ਫਰੀਦਕੋਟ (ਜਗਤਾਰ) - ਭਾਰਤ ਦੀ ਸਾਬਕਾ ਰੱਖਿਆ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਹੋ ਜਾਣ ਤੋਂ ਬਾਅਦ ਪੂਰੇ ਭਾਰਤ 'ਚ ਖਾਮੋਸ਼ੀ ਛਾ ਗਈ ਹੈ। ਉਨ੍ਹਾਂ ਨੂੰ ਪ੍ਰਸੰਦ ਕਰਨ ਵਾਲੇ ਲੋਕਾਂ ਤੋਂ ਉਨ੍ਹਾਂ ਦੀ ਮੌਤ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਸੁਸ਼ਮਾ ਸਵਰਾਜ ਤੋਂ ਬਹੁਤ ਸਾਰੇ ਲੋਕਾਂ ਨੂੰ ਖਾਸ ਉਮੀਦਾਂ ਸਨ, ਅਜਿਹੀ ਹੀ ਇਕ ਉਮੀਦ ਫਰੀਦਕੋਟ ਦੇ ਇਕ ਨੌਜਵਾਨ ਅਮਰੀਕ ਸਿੰਘ ਨੂੰ ਵੀ ਸੀ। ਅਮਰੀਕ ਸਿੰਘ ਦੇ ਪਿਤਾ 1971 ਦੀ ਲੜਾਈ 'ਚ ਬੰਦੀ ਬਣ ਜਾਣ ਤੋਂ ਬਾਅਦ ਪਾਕਿ ਦੀ ਕੋਟ ਲਖਪਤ ਜੇਲ 'ਚ ਬੰਦ ਹਨ, ਜਿਨਾਂ ਦੀ ਰਿਹਾਈ ਦੇ ਸਬੰਧ 'ਚ ਉਹ ਸੁਸ਼ਮਾ ਸੁਵਰਾਜ ਨਾਲ ਮੁਲਾਕਾਤ ਕਰਦੇ ਸਨ। ਸੁਸ਼ਮਾ ਸੁਵਰਾਜ ਨੇ ਉਕਤ ਨੌਜਵਾਨ ਨੂੰ ਉਸ ਦੇ ਪਿਤਾ ਦੀ ਰਿਹਾਈ ਕਰਵਾਉਣ ਦੀ ਕੋਸ਼ਿਸ਼ ਕਰਨ ਦਾ ਪੂਰਾ ਭਰੋਸਾ ਦਿੱਤਾ ਸੀ। ਸੁਸ਼ਮਾ ਸੁਵਰਾਜ ਦੇ ਦਿਹਾਂਤ ਮਗਰੋਂ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਹੈ, ਕਿਉਂਕਿ ਉਨ੍ਹਾਂ ਸਦਕਾ ਹੀ ਉਹ ਆਪਣੇ ਪਿਤਾ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਕਈ ਵਾਰ ਇਸ ਸਬੰਧ 'ਚ ਸੁਸ਼ਮਾ ਸੁਵਰਾਜ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਬੜੇ ਪਿਆਰ ਨਾਲ ਉਸ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਪਿਤਾ ਨੂੰ ਭਾਰਤ ਵਾਪਸ ਲਿਆਉਣ ਦੀ ਗੱਲ ਕਹੀ।
ਛੇੜਛਾੜ ਦੇ ਮਾਮਲੇ 'ਚ ਰਾਜ਼ੀਨਾਮੇ ਲਈ ਨੌਜਵਾਨ ਦੀ ਕੁੱਟਮਾਰ, ਮੌਤ
NEXT STORY