ਫਰੀਦਕੋਟ (ਜਗਤਾਰ): ਦੋਹਾਂ ਲੱਤਾਂ ਤੋਂ ਚੱਲਣ-ਫਿਰਣ ਤੋਂ ਅਸਮਰੱਥ ਆਪਣੇ ਸਪੈਸ਼ਲ ਤਿੰਨ ਪਹੀਆ ਵਾਹਨ ਤੇ ਬੈਠ ਪਾਣੀ ਲਿਜਾ ਰਿਹਾ ਸ਼ਖਸ ਕੋਈ ਆਮ ਨਹੀਂ ਸਗੋਂ ਫਰੀਦਕੋਟੀਆਂ ਲਈ ਖਾਸ ਹੈ। ਫਰੀਦਕੋਟ ਦੀ ਸੀਰ ਸੰਸਥਾ ਦਾ ਇਹ ਸਿਪਾਹੀ ਆਪਣੀ ਸਰੀਰਕ ਕਮੀ ਨੂੰ ਭੁੱਲ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ 'ਚ ਲੱਗਾ ਹੋਇਆ ਹੈ ਅਤੇ ਇਹ ਹਰ ਰੋਜ਼ ਸੈਂਕੜੇ ਨਵੇਂ ਲਗਾਏ ਅਤੇ ਪੁਰਾਣੇ ਪੌਦਿਆਂ ਨੂੰ ਪਾਣੀ ਦੇਣ ਦਾ ਕੰਮ ਕਰਦਾ ਹੈ। ਇੰਨਾ ਹੀ ਨਹੀਂ ਹੱਥੀਂ ਲਗਾਏ ਗਏ ਪੌਦਿਆਂ ਨੂੰ ਪਾਣੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰ ਉਨ੍ਹਾਂ ਨੂੰ ਪੌਦਿਆਂ ਤੋਂ ਰੁੱਖ ਬਣਾਉਣ ਤੱਕ ਉਸ ਦਾ ਪੂਰਾ ਯੋਗਦਾਨ ਰਹਿੰਦਾ।ਇਸ ਦੇ ਨਾਲ-ਨਾਲ ਉਹ ਆਪਣੀ ਜ਼ਿੰਮੇਵਾਰੀ ਨਾਲ ਆਪਣੇ ਸਕੂਲ ਦੇ ਬੱਚਿਆਂ ਨੂੰ ਪੜ੍ਹਾ ਵੀ ਰਿਹਾ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗੇ ਨਾਗਰਿਕ ਬਨਣ ਦੇ ਗੁਣ ਵੀ ਦੱਸ ਰਿਹਾ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ 'ਚ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ
ਇਸ ਸਬੰਧੀ ਸੰਦੀਪ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਬੀਤੇ ਕਰੀਬ 10 ਸਾਲਾਂ ਤੋਂ ਸੀਰ ਸੰਸਥਾ ਦੇ ਨਾਲ ਮਿਲ ਕੇ ਸ਼ਹਿਰ ਅੰਦਰ ਪੌਦਿਆਂ ਨੂੰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਕਰਦਾ ਆ ਰਿਹਾ।ਉਨ੍ਹਾਂ ਕਿਹਾ ਕਿ ਉਸ ਨੂੰ ਕੋਈ ਮੁਸ਼ਕਲ ਨਹੀਂ ਉਹ ਅਪਾਣੇ ਵਾਹਨ ਤੇ ਬਾਲਟੀਆਂ ਰੱਖ ਕੇ ਪੌਦਿਆਂ ਨੂੰ ਪਾਣੀ ਦਿੰਦਾ ਹੈ ਅਤੇ ਉਸ ਦਾ ਸੁਪਨਾ ਹੈ ਕਿ ਫਰੀਦਕੋਟ ਸਾਫ-ਸਫਾਈ ਅਤੇ ਹਰਿਆਵਲ ਪੱਖੋਂ ਪੰਜਾਬ ਦਾ ਨੰਬਰ ਇਕ ਸ਼ਹਿਰ ਬਣੇ।ਉਸ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਸ਼ਹਿਰ ਅੰਦਰ ਪੰਜਾਬ ਦੇ ਰਵਾਇਤੀ ਪੌਦੇ ਲਗਾਏ ਹਨ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਦਿਨ ਚੜ੍ਹਦਿਆਂ 3 ਲੋਕਾਂ ਦੀ ਮੌਤ
ਇਸ ਮੌਕੇ ਗੱਲਬਾਤ ਕਰਦਿਆਂ ਸਹਿਰ ਵਾਸੀਆ ਨੇ ਕਿਹਾ ਕਿ ਸੰਦੀਪ ਅਰੋੜਾ ਨੂੰ ਉਹ ਬੜੇ ਚਿਰ ਤੋਂ ਪੌਦਿਆ ਦੀ ਦੇਖਭਾਲ ਅਤੇ ਸਾਂਭ-ਸੰਭਾਲ ਕਰਦੇ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਇਸ ਤੋਂ ਪ੍ਰਭਾਵਿਤ ਹੋ ਕੇ ਸੀਰ ਸੰਸਥਾ ਨਾਲ ਜੁੜੇ ਅਤੇ ਹੁਣ ਬੀਤੇ ਕਰੀਬ 5 ਵਰਿਆਂ ਤੋਂ ਉਹ ਵੀ ਲਗਾਤਾਰ ਇਸ ਸੇਵਾ 'ਚ ਉਨ੍ਹਾਂ ਦੇ ਨਾਲ ਸਹਿਯੋਗ ਕਦੇ ਆ ਰਹੇ ਹਨ।
ਇਹ ਵੀ ਪੜ੍ਹੋ: ਕੀ ਕਰਨਾ ਇਹੋ-ਜਿਹੀ ਔਲਾਦ ਨੂੰ,ਇਕ ਲੀਡਰ, ਦੂਜਾ ਅਫਸਰ ਪਰ ਸੜਕਾਂ 'ਤੇ ਰੁਲ ਰਹੀ ਮਾਂ
ਨੌਜਵਾਨ ਨੇ ਪੁਰਾਣੀਆਂ ਫ਼ਿਲਮਾਂ ਵੇਖ ਤਿਆਰ ਕੀਤੀ ਅਨੋਖੀ ਕਾਰ, ਲਗਜ਼ਰੀ ਗੱਡੀਆਂ ਨੂੰ ਪਾਉਂਦੀ ਹੈ ਮਾਤ (ਤਸਵੀਰਾਂ)
NEXT STORY