ਫ਼ਰੀਦਕੋਟ (ਰਾਜਨ) : ਜੇਲ੍ਹ ਦੇ ਇਕ ਬੰਦੀ ਨਾਲ ਮੁਲਾਕਾਤ ਕਰਨ ਲਈ ਆਏ ਫ਼ਰੀਦਕੋਟ ਨਿਵਾਸੀ ਸਲੀਮ ਮਸੀਹ ਪੁੱਤਰ ਟਿੱਕਾ ਮਸੀਹ ਪਾਸੋਂ 4 ਗ੍ਰਾਮ ਨਸ਼ੀਲਾ ਪਦਾਰਥ ਮਿਲਣ ’ਤੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਸਲੀਮ ਆਪਣੇ ਭਰਾ ਹਵਾਲਾਤੀ ਪਤਰਤ ਮਸੀਹ ਨਾਲ ਮੁਲਾਕਾਤ ਕਰਕੇ ਵਾਪਿਸ ਜਾਣ ਲੱਗਾ ਤਾਂ ਇਸਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ।
ਇਸ ਦੌਰਾਨ ਉਕਤ ਦੇ ਪਾਏ ਬੂਟਾਂ ਵਿਚੋਂ ਮਿਲੇ ਲਿਫਾਫੇ ’ਚੋਂ ਨਸ਼ੀਲਾ ਪਦਾਰਥ ਬਰਾਮਦ ਹੋਣ ’ਤੇ ਇਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ੀ ਅਤੇ ਇਸਦੇ ਭਰਾ ਹਵਾਲਾਤੀ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਰਕਾਰੀ ਦਫ਼ਤਰਾਂ ਨੂੰ ਲੈ ਕੇ ਵੱਡਾ ਫ਼ੈਸਲਾ
NEXT STORY