ਲੁਧਿਆਣਾ (ਰਾਜ)- ਬੇਖ਼ੌਫ਼ ਲੁਟੇਰੇ ਲਗਾਤਾਰ ਪੁਲਸ ਦੇ ਨੱਕ ਹੇਠ ਵਾਰਦਾਤਾਂ ਕਰ ਰਹੇ ਹਨ। ਇਸ ਵਾਰ ਤਾਂ ਲੁਟੇਰਿਆਂ ਨੇ ਪੁਲਸ ਨੂੰ ਹੀ ਚੈਲੇਂਜ ਕਰ ਦਿੱਤਾ। ਵਿਆਹ ਸਮਾਗਮ ਤੋਂ 2 ਬੱਚਿਆਂ ਸਮੇਤ ਘਰ ਵਾਪਸ ਜਾ ਰਹੇ ਜੋੜੇ ਨੂੰ ਬਾਈਕ ਸਵਾਰ 3 ਲੁਟੇਰਿਆਂ ਨੇ ਲੁੱਟ ਲਿਆ।
ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਵਾਰਦਾਤ ਸੀ.ਆਈ.ਏ.-2 ਥਾਣੇ ਦੇ ਬਿਲਕੁਲ ਬਾਹਰ ਹੋਈ ਹੈ। ਲੁਟੇਰਿਆਂ ਦੀ ਇਹ ਸਾਰੀ ਘਟਨਾ ਕੋਲ ਹੀ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਹਾਲਾਂਕਿ ਇਸ ਮਾਮਲੇ ’ਚ ਫੁਟੇਜ ਕਬਜ਼ੇ ਵਿਚ ਲੈ ਕੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'
ਜਾਣਕਾਰੀ ਦਿੰਦੇ ਹੋਏ ਪੰਕਜ ਨੇ ਦੱਸਿਆ ਕਿ ਉਸ ਦੇ ਜਾਣਕਾਰ ਦਾ ਜਲੰਧਰ ਬਾਈਪਾਸ ਨੇੜੇ ਸਥਿਤ ਸਿਦਕ ਰਿਜ਼ਾਰਟ ’ਚ ਵਿਆਹ ਸੀ। ਉਹ ਆਪਣੇ 2 ਬੱਚਿਆਂ ਅਤੇ ਪਤਨੀ ਦੇ ਨਾਲ ਵਿਆਹ ’ਤੇ ਗਿਆ ਸੀ। ਜਦੋਂ ਦੇਰ ਰਾਤ ਕਰੀਬ 2 ਵਜੇ ਬਾਈਕ ’ਤੇ ਵਾਪਸ ਘਰ ਜਾ ਰਿਹਾ ਸੀ ਤਾਂ ਤਾਜਪੁਰ ਰੋਡ ਸਥਿਤ ਥਾਣਾ ਸੀ. ਆਈ. ਏ.-2 ਦੇ ਬਾਹਰ 2 ਬਾਈਕਾਂ ’ਤੇ ਸਵਾਰ ਆਏ 3 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।
ਮੁਲਜ਼ਮਾਂ ਨੇ ਬਿਨਾਂ ਕੁਝ ਦੇਖੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪਰ ਹੈਲਮੇਟ ਪਹਿਨਿਆ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ। ਉਸ ਦੀ ਪਤਨੀ ਚੀਕਦੀ ਰਹੀ ਅਤੇ ਬੱਚੇ ਕਾਫੀ ਦਹਿਸ਼ਤ ’ਚ ਆ ਗਏ ਸਨ। ਵਾਰਦਾਤ ਤੋਂ ਬਾਅਦ ਲੁਟੇਰੇ ਧਮਕਾਉਂਦੇ ਹੋਏ ਫਰਾਰ ਹੋ ਗਏ।
ਇਹ ਵੀ ਪੜ੍ਹੋ- ਆਹ ਤਾਂ ਹੱਦ ਹੀ ਹੋ ਗਈ ! ਸਰਕਾਰੀ ਸਕੂਲ ਦਾ ਮੇਨ ਗੇਟ ਹੀ ਹੋ ਗਿਆ 'ਗਾਇਬ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋ ਜਾਓ ਸਾਵਧਾਨ ! ਦੇਸ਼ 'ਚ ਕਈ ਦਵਾਈਆਂ ਦੇ ਸੈਂਪਲ ਹੋ ਗਏ ਫੇਲ੍ਹ
NEXT STORY