ਫਰੀਦਕੋਟ (ਜ. ਬ.)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਰਕਟ ਹਾਊਸ (ਰੈਸਟ ਹਾਊਸ) ਵਿਖੇ ਬਲਾਕ ਪ੍ਰਧਾਨ ਡਾ. ਰਛਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਖਾਸ ਤੌਰ ’ਤੇ ਡਾ. ਜਗਜੀਤ ਸਿੰਘ ਖਾਲਸਾ ਜ਼ਿਲਾ ਪ੍ਰਧਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਜ਼ਿਲਾ ਪ੍ਰਧਾਨ ਨੇ ਡਾਕਟਰ ਸਾਥੀਆਂ ਨੂੰ ਆਇਡੈਟਟੀ ਕਾਰਡ ਜਾਰੀ ਕੀਤੇ ਅਤੇ ਨਾਮ ਵਾਲੇ ਬੈਚ (ਨੇਮ ਪਲੇਟ) ਅਤੇ ਕੈਲੰਡਰ ਵੰਡੇ। ਇਸ ਮੌਕੇ ਡਾ. ਖਾਲਸਾ ਨੇ ਸਾਰੇ ਡਾਕਟਰ ਸਾਥੀਆਂ ਨੂੰ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਅਤੇ ਸਾਫ ਸੁਥਰੀ ਪ੍ਰੈਕਟਿਸ ਕਰਨ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਰਹਿਤ ਸਾਫ ਸੁਥਰੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਇਸ ਮੌਕੇ ਡਾ. ਰਛਪਾਲ ਸਿੰਘ ਸੰਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਯੂਨੀਅਨ ਨੂੰ ਡਾ. ਖੁਸ਼ੀ ਰਾਮ ਦੀ ਮੌਤ ਦਾ ਬਹੁਤ ਵੱਡਾ ਸਦਮਾ ਪਹੁੰਚਿਆ ਹੈ ਅਤੇ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਮੌਕੇ ਡਾ. ਜਗਜੀਤ ਸਿੰਘ ਖਾਲਸਾ ਜ਼ਿਲਾ ਪ੍ਰਧਾਨ, ਡਾ. ਰਛਪਾਲ ਸਿੰਘ ਸੰਧੂ ਬਲਾਕ ਪ੍ਰਧਾਨ, ਡਾ ਅੰਮ੍ਰਿਤ ਪਾਲ ਸਿੰਘ ਜਰਨਲ ਸਕੱਤਰ, ਡਾ. ਕੁਲਵੰਤ ਸਿੰਘ, ਡਾ. ਰਜਿੰਦਰ ਕੁਮਾਰ, ਡਾ. ਐਚ. ਐਸ. ਵੋਹਰਾ ਜ਼ਿਲਾ ਖਜਾਨਚੀ, ਡਾ. ਸੁਖਦੇਵ ਸਿੰਘ, ਡਾ. ਸੰਦੀਪ ਕੁਮਾਰ, ਡਾ. ਯਸ਼ਪਾਲ ਗੁਲਾਟੀ, ਡਾ. ਸੁਰੇਸ਼ ਕੁਮਾਰ, ਡਾ. ਰਮੇਸ਼ ਕੁਮਾਰ, ਡਾ. ਸਤਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਸਾਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪੰਜਾਬੀਆਂ ਦੇ ਗਿਲੇ-ਸ਼ਿਕਵੇ ਦੂਰ ਕਰਨਗੇ ਕੇਜਰੀਵਾਲ! (ਵੀਡੀਓ)
NEXT STORY