ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)- ਮਾਛੀਵਾੜਾ ਵਿਖੇ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਵਿਖੇ ਬੀਤੇ ਦਿਨੀਂਇਕ ਬੱਕਰੀ ਵੱਲੋਂ ਤਿੰਨ ਲੇਲਿਆਂ ਨੂੰ ਜਨਮ ਦਿੱਤਾ ਗਿਆ, ਜਿਨ੍ਹਾਂ ’ਚੋਂ ਇਕ ਅਦਭੁੱਤ ਹੋਣ ਕਾਰਣ ਲੋਕ ਉਸਨੂੰ ਭਗਵਾਨ ਗਣੇਸ਼ ਦਾ ਰੂਪ ਸਮਝ ਕੇ ਪੂਜਣ ਲੱਗ ਪਏ, ਜੋ ਕਿ ਅਨਪੜਤਾ ਅਤੇ ਅੰਧਵਿਸ਼ਵਾਸ ਦੇ ਰੂਪ ਵਜੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 8 ਅਪ੍ਰੈਲ ਨੂੰ ਸੂਬੇ ਵਿਚ ਗਜ਼ਟਿਡ ਛੁੱਟੀ ਦਾ ਐਲਾਨ
ਜਾਣਕਾਰੀ ਅਨੁਸਾਰ ਬਲੀਬੇਗ ਵਿਖੇ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਘਰ ਬੱਕਰੀ ਰੱਖੀ ਹੋਈ ਸੀ, ਜਿਸ ਨੇ ਤਿੰਨ ਲੇਲਿਆਂ ਨੂੰ ਜਨਮ ਦਿੱਤਾ। ਇਸ ਬੱਕਰੀ ਦੇ 2 ਲੇਲੇ ਤਾਂ ਬਿਲਕੁਲ ਤੰਦਰੁਸਤ ਪੈਦਾ ਹੋਏ, ਜਦਕਿ ਤੀਜਾ ਬੜਾ ਅਦਭੁੱਤ ਸੀ, ਜਿਸ ਦਾ ਨਾ ਮੂੰਹ, ਨਾ ਹੀ ਲੱਤਾਂ ਅਤੇ ਨਾ ਹੋਰ ਅੰਗ ਵਿਕਸਿਤ ਹੋਏ ਸਨ, ਜੋ ਕਿ ਗੋਲ ਆਕਾਰ ਵਿਚ ਦਿਖਾਈ ਦੇ ਰਿਹਾ ਸੀ। ਬੱਕਰੀ ਦਾ ਅਦਭੁੱਤ ਬੱਚਾ ਦੇਖ ਕੇ ਬਲੀਬੇਗ ਵਿਖੇ ਰਹਿੰਦੇ ਪ੍ਰਵਾਸੀ ਮਜ਼ਦੂਰ ਇਸ ਨੂੰ ਭਗਵਾਨ ਦਾ ਰੂਪ ਸਮਝਣ ਲੱਗ ਪਏ ਅਤੇ ਕੋਈ ਇਸ ਨੂੰ ਭਗਵਾਨ ਗਣੇਸ਼ ਜੀ ਵਰਗਾ ਕਹਿ ਕੇ ਪੂਜਣ ਲੱਗਾ।
ਇਹ ਵੀ ਪੜ੍ਹੋ : ਦੁਖਦ ਘਟਨਾ, ਜਵਾਨੀ ਦੀ ਬਰੂਹੇ ਪਹੁੰਚ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਹਾਲੋ-ਬੇਹਾਲ ਹੋਇਆ ਪਰਿਵਾਰ
ਕੁਝ ਹੀ ਪਲਾਂ ’ਚ ਬੱਕਰੀ ਦੇ ਇਸ ਅਦਭੁੱਤ ਬੱਚੇ ਅੱਗੇ ਲੋਕ ਮੱਥਾ ਟੇਕਣ ਲੱਗ ਗਏ। ਜਦੋਂ ਮਾਮਲੇ ਦੀ ਸੂਚਨਾ ਮਾਛੀਵਾੜਾ ਦੇ ਕਾਮਰੇਡ ਜਗਦੀਸ਼ ਰਾਏ ਬੌਬੀ ਨੂੰ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ, ਜਿਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸ ਤੋਂ ਦੂਰ ਕਰਦਿਆਂ ਕਿਹਾ ਕਿ ਇਹ ਕੋਈ ਭਗਵਾਨ ਦਾ ਰੂਪ ਨਹੀਂ ਬਲਕਿ ਬੱਕਰੀ ਤੋਂ ਪੈਦਾ ਹੋਏ ਤੀਜੇ ਲੇਲੇ ਦੇ ਸਾਰੇ ਅੰਗ ਵਿਕਸਿਤ ਨਹੀਂ ਹੋਏ, ਜਿਸ ਕਾਰਣ ਇਹ ਅਜੀਬ ਲੱਗ ਰਿਹਾ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਸਮਝਾ ਕੇ ਬੱਕਰੀ ਦੇ ਬੱਚੇ ਨੂੰ ਦਫ਼ਨਾ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੀਤੀ ਸ਼ਾਮ ਆਏ ਝੱਖੜ ਕਾਰਨ ਉੱਡੇ ਯੂਥ ਅਕਾਲੀ ਦਲ ਦੀ ਰੈਲੀ ਦੇ ਤੰਬੂ, ਅਣਮਿਥੇ ਸਮੇਂ ਲਈ ਕੀਤੀ ਮੁਲਤਵੀ
NEXT STORY