ਫਰੀਦਕੋਟ (ਜਗਤਾਰ) - ਫਰੀਦਕੋਟ ਦੀ ਟੀਚਰ ਕਲੋਨੀ 'ਚ ਬੀਤੀ ਰਾਤ ਇਕ ਘਰ ਨੂੰ ਅੱਗ ਲੱਗਣ ਕਾਰਨ 2 ਲੋਕਾਂ ਦੇ ਜਿਊਂਦਾ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਅੱਗ ਬੁਝਾਉ ਦਸਤੇ ਨੇ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਘਰ 'ਚ ਰਹਿ ਰਿਹਾ ਬਜ਼ੁਰਗ ਜੋੜਾ ਜਿੰਦਾ ਸੜ ਚੁੱਕਾ ਸੀ। ਦੂਜੇ ਪਾਸੇ ਘਟਨਾ ਸਥਾਨ 'ਤੇ ਪਹੁੰਚੀ ਸਿਟੀ ਫਰੀਦਕੋਟ ਦੀ ਪੁਲਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਟੀਚਰ ਕਲੋਨੀ ਦੇ ਇਸ ਘਰ 'ਚ ਸੇਵਾਮੁਕਤ ਅਧਿਆਪਕ ਸੁਰਜੀਤ ਸਿੰਘ ਆਪਣੀ ਪਤਨੀ ਬਲਦੇਵ ਕੌਰ ਨਾਲ ਰਹਿੰਦੇ ਸਨ, ਜਿਨ੍ਹਾਂ ਦੀ ਉਮਰ 80 ਕੁ ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਪਰਿਵਾਰ ਦੇ ਬਾਕੀ ਦੇ ਮੈਂਬਰ ਵਿਦੇਸ਼ 'ਚ ਰਹਿੰਦੇ ਸਨ। ਰਾਤ ਕਰੀਬ 2.30 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਸਟਰ ਸੁਰਜੀਤ ਦੇ ਘਰ ਨੂੰ ਅੱਗ ਲੱਗ ਗਈ ਹੈ, ਜਿਸ ਦੀ ਸੂਚਨਾ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ। ਅੱਗ ਲੱਗਣ ਕਾਰਨ ਘਰ ਦੇ ਕਮਰੇ ਬੂਰੀ ਤਰ੍ਹਾਂ ਨਾਲ ਸੜ ਗਏ ਅਤੇ ਕਮਰੇ 'ਚ ਸੁੱਤੇ ਪਤਨੀ-ਪਤਨੀ ਜਿਊਦਾ ਸੜ ਗਏ।
ਫਗਵਾੜਾ: 5ਵੀਂ ਦੇ ਵਿਦਿਆਰਥੀ ਦੀ ਹੁਸ਼ਿਆਰੀ ਨਾਲ ਕਿਡਨੈਪਰ ਪਹੁੰਚੇ ਜੇਲ
NEXT STORY