ਚੰਡੀਗੜ੍ਹ (ਅਸ਼ਵਨੀ) – ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਖੇਤੀ ਮੁੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਸ਼ੁੱਕਰਵਾਰ ਨੂੰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਖਾਦਾਂ, ਬੀ. ਟੀ. ਕਪਾਹ ਬੀਜ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਡੀਜ਼ਲ ਨੂੰ ਡੀ-ਰੈਗੂਲੇਟ ਕਰਨਾ ਅਤੇ ਹੁਣ ਖਾਦਾਂ ਅਤੇ ਬੀਜਾਂ ਦੀਆਂ ਕੀਮਤਾਂ ਵਿਚ ਵਾਧਾ ਕੇਂਦਰ ਸਰਕਾਰ ਦੇ ਉਸ ਨਾਪਾਕ ਡਿਜ਼ਾਈਨ ਦਾ ਹਿੱਸਾ ਹੈ, ਜਿਸ ਜ਼ਰੀਏ ਕਿਸਾਨਾਂ ਦੀ ਆਮਦਨ ਨੂੰ ਨਸ਼ਟ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਤੋਂ ਵਾਂਝੇ ਕਰ ਕੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਚੱਲਦੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ
ਕਿਸਾਨਾਂ ਦੇ ਖਾਤੇ ਵਿਚ ਸਿੱਧੀ ਫਸਲ ਦੀ ਰਕਮ ਅਦਾਇਗੀ ’ਤੇ ਵੀ ਨਵਜੋਤ ਸਿੰਘ ਸਿੱਧੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸੋਸ਼ਲ ਮੀਡੀਆ ’ਤੇ ਸਿੱਧੂ ਨੇ ਕਿਹਾ ਕਿ ਇਹ ਕੇਂਦਰ ਦਾ ਅਜੀਬੋ-ਗਰੀਬ ਦ੍ਰਿਸ਼ਟੀਕੋਣ ਹੈ। ਕੇਂਦਰ ਸਰਕਾਰ ਪੰਜਾਬ ਵਿਚ ਦਹਾਕਿਆਂ ਤੋਂ ਸੰਗਠਿਤ ਰੂਪ ਵਿਚ ਵਿਕਸਿਤ ਖੇਤੀ ਸਬੰਧੀ ਲਚਕੀਲੇ ਸਮਾਜਿਕ- ਆਰਥਿਕ ਤਾਣੇ-ਬਾਣੇ ਨੂੰ ਨਸ਼ਟ ਕਰਨ ਲਈ ਹਰ ਸੰਭਵ ਚਾਲ ਦੀ ਵਰਤੋਂ ਕਰ ਰਹੀ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ’ਚ ਬੱਕਰੀ ਨੇ ਜੰਮਿਆ ਅਨੋਖਾ ਲੇਲਾ, ਲੋਕਾਂ ਨੇ ਸਮਝਿਆ ਭਗਵਾਨ ਗਣੇਸ਼ ਦਾ ਰੂਪ, ਦੇਖਣ ਵਾਲਿਆਂ ਦੇ ਉੱਡੇ ਹੋਸ਼
ਇਸ ਦੌਰਾਨ ਪੰਜਾਬ ਦੇ ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਵੱਲੋਂ ਡੀ. ਏ. ਪੀ. ਦਾ ਰੇਟ ਵਧਾਉਣ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਇਸ ਹੱਦੋਂ ਵੱਧ ਦੇ ਵਾਧੇ ਨੂੰ ਕੇਂਦਰ ਸਰਕਾਰ ਦਾ ਇਕ ਹੋਰ ਕਿਸਾਨ ਵਿਰੋਧੀ ਕਾਰਨਾਮਾ ਦੱਸਿਆ। ਉਨ੍ਹਾਂ ਕਿਹਾ ਕਿ ਡੀ. ਏ. ਪੀ. ਦੀ 50 ਕਿੱਲੋ ਦੀ ਬੋਰੀ, ਜਿਸ ਦਾ ਮੁੱਲ ਪਹਿਲਾਂ 1200 ਰੁਪਏ ਸੀ, ਹੁਣ 1900 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪ੍ਰਤੀ ਕੁਇੰਟਲ 1400 ਰੁਪਏ ਦਾ ਵਾਧਾ ਕੀਤਾ ਗਿਆ ਹੈ। ਆਪਣੇ ਬਿਆਨ ਵਿਚ ਰੰਧਾਵਾ ਨੇ ਇਸ ਨੂੰ ਪੂਰੀ ਤਰ੍ਹਾਂ ਬੇਤੁਕਾ ਅਤੇ ਤਾਨਾਸ਼ਾਹੀ ਵਾਲਾ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਕੋਵਿਡ-19 ਵਿਚ ਆਏ ਹਾਲੀਆ ਦੂਜੇ ਸਿਖ਼ਰ ਦੇ ਦਰਮਿਆਨ ਕੀਤਾ ਇਹ ਵਾਧਾ ਕਿਸਾਨਾਂ ਲਈ ਬਹੁਤ ਖ਼ਤਰਨਾਕ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਮੁੰਡੇ ਨਾਲ ਚੈਟਿੰਗ ’ਤੇ ਹੋਇਆ ਪਿਆਰ, 25 ਤੋਲੇ ਸੋਨਾ ਲੈ ਕੇ ਉੜੀਸਾ ਤੋਂ ਕਰਤਾਰਪੁਰ ਕੌਰੀਡੋਰ ਪਹੁੰਚੀ ਕੁੜੀ
ਇਸ ਕਿਸਾਨ ਵਿਰੋਧੀ ਕਦਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਰੂਪ ਵਿਚ ਦੋਸ਼ੀ ਠਹਿਰਾਉਂਦੇ ਹੋਏ ਰੰਧਾਵਾ ਨੇ ਕਿਹਾ ਕਿ ਡੀ. ਏ. ਪੀ. ਦੀਆਂ ਕੀਮਤਾਂ ਵਿਚ ਦੀ ਅਥਾਹ ਵਾਧਾ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਬਰਾਬਰ ਹੈ ਜੋ ਪਹਿਲਾਂ ਹੀ ਕਾਲੇ ਖੇਤੀ ਕਾਨੂੰਨੀਆਂ ਦੀ ਸੱਟ ਬਰਦਾਸ਼ਤ ਕਰਦੇ ਹੋਏ ਆਪਣਾ ਘਰ-ਖੇਤ ਛੱਡ ਕੇ ਦਿੱਲੀ ਦੀ ਦਹਿਲੀਜ਼ ’ਤੇ ਬੈਠੇ ਹਨ।
ਇਹ ਵੀ ਪੜ੍ਹੋ : ਬੀਬੀਆਂ ਨਾਲ ਓਵਰ ਲੋਡ ਹੋਈ ਰੋਡਵੇਜ਼ ਦੀ ਬੱਸ ਦਾ ਫਟਿਆ ਟਾਇਰ, 90 ਸਵਾਰੀਆਂ ਨਾਲ ਖਹਿ ਕੇ ਲੰਘੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਕੂਲ ਸਿੱਖਿਆ ਵਿਭਾਗ ਵੱਲੋਂ 'ਈ-ਪੰਜਾਬ' ’ਤੇ ਦਾਖ਼ਲੇ ਲਈ ਹੈਲਪਲਾਈਨ ਨੰਬਰ ਜਾਰੀ
NEXT STORY