ਫਰੀਦਕੋਟ (ਵਿਪਨ) - ਫਰੀਦਕੋਟ ਦੇ ਪਿੰਡ ਰੋਮਾਨ ਅਲਬੇਲਾ 'ਚ ਦਾਜ ਦੇ ਦੈਂਤ ਤੋਂ ਪਰੇਸ਼ਾਨ ਇਕ ਵਿਆਹੁਤਾ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਆਹੁਤਾ ਦੀ ਪਛਾਣ 21 ਸਾਲਾ ਮਨਦੀਪ ਕੌਰ ਵਜੋਂ ਹੋਈ ਹੈ, ਜਿਸ ਨੇ ਆਪਣੇ ਸਹੁਰਾ ਪਰਿਵਾਰ ਅਤੇ ਪਤੀ ਤੋਂ ਪਰੇਸ਼ਾਨ ਹੋ ਕੇ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਮ੍ਰਿਤਕ ਮਨਦੀਪ ਦੇ ਭਰਾ ਸੰਦੀਪ ਨੇ ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਿਆਉਣ ਲਈ ਤੰਗ-ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਹ ਹਮੇਸ਼ਾ ਦੁੱਖੀ ਰਹਿੰਦੀ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ, ਜਿਨ੍ਹਾਂ 'ਚੋਂ ਕੁਝ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮਨਦੀਪ ਨੇ ਸਹੁਰਿਆਂ ਤੋਂ ਤੰਗ ਆ ਕੇ ਖੁਦ ਫਾਹਾ ਲਿਆ ਜਾਂ ਸਹੁਰਿਆਂ ਵਲੋਂ ਉਸ ਨੂੰ ਕਤਲ ਕਰ ਕੀਤਾ ਗਿਆ ਹੈ, ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ।
ਫੂਲਕਾ ਦੇ ਪ੍ਰਵਾਨ ਹੋਏ ਅਸਤੀਫੇ 'ਤੇ ਕੰਵਰ ਸੰਧੂ ਦਾ ਵੱਡਾ ਬਿਆਨ
NEXT STORY