ਫਰੀਦਕੋਟ/ਜੈਤੋ (ਜਗਤਾਰ, ਵੀਰਪਾਲ/ਗੁਰਮੀਤਪਾਲ): ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ 'ਚ ਸਕੇ ਭਰਾ ਵਲੋਂ ਆਪਣੇ ਹੀ ਭਰਾ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਰਾਬ ਪੀਕੇ ਕਥਿਤ ਰੌਲਾ ਪਾਉਣ ਤੋਂ ਰੋਕਣ ਨੂੰ ਲੈ ਕੇ ਛੋਟੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ ਜਦਕਿ ਮਾਂ ਨੂੰ ਗੰਭੀਰ ਰੂਪ 'ਚ ਫੱਟੜ ਕੀਤੇ ਜਾਣ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਕਿਸਾਨਾਂ ਲਈ ਮੁਫ਼ਤ ਬਿਜਲੀ ਸਮੇਤ ਹੋਰ ਮਸਲਿਆਂ 'ਤੇ ਸੱਦੀ ਕੋਰ ਕਮੇਟੀ ਦੀ ਬੈਠਕ
ਏ.ਐੱਸ.ਪੀ ਡਾ: ਮਹਿਤਾਬ ਸਿੰਘ ਤੇ ਥਾਣਾ ਜੈਤੋ ਦੇ ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਚਿਆਰ ਕੌਰ (68) ਧਰਮਪਤਨੀ ਸਵ: ਦਿਲਬਾਗ ਸਿੰਘ ਵਾਸੀ ਪਿੰਡ ਮੱਤਾ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਜ਼ੇਰੇ ਇਲਾਜ ਹੈ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦਾ ਵੱਡਾ ਮੁੰਡਾ ਜਸਪਾਲ ਸਿੰਘ (42) ਆਪਣੇ ਛੋਟੇ ਭਰਾ ਅਵਤਾਰ ਸਿੰਘ ਜੋ ਕਿ ਆਪਣੇ ਚਾਚੇ ਸਰਦੂਲ ਸਿੰਘ ਦੇ ਘਰ 'ਚ ਰੋਲਾ ਰੱਪਾ ਪਾ ਰਿਹਾ ਸੀ ਨੂੰ ਸਮਝਾ ਕੇ ਆਪਣੇ ਨਾਲ ਘਰ ਲੈ ਆਇਆ ਪਰ ਅਵਤਾਰ ਸਿੰਘ ਨੇ ਰਾਤ ਨੂੰ ਸੁੱਤੇ ਪਏ ਜਸਪਾਲ ਸਿੰਘ 'ਤੇ ਕਿਰਪਾਨ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਨੂੰ ਬਚਾਉ ਲਈ ਮਾਤਾ ਸਚਿਆਰ ਕੌਰ ਅੱਗੇ ਆਈ ਤਾਂ ਉਸ ਦੀ ਬਾਂਹ ਆਦਿ ਸਰੀਰ 'ਤੇ ਵੀ ਵਾਰ ਕਰ ਦਿੱਤੇ। ਇਸ ਘਟਨਾ 'ਚ ਜਸਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ 'ਚ ਫੱਟੜ ਹੋਈ ਸਚਿਆਰ ਕੌਰ ਨੂੰ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਜੈਤੋ ਪੁਲਸ ਨੇ ਕਥਿਤ ਦੋਸ਼ੀ ਅਵਤਾਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੱਤਾ ਦੇ ਵਿਰੁੱਧ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਿੰਡ ਨੰਗਲੀ (ਜਲਾਲਪੁਰ) 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, 4 ਹੋਰ ਨਵੇਂ ਮਾਮਲੇ ਆਏ ਸਾਹਮਣੇ
ਇਹ ਵੀ ਪੜ੍ਹੋ: ਕੋਰੋਨਾ ਤੋਂ ਬਾਅਦ ਹੁਣ ਪੰਜਾਬ 'ਚ ਟਿੱਡੀ ਦਲ ਦਾ ਹਮਲਾ, ਖੇਤੀਬਾੜੀ ਮਹਿਕਮੇ ਦੀਆਂ ਤਿਆਰੀਆਂ ਨਾਕਾਫ਼ੀ
ਕੋਰੋਨਾ ਸੰਕਟ 'ਚ ਫ਼ੇਲ ਸਾਬਤ ਹੋ ਰਹੀਆਂ ਸਰਕਾਰਾਂ , ਜਥੇਬੰਦੀਆਂ ਨੇ ਪੁਤਲੇ ਸਾੜ ਕੀਤੀ ਨਾਅਰੇਬਾਜ਼ੀ
NEXT STORY