ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲਦੇ ਮੇਨ ਗੇਟ 'ਤੇ ਸੁਰੱਖਿਆ ਮੁਲਾਜ਼ਮਾਂ ਵਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਦਰਅਸਲ ਨਸ਼ੀਲੇ ਪਦਾਰਥਾਂ ਦਾ ਇਹ ਜ਼ਖੀਰਾ ਸਪੀਕਰ ਵਾਲੇ ਦੋ ਬਕਸਿਆਂ ਵਿਚ ਲੁਕਾ ਕੇ ਰੱਖਿਆ ਗਿਆ ਸੀ।
ਇਨ੍ਹਾਂ ਸਪੀਕਰਾਂ ਵਿਚ ਬੀੜੀਆਂ ਦੇ ਕਰੀਬ 1300 ਬੰਡਲ, ਵੱਡੀ ਮਾਤਰਾ ਵਿਚ ਜਰਦਾ ਅਤੇ ਸਿਗਰਟਾਂ ਰੱਖੀਆਂ ਗਈਆਂ ਸਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਲ ਅੰਦਰ ਇਕ ਬੀੜੀ ਦਾ ਬੰਡਲ 100 ਰੁਪਏ ਅਤੇ ਜਰਦੇ ਦੀ ਇਕ ਪੁੜੀ ਕਰੀਬ 500 ਰੁਪਏ ਦੀ ਵਿਕਦੀ ਹੈ ਅਤੇ ਇਹ ਸਾਰਾ ਨਸ਼ਾ ਜੇਲ ਦੇ ਅੰਦਰ ਕੈਦੀਆਂ ਨੂੰ ਮਹਿੰਗੇ ਭਾਅ 'ਤੇ ਵੇਚਿਆ ਜਾਣਾ ਸੀ।
2000 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਅੰਮ੍ਰਿਤਸਰ ਦੀ ਨੁਹਾਰ : ਸਿੱਧੂ
NEXT STORY