਦੀ ਪਤਨੀ ਅਤੇ ਬੇਟੇ ਦਾ ਦੋਸ਼ ਹੈ ਕਿ ਕੇਸ ਦਰਜ ਕਰਵਾਉਣ ਵਾਲੀ ਔਰਤ ਨਾਲ ਲੋਕ ਇਨਸਾਫ਼ ਮੰਚ ਦੇ ਜਰਨੈਲ ਸਿੰਘ ਅਤੇ ਰਾਮਜੀ ਦਾਸ ਮਿਲ ਕੇ ਭੂਸ਼ਣ ਕੁਮਾਰ ਅਤੇ ਉਨ੍ਹਾਂ ਨੂੰ ਵੀ ਬਲੈਕਮੇਲ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 5 ਲੱਖ ਦੀ ਮੰਗ ਨਾਬਾਲਗਾ ਦੀ ਮਾਂ ਨੇ ਭੂਸ਼ਣ ਕੁਮਾਰ ਤੋਂ ਕੀਤੀ ਸੀ, ਜਿਸ ਦੀ ਰਿਕਾਰਡਿੰਗ ਵੀ ਉਨ੍ਹਾਂ ਦੇ ਕੋਲ ਹੈ। ਭੂਸ਼ਣ ਦੀ ਰਿਕਾਰਡਿੰਗ ਵੀ ਐਡਿਟ ਕਰਕੇ ਪੇਸ਼ ਕੀਤੀ ਗਈ।
ਕੈਬਨਿਟ ਮੰਤਰੀ ਸੌਂਦ ਨੇ 350ਵੇਂ ਸ਼ਹੀਦੀ ਦਿਵਸ ਸਮਾਰੋਹ ਲਈ ਸੀਮਾ ਸਿਸੋਦੀਆ ਤੇ ਸਿਰਸਾ ਨੂੰ ਦਿੱਤਾ ਸੱਦਾ

ਦੂਜੇ ਪਾਸੇ ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭੂਸ਼ਣ ਕੁਮਾਰ ਨੇ ਵੀ ਡੀ. ਐੱਸ. ਪੀ. ਫਿਲੌਰ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਵਿਚ ਕਿਹਾ ਹੈ ਕਿ ਉਨ੍ਹਾਂ ਕੋਲੋਂ ਰਾਮਜੀ ਦਾਸ ਅਤੇ ਜਰਨੈਲ ਸਿੰਘ ਨੇ ਪੈਸਿਆਂ ਦੀ ਮੰਗ ਕੀਤੀ ਹੈ। ਤੈਅ ਯੋਜਨਾ ਤਹਿਤ ਦੋਵੇਂ ਇਕ ਹੋਰ ਵਿਅਕਤੀ ਨਾਲ ਉਨ੍ਹਾਂ ਨੂੰ ਫਿਲੌਰ ਦੇ ਪਿੰਡ ਕੰਗ ਅਰਾਈਆਂ ਪੁਲੀ ਦੇ ਹੇਠਾਂ ਲੈ ਗਏ ਅਤੇ ਭੂਸ਼ਣ ਮੁਤਾਬਕ ਉਸ ਦੇ ਬੱਚੇ ਵੀ ਨਾਲ ਸਨ। ਤਿੰਨਾਂ ਨੇ ਉਨ੍ਹਾਂ ਦੇ ਮੋਬਾਇਲ ਫੋਨ ਰੱਖ ਕੇ ਗੱਲ ਕੀਤੀ ਅਤੇ 1 ਕਰੋੜ ਰੁਪਏ ਰਾਜ਼ੀਨਾਮਾ ਕਰਨ ਦੇ ਨਾਂ ’ਤੇ ਮੰਗੇ ਪਰ ਬਾਅਦ ਵਿਚ ਤਿੰਨੋਂ 50 ਲੱਖ ’ਤੇ ਆ ਗਏ।
ਇਹ ਵੀ ਪੜ੍ਹੋ: ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ 'ਡੱਬੀ ਬਾਜ਼ਾਰ', ਕਦੇ ਵਿਦੇਸ਼ਾਂ ਤੋਂ ਵੀ ਸਾਮਾਨ ਖ਼ਰੀਦਣ ਆਉਂਦੇ ਸਨ ਲੋਕ
ਸੂਤਰਾਂ ਦੀ ਮੰਨੀਏ ਤਾਂ ਡੀ. ਐੱਸ. ਪੀ. ਫਿਲੌਰ ਸਰਵਣਜੀਤ ਸਿੰਘ ਬੱਲ ਹੁਣ ਉਕਤ ਗੱਲਾਂ ਨੂੰ ਸਾਫ਼ ਕਰਨ ਲਈ ਸਾਰਿਆਂ ਦਾ ਮੋਬਾਇਲ ਲੋਕੇਸ਼ਨ ਡੰਪ ਚੈੱਕ ਕਰਵਾਉਣਗੇ ਤਾਂ ਕਿ ਪਤਾ ਚੱਲ ਸਕੇ ਕਿ ਇਸ ਗੱਲ ਵਿਚ ਸੱਚਾਈ ਕਿੰਨੀ ਹੈ। ਜੇਕਰ ਭੂਸ਼ਣ ਦੀ ਕਹਾਣੀ ਗਲਤ ਨਿਕਲੀ ਤਾਂ ਉਹ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ ਅਤੇ ਜੇਕਰ ਗੱਲ ਵਿਚ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਭੂਸ਼ਣ ਜਿਨ੍ਹਾਂ ’ਤੇ ਦੋਸ਼ ਲਾ ਰਿਹਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਦੂਜੇ ਪਾਸੇ ਜਰਨੈਲ ਸਿੰਘ ਅਤੇ ਰਾਮਜੀ ਦਾਸ ਦਾ ਕਹਿਣਾ ਹੈ ਕਿ ਉਨ੍ਹਾਂ ਪੈਸਿਆਂ ਦੀ ਕੋਈ ਡਿਮਾਂਡ ਨਹੀਂ ਕੀਤੀ ਅਤੇ ਉਹ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਕ ਹੋਰ SHO 'ਤੇ ਡਿੱਗ ਸਕਦੀ ਹੈ ਗਾਜ! ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ ਨੇ ਉਜਾੜਿਆ ਘਰ, ਮਾਂ ਦੀ ਮੌਤ ਤੇ ਧੀ ਗੰਭੀਰ ਜ਼ਖ਼ਮੀ
NEXT STORY